ਧੀ ਤ੍ਰਿਸ਼ਾਲਾ ਦੇ ਜਨਮ ਦਿਨ ''ਤੇ ਸੰਜੇ ਦੱਤ ਨੇ ਸਾਂਝੀ ਕੀਤੀ ਖ਼ੂਬਸੂਰਤ ਪੋਸਟ

Wednesday, Aug 11, 2021 - 03:18 PM (IST)

ਧੀ ਤ੍ਰਿਸ਼ਾਲਾ ਦੇ ਜਨਮ ਦਿਨ ''ਤੇ ਸੰਜੇ ਦੱਤ ਨੇ ਸਾਂਝੀ ਕੀਤੀ ਖ਼ੂਬਸੂਰਤ ਪੋਸਟ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਨੇ ਬੀਤੇ ਦਿਨ ਆਪਣੀ ਵੱਡੀ ਧੀ ਤ੍ਰਿਸ਼ਾਲਾ ਦੱਤ ਦੇ ਜਨਮ ਦਿਨ ਦੇ ਮੌਕੇ ‘ਤੇ ਇੱਕ ਬਹੁਤ ਹੀ ਕਿਊਟ ਤਸਵੀਰ ਸਾਂਝੀ ਕੀਤੀ ਹੈ, ਜੋ ਕਿ ਉਸ ਦੇ ਬਚਪਨ ਦੀ ਹੈ। ਇਸ ਤਸਵੀਰ ‘ਚ ਸੰਜੇ ਦੱਤ ਧੀ ਨੂੰ ਗੋਦ ‘ਚ ਚੁੱਕੇ ਦਿਖਾਈ ਦੇ ਰਹੇ ਹਨ। ਤ੍ਰਿਸ਼ਾਲਾ ਦੇ ਨਾਲ ਸੰਜੇ ਦੱਤ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰੀ ਕੈਪਸ਼ਨ ਦਿੱਤੀ ਹੈ।

PunjabKesari
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਦੋਂ ਮੈ ਪਿਤਾ ਬਣਿਆ ਤਾਂ ਜ਼ਿੰਦਗੀ ਨੇ ਮੈਨੂੰ ਤੁਹਾਡੇ ਰੂਪ ‘ਚ ਸਭ ਤੋਂ ਜ਼ਿਆਦਾ ਸ਼ਾਨਦਾਰ ਤੋਹਫ਼ਾ ਦਿੱਤਾ। ਭਾਵੇਂ ਤੂੰ ਬਹੁਤ ਦੂਰ ਰਹਿੰਦੀ ਹੈਂ, ਅਸੀਂ ਜਾਣਦੇ ਹਾਂ ਕਿ ਇਹ ਬੰਧਨ ਹੋਰ ਵੀ ਜ਼ਿਆਦਾ ਮਜ਼ਬੂਤ ਹੁੰਦਾ ਜਾ ਰਿਹਾ ਹੈ ਮੇਰੀ ਛੋਟੀ ਧੀ …। ਇਸ ਤਸਵੀਰ ਨੂੰ ਸੰਜੇ ਦੱਤ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਤਸਵੀਰ ‘ਤੇ ਕਮੈਂਟ ਕਰ ਰਿਹਾ ਹੈ।

Sanjay Dutt's Daughter Trishala Found A Strong Deception In Love,  Remembering - Now She Is The Father Of Children - Jsnewstimes
ਦੱਸ ਦਈਏ ਕਿ ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ ਦਾ ਜਨਮ ਦਿਨ ਸੀ। ਤ੍ਰਿਸ਼ਾਲਾ ਦੱਤ ਦਾ 10 ਅਗਸਤ 1988 ਨੂੰ ਜਨਮ ਹੋਇਆ ਸੀ, ਉਸ ਨੇ ਬੀਤੇ ਦਿਨ ਉਸ ਨੇ ਆਪਣਾ 33ਵਾਂ ਜਨਮ ਦਿਨ ਮਨਾਇਆ ਸੀ।


author

Aarti dhillon

Content Editor

Related News