ਐਮਾਜ਼ੋਨ ਆਰੀਜਨਲ ਦੀ ਸਾਈਕੋਲਾਜਿਕਲ ਥ੍ਰਿਲਰ ‘ਬੈਸਟਸੈਲਰ’ ਦਾ ਟਰੇਲਰ ਰਿਲੀਜ਼ (ਵੀਡੀਓ)

Wednesday, Feb 09, 2022 - 10:34 AM (IST)

ਐਮਾਜ਼ੋਨ ਆਰੀਜਨਲ ਦੀ ਸਾਈਕੋਲਾਜਿਕਲ ਥ੍ਰਿਲਰ ‘ਬੈਸਟਸੈਲਰ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਨੇ ਸਾਈਕੋਲਾਜੀਕਲ ਥ੍ਰਿਲਰ ਐਮਾਜ਼ੋਨ ਆਰੀਜਨਲ ਸੀਰੀਜ਼ ‘ਬੈਸਟਸੈਲਰ’ ਦਾ ਟਰੇਲਰ ਲਾਂਚ ਕੀਤਾ ਹੈ। ਸੀਰੀਜ਼ ’ਚ ਮਿਥੁਨ ਚੱਕਰਵਰਤੀ, ਸ਼ਰੁਤੀ ਹਾਸਨ, ਅਰਜੁਨ ਬਾਜਵਾ, ਗੌਹਰ ਖ਼ਾਨ, ਸਤਿਅਾਜੀਤ ਦੂਬੇ ਤੇ ਸੋਨਾਲੀ ਕੁਲਕਰਨੀ ਵਰਗੇ ਸਿਤਾਰਿਆਂ ਦੀ ਫੌਜ ਅਹਿਮ ਭੂਮਿਕਾਵਾਂ ਨਿਭਾਅ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਯੋਗਰਾਜ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਗਰੀਬਾਂ ਦਾ ਮਸੀਹਾ ਕਰਾਰ ਦਿੱਤਾ

ਇਹ ਇੰਟੈਲੀਜੈਂਟ ਤੇ ਦਿਲਚਸਪ ਸਾਈਕੋਲਾਜੀਕਲ ਥ੍ਰਿਲਰ ਸਸਪੈਂਸ ਤੇ ਡਰਾਮੇ ਦਾ ਇਕਦਮ ਸਹੀ ਮਿਸ਼ਰਣ ਹੈ, ਜੋ ਦਰਸ਼ਕਾਂ ਨੂੰ ਮਨੁੱਖ ਦੀ ਗੜਬੜ ਭੂਲਭੂਲੱਈਆ ਦੇ ਹਨੇਰਿਆਂ ਦਾ ਸਫਰ ਕਰਾਏਗਾ। ਇਸ ਸੀਰੀਜ਼ ਦਾ ਪ੍ਰੀਮੀਅਰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 18 ਫਰਵਰੀ ਨੂੰ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਹੋਵੇਗਾ।

ਸੀਰੀਜ਼ ਬਾਰੇ ਮਿਥੁਨ ਚੱਕਰਵਰਤੀ ਨੇ ਕਿਹਾ, ‘ਮੇਰਾ ਕਿਰਦਾਰ ਦਿਲਚਸਪ ਵਿਹਾਰ ਕਰਨ ਵਾਲੀ ਇਕ ਅਨੋਖੀ ਸ਼ਖ਼ਸੀਅਤ ਦਾ ਹੈ। ਮੇਰਾ ਇਸ ਤੋਂ ਬਿਹਤਰ ਸਟ੍ਰੀਮਿੰਗ ਡੈਬਿਊ ਹੋ ਹੀ ਨਹੀਂ ਸਕਦਾ ਸੀ।’

ਸ਼ਰੁਤੀ ਹਾਸਨ ਨੇ ਕਿਹਾ ਕਿ ਜਦੋਂ ‘ਬੈਸਟਸੈਲਰ’ ਲਈ ਮੇਰੇ ਤਕ ਪਹੁੰਚ ਹੋਈ ਤਾਂ ਮੈਂ ਉਦੋਂ ਕਈ ਪ੍ਰਾਜੈਕਟਸ ’ਤੇ ਕੰਮ ਕਰ ਰਹੀ ਸੀ ਤੇ ਮੈਂ ਪੱਕੇ ਤੌਰ ’ਤੇ ਕਮਿਟਮੈਂਟ ਨਹੀਂ ਕਰ ਸਕਦੀ ਸੀ ਪਰ ਜਿਸ ਵੇਲੇ ਸਕ੍ਰਿਪਟ ਦੇਖੀ ਤਾਂ ਮੈਂ ਪੜ੍ਹਦੀ ਹੀ ਰਹਿ ਗਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News