ਫ਼ਿਲਮ ‘ਬੀਬੀ ਰਜਨੀ’ ਦੇ ਟ੍ਰੇਲਰ ਲਾਂਚ ਤੋਂ ਪਹਿਲਾਂ ਮਹਾਨ ਕੀਰਤਨ ਤੇ ‘ਵਿਸ਼ਵਾਸ ਦਾ ਬੂਟਾ’ ਪ੍ਰਸ਼ਾਦ ਦੇ ਰੂਪ ’ਚ ਵੰਡੇ

Monday, Aug 12, 2024 - 12:49 PM (IST)

ਫ਼ਿਲਮ ‘ਬੀਬੀ ਰਜਨੀ’ ਦੇ ਟ੍ਰੇਲਰ ਲਾਂਚ ਤੋਂ ਪਹਿਲਾਂ ਮਹਾਨ ਕੀਰਤਨ ਤੇ ‘ਵਿਸ਼ਵਾਸ ਦਾ ਬੂਟਾ’ ਪ੍ਰਸ਼ਾਦ ਦੇ ਰੂਪ ’ਚ ਵੰਡੇ

ਮੋਹਾਲੀ (ਬਿਊਰੋ) - ਸ਼ਿੱਦਤ ਨਾਲ ਉਡੀਕੀ ਜਾ ਰਹੀ ਧਾਰਮਿਕ ਫਿਲਮ ਬੀਬੀ ਰਜਨੀ ਵਿਸ਼ਵ ਭਰ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦਾ ਟ੍ਰੇਲਰ ਇਕ ਸ਼ਾਨਦਾਰ ਸਮਾਗਮ ’ਚ ਲਾਂਚ ਕੀਤਾ ਗਿਆ, ਜਿਸ ’ਚ ਫਿਲਮ ਦੀ ਸਟਾਰ ਕਾਸਟ ਅਤੇ ਨਾਮਵਰ ਸ਼ਖਸੀਅਤਾਂ ਨੂੰ ਇਕੱਠਾ ਕੀਤਾ ਗਿਆ, ਜਿਨ੍ਹਾਂ ਨੇ ਆਪਣਾ ਜੀਵਨ ਪੰਜਾਬ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਇਸ ਮੌਕੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ, ਨਿਰਦੇਸ਼ਕ ਅਮਰ ਹੁੰਦਲ ਅਤੇ ਪ੍ਰਤਿਭਾਸ਼ਾਲੀ ਅਦਾਕਾਰਾਂ ਰੂਪੀ ਗਿੱਲ, ਸੀਮਾ ਕੌਸ਼ਲ ਅਤੇ ਜਰਨੈਲ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਡਿਊਸਰ ਗੁਰਕਰਨ ਧਾਲੀਵਾਲ ਅਤੇ ਫਿਲਮ ਦੀਆਂ ਹੋਰ ਅਹਿਮ ਹਸਤੀਆਂ ਨੇ ਵੀ ਸ਼ਿਰਕਤ ਕੀਤੀ।

ਇਹ ਖ਼ਬਰ ਵੀ ਪੜ੍ਹੋ - ਪ੍ਰਾਈਮ ਵੀਡੀਓ ਨੇ ਕੀਤਾ ‘ਫਾਲੋ ਕਰ ਲੋ ਯਾਰ’ ਦੇ ਲਾਂਚ ਦਾ ਐਲਾਨ

ਇਸ ਮੌਕੇ ਦੀ ਮਹੱਤਤਾ ਨੂੰ ਵਧਾਉਂਦੇ ਹੋਏ ਪੰਜਾਬ ਦੇ ਅਸਲ-ਜੀਵਨ ਦੇ ਨਾਇਕ, ਜਿਨ੍ਹਾਂ ਨੇ ਸਮਾਜ ’ਚ ਜ਼ਿਕਰਯੋਗ ਯੋਗਦਾਨ ਪਾਇਆ ਹੈ ਹਾਜ਼ਰ ਸਨ। ਹਾਜ਼ਰ ਸ਼ਖਸੀਅਤਾਂ ’ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਐੱਸ. ਪੀ. ਸਿੰਘ ਓਬਰਾਏ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਮਨੀਸ਼ਾ ਗੁਲਾਟੀ ਅਤੇ ਪੰਜਾਬ ਦੀਆਂ 7 ਨਾਮਵਰ ਔਰਤਾਂ ਸ਼ਾਮਲ ਸਨ।

ਪਟਿਆਲਾ ਤੋਂ ਡਾ. ਹਰਸ਼ਿੰਦਰ ਕੌਰ, ਸਰਪੰਚ ਸੈਸ਼ਨਦੀਪ ਕੌਰ, ਲੋਕ ਗਾਇਕਾ ਮੋਹਿਨੀ ਤੂਰ, ਬਸਤਾਘਰ ਦੀ ਸਮਾਜ ਸੇਵੀ ਰੁਪਿੰਦਰ ਕੌਰ, ਮਹਿਲਾ ਕਿਸਾਨ ਨਵਰੂਪ ਕੌਰ, ਯੂਨੀਕ ਹੋਮ ਜਲੰਧਰ ਦੀ ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਨੂੰ ਬੀਬੀ ਰਜਨੀ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਦਮਸ਼੍ਰੀ ਬਾਬਾ ਗੁਰਵਿੰਦਰ ਸਿੰਘ ਸਿਰਸਾ ਵਾਲੇ ਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ, ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

ਟ੍ਰੇਲਰ ਲਾਂਚ ਕਰਨ ਦੀ ਸ਼ੁਰੂਆਤ ਇਕ ਰੂਹਾਨੀ ਕੀਰਤਨ ਸਮਾਗਮ ਨਾਲ ਹੋਈ, ਜਿਸ ਨੇ ਸਮਾਗਮ ਲਈ ਇਕ ਸ਼ਰਧਾਮਈ ਧੁਨ ਕਾਇਮ ਕੀਤੀ। ‘ਬੀਬੀ ਰਜਨੀ’ ਦੇ ਟ੍ਰੇਲਰ ਲਾਂਚ ਤੋਂ ਪਹਿਲਾਂ ਇਕ ਕੀਰਤਨ ਸਮਾਰੋਹ ਅਤੇ ‘ਵਿਸ਼ਵਾਸ ਦਾ ਬੂਟਾ’ ਮੁਹਿੰਮ ਹੋਈ, ਜਿਸ ’ਚ ਵਿਸ਼ਵਾਸ, ਵਿਕਾਸ ਅਤੇ ਉਮੀਦ ਦੇ ਪ੍ਰਤੀਕ 200 ਬੂਟੇ ਪ੍ਰਸ਼ਾਦ ਵਜੋਂ ਵੰਡੇ ਗਏ। ਫਿਲਮ ‘ਬੀਬੀ ਰਜਨੀ’ 30 ਅਗਸਤ 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News