ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਇੰਸਟਾਗ੍ਰਾਮ ’ਤੇ ਹੋਏ 1 ਮਿਲੀਅਨ ਫਾਲੋਅਰਜ਼

Saturday, Apr 15, 2023 - 12:46 PM (IST)

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਇੰਸਟਾਗ੍ਰਾਮ ’ਤੇ ਹੋਏ 1 ਮਿਲੀਅਨ ਫਾਲੋਅਰਜ਼

ਚੰਡੀਗੜ੍ਹ (ਬਿਊਰੋ)– ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਇੰਸਟਾਗ੍ਰਾਮ ਅਕਾਊਂਟ ’ਤੇ 1 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਬਲਕੌਰ ਸਿੰਘ ਨੇ ਪਿਛਲੇ ਸਾਲ ਅਗਸਤ ਮਹੀਨੇ ’ਚ ਇੰਸਟਾਗ੍ਰਾਮ ’ਤੇ ਆਪਣਾ ਅਕਾਊਂਟ ਬਣਾਇਆ ਸੀ ਤਾਂ ਜੋ ਉਹ ਸਿੱਧੂ ਮੂਸੇ ਵਾਲਾ ਦੀ ਮੌਤ ਦੇ ਇਨਸਾਫ਼ ਲਈ ਚਲਾਏ ਗਏ ਹੈਸ਼ਟੈਗ #justiceforsidhumoosewala ਨੂੰ ਵੱਧ-ਚੜ੍ਹ ਕੇ ਪ੍ਰਮੋਟ ਕਰ ਸਕਣ।

ਇਹ ਵੀ ਪੜ੍ਹੋ : ਸ਼ਰਲਿਨ ਚੋਪੜਾ ਦੇ ਨਾਲ ਹੋਈ ਛੇੜਛਾੜ, ਮਾਮਲਾ ਦਰਜ ਕਰਕੇ ਪੁਲਸ ਨੇ ਸ਼ੁਰੂ ਕੀਤੀ ਜਾਂਚ

ਬਲਕੌਰ ਸਿੰਘ ਨੇ ਹੁਣ ਤਕ ਇੰਸਟਾਗ੍ਰਾਮ ’ਤੇ 29 ਪੋਸਟਾਂ ਪਾਈਆਂ ਹਨ, ਜਿਨ੍ਹਾਂ ’ਚ ਜ਼ਿਆਦਾਤਰ #justiceforsidhumoosewala ਹੈਸ਼ਟੈਗ ਜ਼ਰੂਰ ਹੁੰਦਾ ਹੈ।

PunjabKesari

ਸਮੇਂ-ਸਮੇਂ ’ਤੇ ਬਲਕੌਰ ਸਿੰਘ ਵਲੋਂ ਸਿੱਧੂ ਮੂਸੇ ਵਾਲਾ ਸਬੰਧੀ ਕੁਝ ਨਾ ਕੁਝ ਜਾਣਕਾਰੀ ਉਸ ਦੇ ਚਾਹੁਣ ਵਾਲਿਆਂ ਲਈ ਵੀ ਸਾਂਝੀ ਕੀਤੀ ਜਾਂਦੀ ਹੈ। ਬਲਕੌਰ ਸਿੰਘ ਨੇ ਹਾਲ ਹੀ ’ਚ ਪੋਸਟ ਰਾਹੀਂ ਸਿੱਧੂ ਦੇ ਨਵੇਂ ਗੀਤ ‘ਮੇਰਾ ਨਾਂ’ ਨੂੰ ਲੈ ਕੇ ਪੋਸਟਰ ਸਾਂਝਾ ਕੀਤਾ ਸੀ।

ਨੋਟ- ਇਸ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News