ਦਿੱਗਜ ਅਦਾਕਾਰਾ ਸੁਰੇਖਾ ਸੀਕਰੀ ਨੂੰ ਹੋਇਆ ਬ੍ਰੇਨ ਸਟ੍ਰੋਕ, ICU ''ਚ ਦਾਖ਼ਲ

Friday, Sep 11, 2020 - 09:40 AM (IST)

ਦਿੱਗਜ ਅਦਾਕਾਰਾ ਸੁਰੇਖਾ ਸੀਕਰੀ ਨੂੰ ਹੋਇਆ ਬ੍ਰੇਨ ਸਟ੍ਰੋਕ, ICU ''ਚ ਦਾਖ਼ਲ

ਮੁੰਬਈ (ਬਿਊਰੋ) - ਕਲਰਸ ਟੀ. ਵੀ. ਦੇ ਹਿੱਟ ਸੀਰੀਅਲ ਬਾਲਿਕਾ ਵਧੂ ਦੀ ਕੜਕ ਦਾਦੀ ਸਾ ਯਾਨੀਕਿ ਸੁਰੇਖਾ ਸੀਕਰੀ ਨੂੰ ਲੈ ਕੇ ਹਾਲ ਹੀ ਵਿਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੁਰੇਖਾ ਸੀਕਰੀ ਅਚਾਨਕ ਤੋਂ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਈ ਹੈ। ਬਰੇਨ ਸਟ੍ਰੋਕ ਦੀ ਸਮੱਸਿਆ ਕਾਰਨ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿਚ ਦਾਖਲ ਹੋਈ ਅਦਾਕਾਰਾ ਸੁਰੇਖਾ ਸੀਕਰੀ ਹੁਣ ਪਹਿਲਾਂ ਨਾਲੋਂ ਠੀਕ ਮਹਿਸੂਸ ਕਰ ਰਹੀ ਹੈ। ਸੁਰੇਖਾ ਦੀ ਨਿਗਰਾਨੀ ਹਸਪਤਾਲ ਦੇ ਸਰਬੋਤਮ ਡਾਕਟਰਾਂ ਦੁਆਰਾ ਕੀਤੀ ਜਾ ਰਹੀ ਹੈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਜੋ ਦੇਸ਼ ਵਿਚ ਤਾਲਾਬੰਦੀ ਦੌਰਾਨ ਸਭ ਤੋਂ ਵੱਧ ਚਰਚਾ ਵਿਚ ਰਿਹਾ, ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਕਿ ਸੁਰੇਖਾ ਬਿਹਤਰ ਮਹਿਸੂਸ ਕਰ ਰਹੀ ਹੈ ਅਤੇ ਹੁਣ ਕਾਬਲ ਹੱਥਾਂ ਵਿਚ ਹੈ।
PunjabKesari
ਸੁਰੇਖਾ ਦੇ ਪੀ. ਆਰ. ਓ. ਵਿਵੇਕ ਸਿਧਵਾਨੀ ਨੇ ਵੀ ਮੀਡੀਆ ਉੱਤੇ ਦੱਸਿਆ ਹੈ ਕਿ ਸੁਰੇਖਾ ਦੀ ਹਾਲਤ ਪਹਿਲਾਂ ਨਾਲੋ ਠੀਕ ਹੈ ਪਰ ਇਸ ਸਮੇਂ ਡਾਕਟਰ ਉਸ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੋਣ ਵਾਲੇ ਹਨ। ਵਿਵੇਕ ਨੇ ਦੱਸਿਆ ਹੈ ਕਿ ਸੁਰੇਖਾ ਕਿਸੇ ਵੀ ਸਮੇਂ ਵਿੱਤੀ ਸੰਕਟ ਵਿਚੋਂ ਨਹੀਂ ਲੰਘ ਰਹੀ ਹੈ।
ਉਸ ਦੇ ਨੇੜੇ ਦੇ ਲੋਕ ਹਰ ਤਰੀਕੇ ਨਾਲ ਉਸ ਦੀ ਦੇਖਭਾਲ ਕਰ ਰਹੇ ਹਨ। ਸੁਰੇਖਾ ਨੇ ਕਾਫ਼ੀ ਪੈਸਾ ਇਕੱਠਾ ਕੀਤਾ ਸੀ, ਜੋ ਉਹ ਹੁਣ ਆਪਣੇ ਇਲਾਜ ‘ਤੇ ਖਰਚ ਕਰ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਕਿਸੇ ਤੋਂ ਪੈਸੇ ਦੀ ਬੇਨਤੀ ਨਹੀਂ ਕੀਤੀ ਹੈ ਅਤੇ ਨਾ ਹੀ ਉਹ ਕੋਈ ਫੰਡ ਇਕੱਠਾ ਕਰ ਰਹੀ ਹੈ। ਉਸ ਦੇ ਸ਼ੁਭਚਿੰਤਕ ਵੀ ਸੁਰੇਖਾ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਹਨ।


author

sunita

Content Editor

Related News