ਬੱਪੀ ਲਹਿਰੀ ਦੀ Prayer meet ਬਾਰੇ ਪਰਿਵਾਰ ਨੇ ਦਿੱਤੀ ਜਾਣਕਾਰੀ, ਕਿਹਾ- ਸਾਡਾ ਦੁੱਖ ਸਾਂਝਾ ਕਰਨ ਲਈ ਸਾਡੇ ਨਾਲ ਜੁੜੋ

Sunday, Feb 20, 2022 - 01:48 PM (IST)

ਬੱਪੀ ਲਹਿਰੀ ਦੀ Prayer meet ਬਾਰੇ ਪਰਿਵਾਰ ਨੇ ਦਿੱਤੀ ਜਾਣਕਾਰੀ, ਕਿਹਾ- ਸਾਡਾ ਦੁੱਖ ਸਾਂਝਾ ਕਰਨ ਲਈ ਸਾਡੇ ਨਾਲ ਜੁੜੋ

ਮੁੰਬਈ - ਗਾਇਕ ਬੱਪੀ ਲਹਿਰੀ ਦਾ 15 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ। ਬੱਪੀ ਦੇ ਦਿਹਾਂਤ ਦੀ ਖਬਰ ਸੁਣ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਬਾਲੀਵੁੱਡ ਇੰਡਸਟਰੀ 'ਚ ਵੀ ਸੋਗ ਦੀ ਲਹਿਰ  ਪਸਰ ਗਈ। ਬੱਪੀ ਦਾ ਪਰਿਵਾਰ ਉਨ੍ਹਾਂ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਬਾਰੇ ਲਹਿਰੀ ਪਰਿਵਾਰ ਨੇ ਇੱਕ ਅਧਿਕਾਰਤ ਨੋਟ ਜਾਰੀ ਕੀਤਾ ਹੈ।

ਬੱਪੀ ਦਾ ਦੇ ਪਰਿਵਾਰ ਨੇ ਅਧਿਕਾਰਤ ਨੋਟ 'ਚ ਲਿਖਿਆ- 'ਡੂੰਘੇ ਦੁੱਖ ਅਤੇ ਸੋਗ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਸਾਡੇ ਪਿਆਰੇ ਬੱਪੀ ਲਹਿਰੀ ਦਾ 15 ਫਰਵਰੀ 2022 ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਲਈ ਪ੍ਰਾਰਥਨਾ ਸਭਾ ਕਰਵਾਈ ਜਾ ਰਹੀ ਹੈ। ਪ੍ਰਾਰਥਨਾ ਸਭਾ ਬੁੱਧਵਾਰ 23 ਫਰਵਰੀ 2022 ਨੂੰ ਹੋਵੇਗੀ। ਸਮਾਂ 5 ਵਜੇ ਤੋਂ 7 ਵਜੇ ਸਥਾਨ: ਇਸਕੋਨ- ਜੁਹੂ, ਹਰੇ ਕ੍ਰਿਸ਼ਨਾ ਲੈਂਡ, ਸ਼੍ਰੀ ਮੁਕਤੇਸ਼ਵਰ ਦੇਵਲਾਯਾ ਰੋਡ, ਮਾਰਗ, ਸਾਈਨਾਥ ਨਗਰ, MHADA ਕਾਲੋਨੀ, ਜੁਹੂ, ਮੁੰਬਈ ਕਿਰਪਾ ਕਰਕੇ ਸਾਡੇ ਦੁੱਖਾਂ ਨੂੰ ਸਾਂਝਾ ਕਰਨ ਲਈ ਸਾਡੇ ਨਾਲ ਜੁੜੋ ਅਤੇ ਵਿਛੜੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰੋ। ਦੁੱਖ ਵਿੱਚ ਲਹਿਰੀ ਪਰਿਵਾਰ

ਦੱਸ ਦੇਈਏ ਕਿ ਬੱਪੀ ਲਹਿਰੀ ਨੂੰ ਪਿਛਲੇ ਸਾਲ ਕਰੋਨਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਪਿਛਲੇ 1 ਮਹੀਨੇ ਤੋਂ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਿਸਚਾਰਜ ਤੋਂ ਇਕ ਦਿਨ ਬਾਅਦ ਘਰ ਵਿਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

 

 


author

Harinder Kaur

Content Editor

Related News