ਨਹੀਂ ਰੁਕ ਰਿਹੈ ਬੇਬੋ ਦਾ ਵਿਵਾਦ, ਹੁਣ ਬਜਰੰਗ ਦਲ ਨੇ ਦਿੱਤੀ ਕਰੀਨਾ ਕਪੂਰ ਖ਼ਾਨ ਨੂੰ ਚੇਤਾਵਨੀ

2021-06-17T12:11:56.183

ਮੁੰਬਈ (ਬਿਊਰੋ) - ਆਉਣ ਵਾਲੀ ਫ਼ਿਲਮ 'ਸੀਤਾ' ਅਜੇ ਫਲੋਰ 'ਤੇ ਵੀ ਨਹੀਂ ਆਈ ਪਰ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਹਾਲ ਹੀ 'ਚ ਕਰੀਨਾ ਕਪੂਰ ਦੀ ਕਾਸਟਿੰਗ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੋਸ਼ਲ ਮੀਡੀਆ ਤੋਂ ਸ਼ੁਰੂ ਹੋਇਆ ਇਹ ਵਿਵਾਦ ਮੈਮੋਰੈਂਡਮ ਤੱਕ ਪਹੁੰਚ ਗਿਆ ਹੈ। ਨਾਗਪੁਰ 'ਚ ਬਜਰੰਗ ਦਲ ਦੇ ਵਰਕਰਾਂ ਨੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਖ਼ਿਲਾਫ਼ ਜ਼ਿਲ੍ਹਾ ਅਧਿਕਾਰੀ ਨੂੰ ਪੱਤਰ ਸੌਂਪਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਫ਼ਿਲਮ ਬਣੀ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਆਪਣੇ ਮੰਗ ਪੱਤਰ ਨਾਲ ਉਨ੍ਹਾਂ ਨੇ ਕਰੀਨਾ ਕਪੂਰ ਦੀ ਬਿਕਨੀ ਅਤੇ ਉਸ ਦੀ ਅਜਮੇਰ ਦਰਗਾਹ ਫੇਰੀ ਦੀਆਂ ਤਸਵੀਰਾਂ ਵੀ ਸ਼ਾਮਲ ਕੀਤੀਆਂ ਹਨ।

PunjabKesari

ਹਿੰਦੂ ਚਰਿੱਤਰ 'ਚ ਮੁਸਲਮਾਨ ਹੀ ਕਿਉਂ?
ਕੁਝ ਵਰਕਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ''ਹਿੰਦੂ ਸਮਾਜ ਉੱਪਰ ਬਾਲੀਵੁੱਡ 'ਚ ਵਾਰ-ਵਾਰ ਫ਼ਿਲਮਾਂ ਬਣਾਉਣਾ। ਇਸ 'ਚ 'ਤਾਂਡਵ' ਬਣੀ, ਜਿਸ 'ਚ ਕਰੀਨਾ ਕਪੂਰ ਦਾ ਪਤੀ ਸੈਫ਼ ਅਲੀ ਖ਼ਾਨ ਸੀ। ਹੁਣ 'ਸੀਤਾ' ਆ ਰਹੀ ਹੈ, ਜਿਸ 'ਚ ਕੋਈ ਕਰੀਨਾ ਕਪੂਰ ਖ਼ਾਨ ਹੈ। ਇਹ ਵਾਰ-ਵਾਰ ਮੁਸਲਿਮ ਸਮਾਜ ਦੇ ਲੋਕ ਹੀ ਸਾਡੇ ਹਿੰਦੂ ਚਰਿੱਤਰ ਨੂੰ ਕਿਉਂ ਨਿਭਾਉਂਦੇ ਹਨ। ਇਸ ਨਾਲ ਸਾਡੇ ਸਮਾਜ ਨੂੰ ਨੁਕਸਾਨ ਹੁੰਦਾ ਹੈ। ਇਹ ਜੇਹਾਦੀ ਮਾਨਸਿਕਤਾ ਦੇ ਲੋਕ ਹਨ, ਜਿਹੜੇ ਹਿੰਦੂ ਸਮਾਜ ਦੇ ਲੋਕਾਂ ਨੂੰ ਗਾਲਾਂ ਕੱਢਦੇ ਹਨ। ਅੱਜ ਉਹੀ ਸਾਡੇ ਰਾਹੀਂ ਕਰੋੜਾਂ ਰੁਪਏ ਕਮਾਉਣਗੇ। ਅਸੀਂ ਇਸ ਫ਼ਿਲਮ ਦਾ ਸਖ਼ਤ ਵਿਰੋਧ ਕਰਦੇ ਹਾਂ। ਜੇਕਰ ਇਹ ਫ਼ਿਲਮ ਬਣਦੀ ਹੈ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਅੱਜ ਅਸੀਂ ਜ਼ਿਲ੍ਹਾ ਅਧਿਕਾਰੀ ਨੂੰ ਇਹ ਮੰਗ ਪੱਤਰ ਸੌਂਪਿਆ ਹੈ।

PunjabKesari

12 ਕਰੋੜ ਰੁਪਏ ਲੈ ਰਹੀ ਕਰੀਨਾ?
ਹਾਲ ਹੀ 'ਚ  ਅਜਿਹੀ ਖ਼ਬਰ ਆਈ ਸੀ ਕਿ ਨਿਰਦੇਸ਼ਕ ਆਲੋਕਿਕ ਦੇਸਾਈ ਨੇ ਆਪਣੀ ਫ਼ਿਲਮ 'ਸੀਤਾ' ਦੇ ਲੀਡ ਕਿਰਦਾਰ ਲਈ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੂੰ ਅਪ੍ਰੋਚ ਕੀਤਾ ਹੈ। ਕਿਹਾ ਜਾਂਦਾ ਸੀ ਕਿ ਬੇਬੋ ਨੇ ਇਸ ਭੂਮਿਕਾ ਲਈ 12 ਕਰੋੜ ਰੁਪਏ ਫੀਸ ਵਜੋਂ ਮੰਗੇ ਹਨ। ਹਾਲਾਂਕਿ ਅਜੇ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਪਰ ਕਰੀਨਾ ਦਾ ਵਿਰੋਧ ਸੋਸ਼ਲ ਮੀਡੀਆ 'ਤੇ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜੇ ਕਰੀਨਾ ਨੇ 'ਸੀਤਾ' ਦੀ ਭੂਮਿਕਾ ਨਿਭਾਈ ਤਾਂ ਇਹ ਹਿੰਦੂ ਧਰਮ ਅਤੇ ਮਾਂ ਸੀਤਾ ਦਾ ਅਪਮਾਨ ਹੋਵੇਗਾ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ #ਬੁਆਏਕਾਟ ਕਰੀਨਾਖਾਨ ਵੀ ਟਰੈਂਡ ਵੀ ਚੱਲਿਆ ਸੀ।

PunjabKesari

ਰਾਵਣ ਦੀ ਭੂਮਿਕਾ ਨਿਭਾ ਸਕਦੇ ਨੇ ਰਣਵੀਰ
ਜੇ ਰਿਪੋਰਟਾਂ ਦੀ ਮੰਨੀਏ ਤਾਂ ਅਲੌਕਿਕ ਦੇਸਾਈ ਨੇ ਰਾਵਣ ਦੀ ਭੂਮਿਕਾ ਲਈ ਰਣਵੀਰ ਸਿੰਘ ਨੂੰ ਅਪ੍ਰੋਚ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਰਣਵੀਰ ਨੂੰ ਕਹਾਣੀ ਪਸੰਦ ਆਈ ਹੈ ਪਰ ਉਹ ਅਜੇ ਤੱਕ ਇਸ ਲਈ ਸਹਿਮਤ ਨਹੀਂ ਹੋਇਆ ਹੈ। 

PunjabKesari


sunita

Content Editor sunita