ਵਿਵਾਦਾਂ ਨਾਲ ਹੈ 'ਬਾਦਸ਼ਾਹ' ਦਾ ਪੁਰਾਣਾ ਰਿਸ਼ਤਾ, Fake Views ਮਾਮਲੇ 'ਚ ਵੀ ਆ ਚੁੱਕੈ ਨਾਂ

Monday, Oct 30, 2023 - 07:23 PM (IST)

ਵਿਵਾਦਾਂ ਨਾਲ ਹੈ 'ਬਾਦਸ਼ਾਹ' ਦਾ ਪੁਰਾਣਾ ਰਿਸ਼ਤਾ, Fake Views ਮਾਮਲੇ 'ਚ ਵੀ ਆ ਚੁੱਕੈ ਨਾਂ

ਇੰਟਰਟੇਨਮੈਂਟ ਡੈਸਕ : ਬਾਲੀਵੁੱਡ ਦਾ ਮਸ਼ਹੂਰ ਸਿੰਗਰ ਅਤੇ ਰੈਪਰ ਬਾਦਸ਼ਾਹ ਦਾ ਨਾਂ ਬੱਚਾ-ਬੱਚਾ ਜਾਣਦਾ ਹੈ। ਹਾਲ ਹੀ 'ਚ ਉਨ੍ਹਾਂ ਦਾ ਨਾਂ ਇਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬਾਦਸ਼ਾਹ ਆਪਣੇ ਗੀਤਾਂ ਕਾਰਨ ਕਾਫ਼ੀ ਮਸ਼ਹੂਰ ਹਨ, ਪਰ ਹੁਣ ਉਨ੍ਹਾਂ ਦਾ ਨਾਂ ਹੁਣ ਇਕ ਆਨਲਾਈਨ ਸੱਟੇਬਾਜ਼ੀ ਐਪ ਦਾ ਪ੍ਰਮੋਸ਼ਨ ਕਰਨ ਕਾਰਨ ਵਿਵਾਦਾਂ 'ਚ ਘਿਰ ਗਿਆ ਹੈ। ਦੱਸ ਦੇਈਏ ਕਿ ਇਹ ਮਾਮਲਾ ਫੇਅਰਪਲੇ ਨਾਂ ਦੀ ਐਪ ਨਾਲ ਜੁੜਿਆ ਹੈ ਜਿਸ ਨੂੰ ਬਾਦਸ਼ਾਹ ਨੇ ਪ੍ਰਮੋਟ ਕੀਤਾ ਸੀ। ਮਹਾਰਾਸ਼ਟਰ ਪੁਲਸ ਸਾਈਬਰ ਸੈੱਲ ਨੇ ਸੰਮਨ ਭੇਜ ਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਬਾਦਸ਼ਾਹ ਕਿਸੇ ਵਿਵਾਦ ਦਾ ਹਿੱਸਾ ਬਣੇ ਹੋਣ, ਇਸ ਤੋਂ ਪਹਿਲਾਂ ਵੀ ਉਨ੍ਹਾਂ 'ਤੇ ਇੰਸਟਾਗ੍ਰਾਮ 'ਤੇ ਫੇਕ ਫਾਲੋਅਰਸ ਅਤੇ ਯੂਟਿਊਬ 'ਤੇ ਫੇਕ ਵਿਊ ਵਧਾਉਣ ਦੇ ਦੋਸ਼ ਵੀ ਲੱਗ ਚੁੱਕੇ ਹਨ। 

ਇਹ ਵੀ ਪੜ੍ਹੋ : ਸਿਆਸੀ ਦਖਲਅੰਦਾਜ਼ੀ : ਨਗਰ ਨਿਗਮ ’ਚ ਗੜਬੜਾਇਆ ਇਮਾਰਤੀ ਇੰਸਪੈਕਟਰਾਂ ਦੀ ਪੋਸਟਿੰਗ ਦਾ ਗਣਿਤ

PunjabKesari

ਅਸਲ 'ਚ ਸਾਲ 2020 'ਚ ਬਾਦਸ਼ਾਹ 'ਤੇ ਇਹ ਦੋਸ਼ ਲੱਗਿਆ ਸੀ ਕਿ ਉਨ੍ਹਾਂ ਨੇ ਪੈਸੇ ਦੇ ਕੇ ਸੋਸ਼ਲ ਮੀਡੀਆ 'ਤੇ ਆਪਣੇ ਫਾਲੋਅਰਜ਼ ਤੇ ਗੀਤਾਂ ਦੇ ਵਿਊ ਵਧਾਏ ਸਨ। ਇਸ ਮਾਮਲੇ 'ਚ ਵੀ ਉਨ੍ਹਾਂ ਨੂੰ ਕ੍ਰਿਮੀਨਲ ਇੰਟੈਲੀਜੈਂਸ ਏਜੰਸੀ ਵੱਲੋਂ ਸੰਮਨ ਭੇਜਿਆ ਗਿਆ ਸੀ। ਹਾਲਾਂਕਿ ਬਾਦਸ਼ਾਹ ਤੋਂ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਦੋਸ਼ਾਂ ਨੂੰ ਗਲਤ ਸਾਬਿਤ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ : ਕੈਨੇਡਾ ਨੂੰ ਭਾਰਤ ਨਾਲ ਵਿਵਾਦ ਪਿਆ ਮਹਿੰਗਾ, ਖਾਲਿਸਤਾਨੀ ਇਕੱਠ ਇਕ ਵਾਰ ਫਿਰ ਹੋਇਆ 'ਫਲਾਪ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News