ਕਾਨਸ 2022 ‘ਸਨਸ ਆਫ਼ ਰਾਮਸੇਸ’ ਦੇ ਪ੍ਰੀਮੀਅਰ ਤੋਂ ਪਹਿਲਾਂ ਅਦਾਕਾਰ ਅਹਿਮਦ ਬੇਨੈਸਾ ਨੇ ਦੁਨੀਆ ਨੂੰ ਕਿਹਾ ਅਲਵਿਦਾ

Tuesday, May 24, 2022 - 12:54 PM (IST)

ਮੁੁੰਬਈ: ਅਲਜ਼ੀਰੀਆ ਦੇ ਅਦਾਕਾਰ ਅਹਿਮਦ ਬੇਨੈਸਾ ਦਾ ਦਿਹਾਂਤ ਹੋ  ਗਿਆ ਹੈ। ਕਾਨਸ ਫ਼ਿਲਮ ਫ਼ੈਸਟੀਵਸ 2022 ’ਚ ਅਦਾਕਾਰ ਦੀ ਫ਼ਿਲਮ ‘ਸਨਸ ਆਫ਼ ਰਾਮਸੇਸ’ ਦੀ ਪ੍ਰੀਮੀਅਰ ਤੋਂ ਕੁਝ ਘੰਟੇ ਪਹਿਲਾਂ 78 ਸਾਲਾ ਦੇ ਅਦਾਕਾਰ ਨੇ ਆਖ਼ਰੀ ਸਾਹ ਲਿਆ। ਮੀਡੀਆ ਰਿਪੋਟਰਾਂ ਮੁਤਾਬਕ ਅਦਾਕਾਰ ਅਤੇ ਕਾਮੇਡੀਅਨ ਅਹਿਮਦ ਬੇਨੈਸਾ ਦੀ ਲੰਬੀ ਕਾਰਨ ਮੌਤ ਹੋ ਗਈ ਹੈ। ਜਿਸ ਕਾਰਨ ਕਾਨਸ ਫ਼ਿਲਮ ਫ਼ੈਸਟੀਵਸ ’ਚ ਵੀ ਸੋਗ ਦੀ ਲਹਿਰ ਦੌੜ ਗਈ।

PunjabKesari
ਤੁਹਾਨੂੰ ਦੱਸ ਦੇਈਏ ਕਿ ਅਹਿਮਦ ਦੇ ਨਾਂ 120 ਤੋਂ ਜ਼ਿਆਦਾ ਫ਼ਿਲਮਾਂ ਦੇ ਕ੍ਰੈਡਿਟ ਹਨ। ਉਸਨੂੰ ਫਰਾਂਸ ਦੇ ਵੱਕਾਰੀ ਨੈਸ਼ਨਲ ਥੀਏਟਰ ਸਕੂਲ ’ਚ ਸਿਖਲਾਈ ਦਿੱਤੀ ਗਈ ਸੀ। ਸਾਲ 2019 ’ਚ ਅਹਿਮਦ ਨੇ ‘ਵਲਾਦ ਲਹਲਾਲ’ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ‘ਗੇਟਸ ਆਫ਼ ਦਾ ਸਨ’ ਅਤੇ ‘ਕਲੋਜ਼ ਐਨੀਮੀਜ਼ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਅਹਿਮਦ ਆਪਣੇ ਪਰਿਵਾਰ ’ਚ ਆਪਣੀ  ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਆਦਿਲ ਹੁਸੈਨ ਅਤੇ ਰਣਦੀਪ ਹੂੜਾ ਫ਼ਿਲਮ ਦੀ ਪਹਿਲੀ ਲੁੱਕ ਕੀਤੀ ਪੇਸ਼

ਅਲੀਜ਼ੀਰੀਆ ਦੇ ਸੱਭਿਆਚਾਰਕ ਮੰਤਰਾਲੇ ਅਨੁਸਾਰ ਅਦਾਕਾਰ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਕ੍ਰੀਟਿਕਸ ਵੀਕ ਦੇ ਲਈ ਵਿਸ਼ੇਸ਼ ਸਕ੍ਰੀਨਿੰਗ ਦੌਰਾਨ ਕਾਨਸ ਫ਼ਿਲਮ ਫ਼ੈਸਟੀਵਲ ’ਚ ਆਪਣੀ ਫ਼ਿਲਮ ‘ਸਨਸ ਆਫ਼ ਰਾਮਸੇਸ’ ਦੇ ਪ੍ਰੀਮੀਅਰ ਤੋਂ ਕੁਝ ਘੰਟੇ ਪਹਿਲਾਂ ਉਸ ਦੀ ਮੌਤ ਹੋ ਗਈ।

PunjabKesari

ਇਹ ਵੀ ਪੜ੍ਹੋ: ਜਦੋਂ ਜਿਮ 'ਚ ਦਿਸ਼ਾ ਪਟਾਨੀ ਨੇ ਰਾਹ ਰੋਕਣ ਵਾਲੇ ਮੁੰਡੇ ਦੀ ਜੰਮ ਕੇ ਕੀਤੀ ਕੁੱਟਮਾਰ, ਵੀਡੀਓ ਵੇਖ ਲੋਕਾਂ ਨੇ ਕੀਤੀ ਤਾਰੀਫ਼

ਅਦਾਕਾਰ ਦੀ ਮੌਤ ਤੋਂ ਬਾਅਦ ਐੱਮ.ਕੇ.2 ਫ਼ਿਲਮ ਦੀ ਇਹ ਘੋਸ਼ਣਾ ਕੀਤੀ ਕਿ ‘ਸਨਸ ਆਫ਼ ਰਾਮਸੇਸ’ ਦੀ ਸਕ੍ਰੀਨਿੰਗ ਅਹਿਮਦ ਨੂੰ ਸਮਰਪਿਤ ਕੀਤੀ ਜਾਵੇਗੀ। ਨਿਰਦੇਸ਼ਕ ਕਲੇਮੇਂਟ ਕੋਗਿਟੋਰ ਨੇ ਇਕ ਬਿਆਨ ’ਚ ਕਿਹ ‘ਮੈਂ ਅਹਿਮਦ ਬੇਨੈਸਾ ਦੇ ਅਚਾਨਕ ਦਿਹਾਂਤ ਤੋਂ ਬਹੁਤ ਦੁਖੀ ਹਾਂ।'


Anuradha

Content Editor

Related News