ਬਲਰਾਜ ਤੇ ਅਫਸਾਨਾ ਖਾਨ ਦਾ ਗੀਤ ‘ਕਾਰ 98ਕੇ’ ਸੁਰਖੀਆਂ ’ਚ (ਵੀਡੀਓ)

Sunday, Nov 08, 2020 - 01:49 PM (IST)

ਬਲਰਾਜ ਤੇ ਅਫਸਾਨਾ ਖਾਨ ਦਾ ਗੀਤ ‘ਕਾਰ 98ਕੇ’ ਸੁਰਖੀਆਂ ’ਚ (ਵੀਡੀਓ)

ਜਲੰਧਰ (ਬਿਊਰੋ)– ਆਪਣੇ ਰੋਮਾਂਟਿਕ ਤੇ ਸੈਡ ਗੀਤਾਂ ਨਾਲ ਲੋਕਾਂ ਵਿਚਾਲੇ ਵੱਖਰੀ ਪਛਾਣ ਬਣਾ ਚੁੱਕੇ ਪੰਜਾਬੀ ਗਾਇਕ ਬਲਰਾਜ ਦਾ ਹਾਲ ਹੀ ’ਚ ਨਵਾਂ ਗੀਤ ਰਿਲੀਜ਼ ਹੋਇਆ ਹੈ। ਬਲਰਾਜ ਦੇ ਨਵੇਂ ਗੀਤ ਦਾ ਨਾਂ ‘ਕਾਰ 98ਕੇ’ ਹੈ। ਇਸ ਗੀਤ ’ਚ ਬਲਰਾਜ ਨਾਲ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਫੀਚਰ ਕੀਤਾ ਹੈ।

ਸੈਡ-ਰੋਮਾਂਟਿਕ ਜ਼ੋਨਰ ਤੋਂ ਹੱਟ ਕੇ ਇਸ ਗੀਤ ’ਚ ਬਲਰਾਜ ਨੇ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਖੜਕੇ-ਦੜਕੇ ਵਾਲੇ ਗੀਤ ਨਾਲ ਤਜਰਬਾ ਕੀਤਾ ਹੈ। ਬਲਰਾਜ ਦੇ ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਗੀਤ ਦੀ ਵੀਡੀਓ ਸ਼ਾਨਦਾਰ ਹੈ, ਜਿਸ ਨੂੰ ਡਾਇਰੈਕਟ ਚੀਫ ਐਂਡ ਕਾਰਟੂਨ ਨੇ ਕੀਤਾ ਹੈ। ਗੀਤ ’ਚ ਬਲਰਾਜ ਦੀ ਵੱਖਰੀ ਲੁੱਕ ਦੇਖਣ ਨੂੰ ਮਿਲ ਰਹੀ ਹੈ ਤੇ ਗੀਤ ’ਚ ਮਾਡਲ ਆਕਾਂਕਸ਼ਾ ਸਰੀਨ ਨਜ਼ਰ ਆ ਰਹੀ ਹੈ। ਗੀਤ ਦੇ ਬੋਲ ਸਿੰਘਜੀਤ ਨੇ ਲਿਖੇ ਹਨ ਤੇ ਗੀਤ ਨੂੰ ਮਿਊਜ਼ਿਕ ਇਸ਼ਾਨ ਪੰਡਿਤ ਵਲੋਂ ਦਿੱਤਾ ਗਿਆ ਹੈ।


author

Rahul Singh

Content Editor

Related News