ਗਾਇਕ ਮਨਿੰਦਰ ਬੁੱਟਰ ਦਾ ਬਾਲੀਵੁੱਡ ਡੈਬਿਊ, ''ਬੈੱਲਬੋਟਮ'' ''ਚ ਗੂੰਜੇਗੀ ਆਵਾਜ਼

08/13/2021 10:47:21 AM

ਚੰਡੀਗੜ੍ਹ (ਬਿਊਰੋ) : ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਆਉਣ ਵਾਲੀ ਥ੍ਰਿਲਰ ਫ਼ਿਲਮ 'ਬੈੱਲਬੋਟਮ' ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ 'ਚੋਂ ਇੱਕ ਹੈ। ਇਸ ਫ਼ਿਲਮ ਦੇ ਪਹਿਲੇ ਗੀਤ 'ਮਰਜਾਵਾਂ' ਤੋਂ ਬਾਅਦ ਮੇਕਰਸ ਨੇ ਫ਼ਿਲਮ ਦੇ ਦੂਜੇ ਗੀਤ ਦਾ ਖ਼ੁਲਾਸਾ ਕੀਤਾ ਹੈ, ਜਿਸ ਦਾ ਨਾਮ 'ਸਖੀਆਂ 2.0' ਹੈ। ਇਸ ਦੇ ਓਰੀਜ਼ਨਲ ਵਰਜ਼ਨ ਨੂੰ ਪੰਜਾਬੀ ਸਟਾਰ ਗਾਇਕ ਮਨਿੰਦਰ ਬੁੱਟਰ ਨੇ ਗਾਇਆ ਹੈ।

PunjabKesari

ਮਨਿੰਦਰ ਬੁੱਟਰ ਦੀ ਲਾਈਫ ਦਾ ਟਰਨਿੰਗ ਪੁਆਇੰਟ ਰਿਹਾ ਗੀਤ 'ਸਖੀਆਂ' ਅਕਤੂਬਰ 2018 'ਚ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਯੂਟਿਊਬ 'ਤੇ 498 ਮਿਲੀਅਨ ਤੋਂ ਵੱਧ ਵਿਊਜ਼ ਹਨ। ਫ਼ਿਲਮ 'ਬੈੱਲਬੋਟਮ' 'ਚ ਗੀਤ 'ਸਖੀਆਂ 2.0' 13 ਅਗਸਤ ਯਾਨੀ ਕਿ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਅਕਸ਼ੇ ਕੁਮਾਰ ਤੇ ਵਨੀ ਕਪੂਰ ਉੱਪਰ ਫਿਲਮਾਇਆ ਗਿਆ ਹੈ। ਫ਼ਿਲਮ ਲਈ ਇਸ ਗੀਤ ਨੂੰ ਗਣੇਸ਼ ਅਚਾਰਿਆ ਨੇ ਕੋਰੀਓਗ੍ਰਾਫ ਕੀਤਾ ਹੈ।

PunjabKesari

ਤੁਸੀਂ ਸਭ ਨੇ ਬਹੁਤ ਸਾਰੇ ਪੰਜਾਬੀ ਗਾਣਿਆਂ ਨੂੰ ਬਾਲੀਵੁੱਡ 'ਚ ਦੁਬਾਰਾ ਰਿਕ੍ਰਿਏਟ ਹੁੰਦੇ ਤੇ ਰਿਲੀਜ਼ ਹੁੰਦੇ ਵੇਖਿਆ ਹੈ ਅਤੇ ਸਭ ਨਿਸ਼ਚਤ ਤੌਰ 'ਤੇ ਚਾਹੁੰਦੇ ਹਨ ਇਹ ਗੀਤ ਉੱਥੇ ਵੀ ਕਮਾਲ ਕਰਨ। ਇਹ ਪਿਆਰਾ ਰੋਮਾਂਟਿਕ ਨੰਬਰ ਬੱਬੂ, ਮਨਿੰਦਰ ਬੁੱਟਰ ਤੇ ਤਨਿਸ਼ਕ ਬਾਗਚੀ ਦੁਆਰਾ ਤਿਆਰ ਕੀਤਾ ਗਿਆ ਹੈ। ਮਨਿੰਦਰ ਤੇ ਜ਼ਾਰਾ ਖਾਨ ਨੇ ਇਸ ਨਵੇਂ ਵਰਜ਼ਨ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਹ ਪੰਜਾਬੀ ਗਾਇਕ ਮਨਿੰਦਰ ਬੁੱਟਰ ਦਾ ਬਾਲੀਵੁੱਡ ਡੈਬਿਊ ਗੀਤ ਹੋਣ ਜਾ ਰਿਹਾ ਹੈ।

PunjabKesari
ਗੀਤ ਬਾਰੇ ਗੱਲ ਕਰਦਿਆਂ ਤਨਿਸ਼ਕ ਬਾਗਚੀ ਦਾ ਕਹਿਣਾ ਹੈ ਕਿ 'ਸਖੀਆਂ 2.0' ਉਨ੍ਹਾਂ ਗਾਣਿਆਂ 'ਚੋਂ ਇੱਕ ਹੈ, ਜਿਨ੍ਹਾਂ ਨੂੰ ਤੁਸੀਂ ਪਹਿਲੀ ਵਾਰ ਸੁਣਦਿਆਂ ਹੀ ਆਪਣੇ ਦਿਮਾਗ 'ਚੋਂ ਬਾਹਰ ਨਹੀਂ ਕੱਢ ਸਕਦੇ। ਇਸ ਗਾਣੇ ਦੀ ਬੀਟਸ ਤੇ ਬੋਲ, ਕੰਪੋਜ਼ੀਸ਼ਨ ਦੇ ਨਾਲ ਬਿਲਕੁਲ ਸਟੀਕ ਬੈਠਦੇ ਹਨ। ਇਸ ਤੋਂ ਪਹਿਲਾ ਫ਼ਿਲਮ 'ਬੈੱਲਬੋਟਮ' ਰਾਹੀਂ ਇੱਕ ਹੋਰ ਪੰਜਾਬੀ ਗਾਇਕ ਦਾ ਬਾਲੀਵੁੱਡ 'ਚ ਡੈਬਿਊ ਹੋ ਚੁੱਕਿਆ ਹੈ। ਉਹ ਪੰਜਾਬੀ ਗਾਇਕ ਗੁਰਨਜ਼ਰ ਹੈ, ਜਿੰਨਾ ਦੀ ਆਵਾਜ਼ 'ਚ ਇਸ ਫ਼ਿਲਮ ਦਾ ਗੀਤ 'ਮਰਜਾਵਾਂ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀ ਅਕਸ਼ੇ ਤੇ ਵਨੀ ਉੱਪਰ ਫਿਲਮਾਇਆ ਗਿਆ ਹੈ।

PunjabKesari


sunita

Content Editor

Related News