ਵਿਪੁਲ ਅੰਮ੍ਰਿਤਲਾਲ ਸ਼ਾਹ ਤੇ ਸੁਦਿਪਤੋ ਸੇਨ ਲੈ ਕੇ ਆ ਰਹੇ ਨੇ ਫ਼ਿਲਮ ‘ਬਸਤਰ’

Tuesday, Jun 27, 2023 - 02:20 PM (IST)

ਵਿਪੁਲ ਅੰਮ੍ਰਿਤਲਾਲ ਸ਼ਾਹ ਤੇ ਸੁਦਿਪਤੋ ਸੇਨ ਲੈ ਕੇ ਆ ਰਹੇ ਨੇ ਫ਼ਿਲਮ ‘ਬਸਤਰ’

ਮੁੰਬਈ (ਬਿਊਰੋ)– ਵਿਪੁਲ ਅੰਮ੍ਰਿਤਲਾਲ ਸ਼ਾਹ ਇਕ ਦੂਰਦਰਸ਼ੀ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਹਨ, ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਤੇ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ ਤੇ ਭਾਰਤੀ ਮਨੋਰੰਜਨ ਉਦਯੋਗ ਦੇ ਖੇਤਰ ’ਚ ਵੀ ਵੱਡਾ ਯੋਗਦਾਨ ਪਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਹਾਈ ਕੋਰਟ ਨੇ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੂੰ ਪਾਈ ਝਾੜ, ‘ਘੱਟੋ-ਘੱਟ ਰਾਮਾਇਣ-ਕੁਰਾਨ ਵਰਗੇ ਧਾਰਮਿਕਾਂ ਗ੍ਰੰਥਾਂ ਨੂੰ...’

ਇਸ ਸਾਲ ਉਨ੍ਹਾਂ ਨੇ ਆਪਣੀ ਵਿਆਪਕ ਤੌਰ ’ਤੇ ਪ੍ਰਸ਼ੰਸਿਤ ਤੇ ਅਸਲ ਜ਼ਿੰਦਗੀ ’ਤੇ ਆਧਾਰਿਤ ‘ਦਿ ਕੇਰਲਾ ਸਟੋਰੀ’ ਨਾਲ ਇਤਿਹਾਸ ਰਚਿਆ ਹੈ। ਮਸ਼ਹੂਰ ਨਿਰਦੇਸ਼ਕ-ਨਿਰਮਾਤਾ ਜੋੜੀ ‘ਬਸਤਰ’ ਨਾਂ ਦੀ ਫ਼ਿਲਮ ਲਈ ਇਕ ਵਾਰ ਫਿਰ ਇਕੱਠੇ ਆ ਰਹੇ ਹਨ।

ਨਿਰਮਾਤਾਵਾਂ ਨੇ ਇਕ ਪੋਸਟਰ ਦੇ ਨਾਲ ਆਪਣੇ ਦੂਜੇ ਸਹਿਯੋਗ ਦਾ ਐਲਾਨ ਕੀਤਾ, ਜਿਸ ’ਚ ਅਸੀਂ ਦੇਖ ਸਕਦੇ ਹਾਂ ਕਿ ਇਕ ਸ਼ਾਂਤੀਪੂਰਨ ਮਾਹੌਲ ’ਚ ਫ਼ਿਲਮ ਦੇ ਟਾਈਟਲ ਨੂੰ ਲਾਲ ਰੰਗ ’ਚ ਰੰਗਿਆ ਦਿਖਾਇਆ ਗਿਆ ਹੈ।

PunjabKesari

ਫ਼ਿਲਮ ਦਾ ਇਹ ਪੋਸਟਰ ਸ਼ਾਨਦਾਰ ਲੱਗ ਰਿਹਾ ਹੈ। ‘ਬਸਤਰ’ ਨੂੰ ਸਨਸ਼ਾਈਨ ਪਿਕਚਰਜ਼ ਪ੍ਰਾਈਵੇਟ ਲਿਮਟਿਡ ਵਲੋਂ ਲਾਸਟ ਮੋਨਕ ਮੀਡੀਆ ਦੇ ਸਹਿਯੋਗ ਨਾਲ ਵਿਕਸਿਤ ਤੇ ਨਿਰਮਿਤ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 5 ਅਪ੍ਰੈਲ, 2024 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਸਟਾਰ ਕਾਸਟ ਬਾਰੇ ਜਾਣਨ ਲਈ ਲੋਕ ਕਾਫੀ ਉਤਸ਼ਾਹਿਤ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News