ਹਨੀ ਸਿੰਘ ਨਾਲ ਹੋਈ ਲੜਾਈ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਬਾਦਸ਼ਾਹ, ਕਿਹਾ- ਕੋਰੇ ਕਾਗਜ਼ 'ਤੇ ਕਰਵਾਏ ਸੀ ਸਾਈਨ

07/17/2023 3:39:31 PM

ਜਲੰਧਰ (ਬਿਊਰੋ) : ਰੈਪਰ ਤੇ ਗਾਇਕ ਹਨੀ ਸਿੰਘ ਅਤੇ ਬਾਦਸ਼ਾਹ ਦੋਵਾਂ ਨੇ ਆਪਣੇ ਰੈਪ ਨਾਲ ਬਾਲੀਵੁੱਡ ਇੰਡਸਟਰੀ 'ਤੇ ਰਾਜ ਕੀਤਾ। ਇੱਕ ਸਮੇਂ ਜਿੱਥੇ ਹਨੀ ਸਿੰਘ ਦੀ ਹਿੰਦੀ ਫ਼ਿਲਮਾਂ 'ਚ ਤੂਤੀ ਬੋਲਦੀ ਸੀ, ਉੱਥੇ ਹੀ ਹੁਣ ਬਾਦਸ਼ਾਹ ਹਰ ਫ਼ਿਲਮ 'ਚ ਰੈਪ ਕਰਦਾ ਹੈ। ਹਾਲਾਂਕਿ, ਫ਼ਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਇੱਕ ਸਮਾਂ ਸੀ, ਜਦੋਂ ਬਾਦਸ਼ਾਹ ਅਤੇ ਹਨੀ ਸਿੰਘ ਬਹੁਤ ਚੰਗੇ ਦੋਸਤ ਸਨ ਤੇ 'ਮਾਫੀਆ ਮੁੰਡੀਰ' ਨਾਂ ਦਾ ਇੱਕ ਬੈਂਡ ਸੀ। ਰਫਤਾਰ, ਇਕਾ ਅਤੇ ਲਿਟਲ ਗੋਲੂ ਵੀ ਉਸ ਦੇ ਗਰੁੱਪ ਦਾ ਹਿੱਸਾ ਸਨ।

ਇਹ ਖ਼ਬਰ ਵੀ ਪੜ੍ਹੋ : ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ, ਦੋਸਤ ਅਮਰਜੀਤ ਸਿੰਘ ਟਿੱਕਾ ਨੇ ਸਿਹਤ ਨੂੰ ਲੈ ਕੇ ਦਿੱਤੀ ਜਾਣਕਾਰੀ

ਬਾਦਸ਼ਾਹ ਅਤੇ ਹਨੀ ਸਿੰਘ ਵਿਚਾਲੇ ਪਿਛਲੇ ਕਈ ਸਾਲਾਂ ਤੋਂ ਕੋਲਡ ਵਾਰ ਚੱਲ ਰਹੀ ਸੀ ਪਰ ਇਸ ਦਾ ਕਾਰਨ ਕਿਸੇ ਨੂੰ ਨਹੀਂ ਪਤਾ ਸੀ। ਹੁਣ ਹਾਲ ਹੀ 'ਚ ਰੈਪਰ ਬਾਦਸ਼ਾਹ ਨੇ ਖੁਲਾਸਾ ਕੀਤਾ ਹੈ ਕਿ ਦੋਵਾਂ ਵਿਚਾਲੇ ਲੜਾਈ ਕਿਉਂ ਹੋਈ ਸੀ। ਯੂਟਿਊਬਰ ਰਾਜ ਸ਼ਮਸ਼ੀ ਨਾਲ ਗੱਲਬਾਤ 'ਚ ਬਾਦਸ਼ਾਹ ਨੇ ਆਪਣੇ ਦਿਲ ਦੀ ਗੱਲ ਕੀਤੀ। ਇਸ ਇੰਟਰਵਿਊ 'ਚ ਉਨ੍ਹਾਂ ਨੇ ਹਨੀ ਸਿੰਘ ਨਾਲ ਆਪਣੇ ਟਕਰਾਅ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਰੈਪਰ ਬਾਦਸ਼ਾਹ ਨੇ ਕਿਹਾ, "ਮਾਫੀਆ ਮੁੰਡੀਰ ਸਬਕਾ ਏਕ ਥਾਟ ਸੀ, ਜਿਸ 'ਚ ਇਕੋਂ ਜਿਹੀ ਸੋਚ ਰੱਖਣ ਵਾਲੇ ਲੋਕ ਕੰਮ ਕਰਦੇ ਸਨ। ਸ਼ੁਰੂਆਤ 'ਚ ਮੈਂ ਤੇ ਹਨੀ ਸਿੰਘ ਇਸ ਨਾਲ ਜੁੜੇ। ਸਾਲ 2009 'ਚ ਸਾਡੇ ਵਿਚਕਾਰ ਦਰਾਰ ਆ ਗਈ ਸੀ। ਮੈਂ ਕੰਮ ਕਰਦਾ ਸੀ ਅਤੇ ਬਹੁਤ ਡਰਦਾ ਸੀ। ਉਸ ਸਮੇਂ ਹਨੀ ਸਿੰਘ ਵੀ ਮੇਰੇ ਰਾਡਾਰ ਤੋਂ ਦੂਰ ਸੀ ਅਤੇ ਜਦੋਂ ਮੈਂ ਉਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਨੇ ਮੇਰਾ ਫ਼ੋਨ ਨਹੀਂ ਚੁੱਕਿਆ। ਜਦੋਂ ਤਕ ਅਸੀਂ 'ਮੁੰਡੀਰ ਮਾਫੀਆ' ਦਾ ਹਿੱਸਾ ਸੀ। ਅਸੀਂ ਕਦੇ ਨਹੀਂ ਮਿਲੇ ਸਾਇਦ ਅਸੀਂ ਮਿਲੇ ਹੁੰਦੇ ਤਾਂ ਚੀਜ਼ਾਂ ਵੱਖਰੀਆਂ ਹੋ ਸਕਦੀਆਂ ਸਨ।''

ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ

ਦੱਸ ਦਈਏ ਕਿ ਬਾਦਸ਼ਾਹ ਨੇ 'ਬਰਾਊਨ ਰੰਗ' ਦੇ ਗਾਇਕ 'ਤੇ ਹੋਰ ਦੋਸ਼ ਲਗਾਉਂਦੇ ਹੋਏ ਕਿਹਾ, "ਅਸੀਂ ਇਕੱਠੇ ਕਈ ਗੀਤ ਬਣਾਏ ਸਨ ਪਰ ਉਹ ਕਦੇ ਰਿਲੀਜ਼ ਨਹੀਂ ਹੋਏ। ਹਨੀ ਸਿੰਘ ਉਸ ਸਮੇਂ ਸਿਰਫ਼ ਆਪਣੇ ਕਰੀਅਰ 'ਤੇ ਧਿਆਨ ਦੇ ਰਹੇ ਸਨ। 2006 ਤੋਂ ਲੈ ਕੇ 2009 ਤੱਕ ਮਾਫੀਆ ਮੁੰਡੀਰ ਬੈਂਡ ਨਾਲ ਜੁੜੇ ਹੋਏ ਸਨ। ਮੇਰੇ ਮਾਤਾ-ਪਿਤਾ ਵੀ ਮੇਰੇ ਲਈ ਚਿੰਤਤ ਸਨ। ਸਾਲ 2011 'ਚ ਹਨੀ ਸਿੰਘ ਨਾਲ ਮੇਰਾ ਪਹਿਲਾ ਗੀਤ 'ਗੇਟਅੱਪ ਜਵਾਨੀ' ਸੀ।'' 

ਸਾਲ 2012 'ਚ ਬਾਦਸ਼ਾਹ-ਹਨੀ ਸਿੰਘ ਦਾ ਬੈਂਡ ਟੁੱਟ ਗਿਆ ਸੀ, ਜਿਸ ਦਾ ਕਾਰਨ ਵੀ ਬਾਦਸ਼ਾਹ ਨੇ ਆਪਣੇ ਇੰਟਰਵਿਊ 'ਚ ਦੱਸਿਆ ਸੀ। ਆਪਣੇ ਸੰਘਰਸ਼ਮਈ ਦੌਰ ਬਾਰੇ ਦੱਸਦਿਆਂ ਰੈਪਰ ਨੇ ਅੱਗੇ ਖੁਲਾਸਾ ਕੀਤਾ ਕਿ ਉਸ ਨੇ ਹਨੀ ਸਿੰਘ ਨਾਲ ਗੱਲ ਕੀਤੀ ਤੇ ਕਿਹਾ, ''ਅਸੀਂ ਇਕ-ਦੂਜੇ ਨਾਲ ਬਹੁਤ ਸਾਰੇ ਗੀਤ ਬਣਾ ਰਹੇ ਹਾਂ, ਉਸ ਨੂੰ ਉਨ੍ਹਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਕਿਉਂਕਿ ਅਸੀਂ ਸਭ ਕੁਝ ਛੱਡ ਕੇ ਇੱਥੇ ਆ ਗਏ ਹਾਂ।'' ਇਕ 'ਤੇ। ਇੱਕ ਪਾਸੇ ਤੁਸੀਂ ਸਾਨੂੰ ਆਪਣੇ ਭਰਾ ਕਹਿੰਦੇ ਹੋ ਪਰ ਦੂਜੇ ਪਾਸੇ ਤੁਸੀਂ ਇੰਨੇ ਸਵੈ-ਕੇਂਦਰਿਤ ਨਹੀਂ ਹੋ ਸਕਦੇ। ਤੁਸੀਂ ਸਾਡੇ ਸੰਘਰਸ਼ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਸਕੇ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ


For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News