ਭਜਨ ਗਾਇਕਾ ਸੁਨੀਤਾ ਕਪੂਰ ਨੇ ਕੀਤਾ ਪ੍ਰਭੂ ਦਾ ਗੁਣਗਾਨ
Monday, Sep 09, 2024 - 12:08 PM (IST)

ਜਲੰਧਰ (ਖੁਰਾਣਾ) - ਦਿਓਲ ਨਗਰ ਸਥਿਤ ਸ਼੍ਰੀ ਦੁਰਗਾ ਸ਼ਕਤੀ ਮੰਦਰ ਵਿਚ ਸ਼੍ਰੀ ਗਣੇਸ਼ ਚਤੁਰਥੀ ਮਹਾਉਤਸਵ ਦੇ ਸਬੰਧ ਵਿਚ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਸਿੱਧ ਭਜਨ ਗਾਇਕਾ ਸ਼੍ਰੀਮਤੀ ਸੁਨੀਤਾ ਕਪੂਰ ਅਤੇ ਉਨ੍ਹਾਂ ਦੀ ਟੀਮ ਨੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਗੁਣਗਾਨ ਕੀਤਾ। ਭਜਨ ਸੰਧਿਆ ਵਿਚ ਆਏ ਸਾਰੇ ਭਗਤਾਂ ਨੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲਿਆ। ਸਮੂਹ ਭਗਤਾਂ ਵਿਚਕਾਰ ਪ੍ਰਸ਼ਾਦ ਵੰਡਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਹਨੀ ਸਿੰਘ ਨੇ ਗੁਲਜ਼ਾਰ ਦੇ ਗੀਤਾਂ 'ਤੇ ਚੁੱਕੇ ਸਵਾਲ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ
ਇਸ ਮੌਕੇ ਮੰਦਰ ਕਮੇਟੀ ਤੋਂ ਪ੍ਰਮੋਦ ਗੁਪਤਾ (ਵਾਈਸ ਚੇਅਰਮੈਨ), ਹਰੀਸ਼ ਜੱਸਲ (ਪ੍ਰਧਾਨ), ਰਮੇਸ਼ ਕੁਮਾਰ (ਸੀਨੀਅਰ ਮੀਤ ਪ੍ਰਧਾਨ), ਚੰਦਰ ਸ਼ੇਖਰ (ਜਨਰਲ ਸਕੱਤਰ), ਹਰਪ੍ਰੀਤ ਵਿਰਦੀ (ਖਜ਼ਾਨਚੀ), ਇੰਦਰਜੀਤ ਅਰੋੜਾ, ਰਾਜੇਸ਼ ਖੇੜਾ, ਅਰੁਣ ਭੱਟ ਅਤੇ ਚਰਨਜੀਤ ਵੀ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।