ਧਮਾਕੇਦਾਰ ਅੰਦਾਜ਼ ’ਚ ਅਕਸ਼ੇ ਤੇ ਟਾਈਗਰ ਨੇ ਫ਼ਿਲਮ ‘ਬੜੇ ਮੀਆ ਛੋਟੇ ਮੀਆ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
Tuesday, Feb 08, 2022 - 02:36 PM (IST)
ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ‘ਬੜੇ ਮੀਆ ਤੇ ਛੋਟੇ ਮੀਆ’ ਦਾ ਟੀਜ਼ਰ ਛਾਅ ਗਿਆ ਹੈ। ਗੋਲੀਆਂ ਦੇ ਮੀਂਹ ਵਿਚਾਲੇ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਨੇ ਆਪਣੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਐਕਸ਼ਨ ਨਾਲ ਭਰਪੂਰ ਐਂਟਰਟੇਨਮੈਂਟ ਦਾ ਤੜਕਾ ਲਗਾਉਣ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੀ ਜੋੜੀ ਕ੍ਰਿਸਮਸ 2023 ’ਤੇ ਦੇਖਣ ਨੂੰ ਮਿਲੇਗੀ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ
ਟੀਜ਼ਰ ’ਚ ਦਿਖਾਈ ਦਿੱਤਾ ਕਿ ਕਿਵੇਂ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਇਕ-ਦੂਜੇ ਨਾਲ ਟਕਰਾਉਂਦੇ ਹਨ ਤੇ ਆਪਣੀ ਜਾਣ-ਪਛਾਣ ਦਿੰਦੇ ਹਨ। ਇਸ ਵੱਡੇ ਬਜਟ ਦੀ ਐਕਸ਼ਨ ਫ਼ਿਲਮ ਦਾ ਐਲਾਨ ਇਨ੍ਹਾਂ ਸਿਤਾਰਿਆਂ ਨੇ ਬੜੇ ਧਮਾਕੇਦਾਰ ਅੰਦਾਜ਼ ਨਾਲ ਕੀਤਾ ਹੈ।
ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਨੇ ਐਕਸ਼ਨ ਕਾਮੇਡੀ ਫ਼ਿਲਮ ਲਈ ਇਕੱਠਿਆਂ ਧਮਾਕਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਫ਼ਿਲਮ ਨੂੰ ਜੈਕੀ ਭਗਨਾਨੀ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਅਲੀ ਅੱਬਾਸ ਜ਼ਫਰ ਨੇ ਇਸ 300 ਕਰੋੜ ਦੀ ਵੱਡੇ ਬਜਟ ਦੀ ਫ਼ਿਲਮ ਨੂੰ ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ।
ਮੀਡੀਆ ਰਿਪੋਰਟ ਮੁਤਾਬਕ ਅੱਲੀ ਅੱਬਾਸ ਕਾਫੀ ਸਮੇਂ ਤੋਂ ਚਾਹੁੰਦੇ ਸਨ ਕਿ ਉਹ 2 ਐਕਸ਼ਨ ਸੁਪਰਸਟਾਰਸ ਨਾਲ ਫ਼ਿਲਮ ਬਣਾਉਣ। ਹੁਣ ਜਾ ਕੇ ਉਨ੍ਹਾਂ ਦਾ ਇਹ ਸੁਪਨਾ ਸੱਚ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਉਹ ਇਸ ਪ੍ਰਾਜੈਕਟ ਲਈ ਕਾਫੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਅਲੀ ਅੱਬਾਸ ਜ਼ਫਰ ਦੋ ਵੱਖ-ਵੱਖ ਜਨਰੇਸ਼ਨਜ਼ ਦੇ ਹੀਰੋਜ਼ ਨੂੰ ਡਾਇਰੈਕਟ ਕਰਦੇ ਦਿਖਾਈ ਦੇਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।