‘ਦਿ ਬਕਿੰਘਮ ਮਰਡਰਜ਼’ ਦੀ ਰਿਲੀਜ਼ ਤੋਂ ਪਹਿਲਾਂ ਏਕਤਾ ਆਰ. ਕਪੂਰ ਲਿਆ ਲਾਲਬਾਗ ਚਾ ਰਾਜਾ ਦਾ ਆਸ਼ੀਰਵਾਦ

Thursday, Sep 12, 2024 - 12:49 PM (IST)

ਮੁੰਬਈ (ਬਿਊਰੋ) - ਕਰੀਨਾ ਕਪੂਰ ਖਾਨ ਦੀ ਫਿਲਮ ‘ਦਿ ਬਕਿੰਘਮ ਮਰਡਰਜ਼’ ਰਿਲੀਜ਼ ਦੇ ਨੇੜੇ ਹੈ ਅਤੇ ਇਹ ਇਕ ਮਿਸਟਰੀ ਥ੍ਰਿਲਰ ਹੈ, ਜੋ 13 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ਟ੍ਰੇਲਰ ਨੇ ਫਿਲਮ ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹ ਪੈਦਾ ਕਰ ਦਿੱਤਾ ਹੈ ਅਤੇ ਹਰ ਕੋਈ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

ਦਰਸ਼ਕਾਂ ਦਾ ਉਤਸ਼ਾਹ ਅਗਲੇ ਪੱਧਰ ’ਤੇ ਹੈ ਅਤੇ ਨਿਰਮਾਤਾ ਏਕਤਾ ਕਪੂਰ ਵੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ! ਇਸ ਤਰ੍ਹਾਂ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਏਕਤਾ ਆਰ. ਕਪੂਰ ਅਤੇ ਨਿਰਦੇਸ਼ਕ ਹੰਸਲ ਮਹਿਤਾ ਨੇ ਮੁੰਬਈ ਵਿਚ ਲਾਲਬਾਗ ਚਾ ਰਾਜਾ ਦੇ ਦਰਸ਼ਨ ਕੀਤੇ ਅਤੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲਿਆ। ਫਿਲਮ ਵਿਚ ਐਸ਼ ਟੰਡਨ, ਰਣਵੀਰ ਬਰਾੜ ਅਤੇ ਕੀਥ ਐਲਨ ਵਰਗੇ ਬਿਹਤਰੀਨ ਕਲਾਕਾਰ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News