ਕੀ ਖ਼ਤਰੇ ''ਚ ਹੈ ਬਾਦਸ਼ਾਹ ਦੀ ਵਿਆਹੁਤਾ ਜ਼ਿੰਦਗੀ? ਪਤਨੀ ਜੈਸਮੀਨ ਨਾਲ ਵਧੀਆਂ ਦੂਰੀਆਂ

Saturday, Nov 28, 2020 - 01:06 PM (IST)

ਮੁੰਬਈ (ਬਿਊਰੋ) - ਰੈਪਰ ਬਾਦਸ਼ਾਹ ਦੀ ਜ਼ਿੰਦਗੀ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਖ਼ਬਰਾਂ ਮੁਤਾਬਕ, ਬਾਦਸ਼ਾਹ ਤੇ ਉਸ ਦੀ ਪਤਨੀ ਜੈਸਮੀਨ 'ਚ ਕੁਝ ਸਮੇਂ ਤੋਂ ਦੂਰੀਆਂ ਵਧ ਗਈਆਂ ਹਨ। ਦੋਵਾਂ ਦੇ ਵੱਖ-ਵੱਖ ਰਹਿਣ ਦੇ ਸਵਾਲ 'ਤੇ ਮੀਡੀਆ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਤਾਲਾਬੰਦੀ ਦਾ ਸਮਾਂ ਹੈ ਅਤੇ ਜੈਸਮੀਨ ਪੰਜਾਬ 'ਚ ਰੁਕੀ ਹੈ।

ਬਾਦਸ਼ਾਹ ਨੇ ਨਹੀਂ ਕੀਤਾ ਕੋਈ ਕੁਮੈਂਟ
ਮੀਡੀਆ ਰਿਪੋਰਟਸ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਇਹ ਮਿਆਂ-ਬੀਵੀ ਦੀ ਲੜਾਈ ਹੈ ਤੇ ਮਾਮਲਾ ਜਲਦੀ ਸੁਲਝ ਜਾਵੇਗਾ। ਹਰ ਕਿਸੇ ਦੀ ਜ਼ਿੰਦਗੀ 'ਚ ਉਤਰਾਅ ਚੜਾਅ ਆਉਂਦੇ ਜਾਂਦੇ ਰਹਿੰਦੇ ਹਨ। ਇਕ ਨਿੱਜੀ ਚੈਨਲ ਵਲਾਂ ਬਾਦਸ਼ਾਹ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਪਾਸੋਂ ਕੋਈ ਬਿਆਨ ਨਹੀਂ ਮਿਲ ਸਕਿਆ। ਉਂਝ ਵੀ ਬਾਦਸ਼ਾਹ ਬੇਹੱਦ ਪ੍ਰਾਈਵੇਟ ਇਨਸਾਨ ਹੈ ਅਤੇ ਨਿੱਜੀ ਜ਼ਿੰਦਗੀ ਨੂੰ ਜਨਤਕ ਤੌਰ 'ਤੇ ਘੱਟ ਹੀ ਲੈ ਕੇ ਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੀ ਜਿੱਤ ਲਈ ਅਮਰਿੰਦਰ ਗਿੱਲ ਨੇ ਵੀ ਪਰਮਾਤਮਾ ਅੱਗੇ ਕੀਤੀ ਆਰਦਾਸ

ਬਾਦਸ਼ਾਹ ਤੇ ਜੈਸਮੀਨ ਦੀ ਹੈ ਇਕ ਧੀ
ਬਾਦਸ਼ਾਹ ਤੇ ਜੈਸਮੀਨ ਦੀ ਇਕ ਧੀ ਹੈ, ਜਿਸ ਦਾ ਨਾਂ ਗ੍ਰੇਸ ਮਸੀਹ ਸਿੰਘ ਹੈ। ਧੀ ਦਾ ਜਨਮ 11 ਜਨਵਰੀ 2017 'ਚ ਹੋਇਆ ਸੀ। ਬਾਦਸ਼ਾਹ ਨੇ ਮਿਊਜ਼ਿਕ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ 'ਕੂਲ ਈਕਵਲ' ਦੇ ਨਾਂ ਨਾਲ ਕੀਤੀ ਸੀ ਪਰ ਕੁਝ ਸਮੇਂ ਬਾਅਦ ਗਾਇਕ ਨੇ ਆਪਣਾ ਨਾਂ ਬਦਲ ਕੇ 'ਬਾਦਸ਼ਾਹ' ਕਰ ਲਿਆ ਸੀ। ਸਾਲ 2006 'ਚ ਉਹ ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਨਾਲ ਆਏ ਸਨ। ਬਾਦਸ਼ਾਹ ਦਾ ਨੌਜਵਾਨ ਪੀੜੀ 'ਚ ਕਾਫ਼ੀ ਕ੍ਰੇਜ਼ ਹੈ।

ਰਿਸ਼ਤਾ ਟੁੱਟਣ ਦਾ ਖ਼ਦਸ਼ਾ
ਦੱਸਣਯੋਗ ਹੈ ਕਿ ਬਾਦਸ਼ਾਹ ਨੇ ਜੈਸਮੀਨ ਨਾਲ ਸਾਲ 2012 'ਚ ਵਿਆਹ ਕਰਵਾਇਆ ਸੀ। ਅਜਿਹੇ 'ਚ ਦੋਵਾਂ 'ਚ ਆਈਆਂ ਦੂਰੀਆਂ ਨੂੰ ਲੈ ਕੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਤੇ ਉਸ ਦੀ 8 ਸਾਲ ਪੁਰਾਣਾ ਰਿਸ਼ਤਾ ਟੁੱਟ ਨਾ ਜਾਵੇ। ਗਾਇਕ ਤੇ ਰੈਪਰ ਬਾਦਸ਼ਾਹ ਦਾ ਜਨਮ 19 ਨਵੰਬਰ 1985 ਨੂੰ ਨਵੀਂ ਦਿੱਲੀ 'ਚ ਇਕ ਪੰਜਾਬੀ ਪਰਿਵਾਰ 'ਚ ਹੋਇਆ। ਬਾਦਸ਼ਾਹ ਦੀ ਪਰਿਵਾਰਕ ਸੰਸਕ੍ਰਿਤੀ ਅਤੇ ਬੋਲ-ਚਾਲ 'ਚ ਹਰਿਆਣਵੀ ਟੱਚ ਹੈ। ਤੁਹਾਨੂੰ ਇਹ ਜਾਣ ਹੈਰਾਨੀ ਹੋਵੇਗੀ ਕਿ ਉਨ੍ਹਾਂ ਦਾ ਅਸਲ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ।

ਇਹ ਖ਼ਬਰ ਵੀ ਪੜ੍ਹੋ : ...ਤਾਂ ਇਸ ਕਰਕੇ ਸਹੇਲੀਆਂ ਦੇ ਗਲ਼ੇ ਲੱਗ ਕੇ ਰੋਂਦੀ ਹਿਮਾਂਸ਼ੀ ਖੁਰਾਣਾ, ਵੀਡੀਓ ਵਾਇਰਲ

ਯੂ. ਕੇ. ਦੀ ਜੈਸਮੀਨ ਨਾਲ ਕਰਵਾਇਆ ਵਿਆਹ
ਰੈਪਰ ਬਾਦਸ਼ਾਹ ਦਾ ਵਿਆਹ ਯੂ. ਕੇ. ਦੀ ਲੜਕੀ ਜੈਸਮੀਨ ਨਾਲ ਹੋਇਆ ਹੈ। ਬਾਲੀਵੁੱਡ 'ਚ ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ 'ਚ ਗਾਇਕ ਸੀ। ਇਕ ਇੰਟਰਵਿਊ 'ਚ ਬਾਦਸ਼ਾਹ ਨੇ ਖੁਲਾਸਾ ਕੀਤਾ ਸੀ ਕਿ ਉਹ ਅਸਲ ਜ਼ਿੰਦਗੀ 'ਚ ਅਜਿਹਾ ਨਹੀਂ ਹਨ ਜੋ ਉਹ ਸਟੇਜ 'ਤੇ ਨਜ਼ਰ ਆਉਂਦਾ ਹੈ। ਉਹ ਇਕ ਬੇਹੱਦ ਸ਼ਾਂਤ ਸੁਭਾਅ ਦਾ ਇਨਸਾਨ ਹੈ।

ਜੇਕਰ ਰੈਪਰ ਨਾ ਹੁੰਦੇ ਤਾਂ ਹੋਣ ਸੀ ਆਈ. ਏ. ਐੱਸ. ਅਫ਼ਸਰ
ਬਾਦਸ਼ਾਹ ਚੰਡੀਗੜ੍ਹ ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਦਾਖ਼ਲਾ ਲਿਆ ਕਿਉਂਕਿ ਉਹ ਸਿਵਲ ਇੰਜੀਨੀਅਰਿੰਗ 'ਚ ਡਿਗਰੀ ਹਾਸਲ ਕਰਨਾ ਚਾਹੁੰਦਾ ਸੀ। ਇਕ ਇੰਟਰਵਿਊ ਦੌਰਾਨ ਬਾਦਸ਼ਾਹ ਨੇ ਦੱਸਿਆ ਸੀ ਕਿ ਜੇਕਰ ਉਹ ਰੈਪਰ ਨਹੀਂ ਹੁੰਦੇ ਤਾਂ ਇਕ ਆਈ. ਏ. ਐੱਸ. ਅਫ਼ਸਰ ਹੋਣਾ ਸੀ।

ਇਹ ਖ਼ਬਰ ਵੀ ਪੜ੍ਹੋ : ਸਰਕਾਰ ਦੀ ਸਖ਼ਤੀ ਤੋਂ ਭੜਕੇ ਕਿਸਾਨ, ਜੈਜ਼ੀ ਬੀ ਤੇ ਦਿਲਜੀਤ ਨੇ 'ਵਾਹਿਗੁਰੂ ਅੱਗੇ' ਕੀਤੀ ਅਰਦਾਸ 


sunita

Content Editor

Related News