ਠੰਡੇ ਬਸਤੇ ਪਿਆ ‘ਬਾਹੂਬਲੀ’ ਦਾ ਪ੍ਰੀਕੁਅਲ, 150 ਕਰੋੜ ਤੇ 6 ਮਹੀਨਿਆਂ ਦੀ ਮਿਹਨਤ ’ਤੇ ਫਿਰਿਆ ਪਾਣੀ
Tuesday, Jan 25, 2022 - 06:02 PM (IST)
ਮੁੰਬਈ (ਬਿਊਰੋ)– ਸਾਊਥ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਬਾਹੂਬਲੀ’ ਸੀਰੀਜ਼ ਨੇ ਸਿਨੇਮਾਘਰਾਂ ’ਚ ਰਿਕਾਰਡਤੋੜ ਕਮਾਈ ਕੀਤੀ ਸੀ। ਇਸ ਦੀ ਸਫਲਤਾ ਨੂੰ ਦੇਖਦਿਆਂ ਨੈੱਟਫਲਿਕਸ ਨੇ ਇਸ ਫ਼ਿਲਮ ਸੀਰੀਜ਼ ਦਾ ਪ੍ਰੀਕੁਅਲ ‘ਬਾਹੂਬਲੀ : ਬਿਫੌਰ ਦਿ ਬਿਗਨਿੰਗ’ ਨਾਂ ਨਾਲ ਬਣਾਉਣ ਦਾ ਐਲਾਨ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ‘ਪੁਸ਼ਪਾ’ ਦੀ ਅਦਾਕਾਰਾ ’ਤੇ ਫੁੱਟਿਆ ਲੋਕਾਂ ਦਾ ਗੁੱਸਾ, ਗਰੀਬ ਬੱਚਿਆਂ ਨਾਲ ਕਰ ਦਿੱਤਾ ਕੁਝ ਅਜਿਹਾ
ਇਸ ਪ੍ਰਾਜੈਕਟ ’ਚ ਮੇਕਰਜ਼ ਬਾਹੂਬਲੀ ਦੀ ਮਾਂ ਸ਼ਿਵਾਗਾਮੀ ਦੀ ਕਹਾਣੀ ਦਿਖਾਉਣ ਵਾਲੇ ਸਨ। ਨੈੱਟਫਲਿਕਸ ਨੇ ਇਸ ਪ੍ਰਾਜੈਕਟ ਲਈ ਸਭ ਤੋਂ ਪਹਿਲਾਂ ਮ੍ਰਿਣਾਲ ਠਾਕੁਰ ਨੂੰ ਸਾਈਨ ਕੀਤਾ ਸੀ। ਇਸ ਨੂੰ ਦੇਵ ਕੱਟਾ ਡਾਇਰੈਕਟ ਕਰਨ ਵਾਲੇ ਸਨ ਪਰ ਹੁਣ ਇਸ ਵੈੱਬ ਸੀਰੀਜ਼ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ।
ਇਸ ਵੱਡੇ ਬਜਟ ਦੀ ਵੈੱਬ ਸੀਰੀਜ਼ ’ਤੇ 150 ਕਰੋੜ ਰੁਪਏ ਖਰਚ ਹੋਏ ਤੇ ਲਗਭਗ 6 ਮਹੀਨੇ ਤਕ ਕੰਮ ਚੱਲਿਆ। ਇਸ ਲਈ ਹੈਦਰਾਬਾਦ ’ਚ ਵੱਡੇ ਪੱਧਰ ’ਤੇ ਸੈੱਟ ਵੀ ਬਣਾਇਆ ਗਿਆ ਸੀ, ਜਿਥੇ ਕੰਮ ਚੱਲ ਰਿਹਾ ਸੀ। ਰਿਪੋਰਟ ਮੁਤਾਬਕ ਮ੍ਰਿਣਾਲ ਠਾਕੁਰ ਤੋਂ ਇਲਾਵਾ ਅਦਾਕਾਰਾ ਵਾਮਿਕਾ ਗੱਬੀ ਤੇ ਸਾਊਥ ਸੁਪਰਸਟਾਰ ਨਯਨਤਾਰਾ ਨੂੰ ਇਸ ਸੀਰੀਜ਼ ਲਈ ਚੁਣਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : CM ਚੰਨੀ ਦੇ ਕੰਮ ਤੋਂ ਖ਼ੁਸ਼ ਹੋਏ ਸੋਨੂੰ ਸੂਦ, ਕਿਹਾ– ‘ਮਿਲਣਾ ਚਾਹੀਦੈ ਇਕ ਹੋਰ ਮੌਕਾ’
ਜਾਣਕਾਰੀ ਮੁਤਾਬਕ ‘ਬਾਹੂਬਲੀ : ਬਿਫੌਰ ਦਿ ਬਿਗਨਿੰਗ’ ਨੂੰ ਲੈ ਕੇ ਜਿਸ ਤਰ੍ਹਾਂ ਦੀ ਪਲਾਨਿੰਗ ਕੀਤੀ ਗਈ ਸੀ, ਉਹ ਕਈ ਕੋਸ਼ਿਸ਼ਾਂ ਤੋਂ ਬਾਅਦ ਪੂਰੀ ਨਹੀਂ ਸਕੀ। ਉਮੀਦ ਮੁਤਾਬਕ ਨਾਂ ਬਣਨ ਕਾਰਨ ਮੇਕਰਜ਼ ਨੇ ਇਸ ਨੂੰ ਬੰਦ ਕਰਨਾ ਹੀ ਸਹੀ ਸਮਝਿਆ। ਅਸਲ ’ਚ ਬਾਹੂਬਲੀ ਇਕ ਸਟ੍ਰਾਂਗ ਕੰਟੈਂਟ ਹੈ ਤੇ ਮੇਕਰਜ਼ ਨੂੰ ਇਸ ਨਾਲ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।