''ਬੈਡ ਨਿਊਜ਼'' ਨੂੰ ਸਸਤੇ ''ਚ ਸਿਨੇਮਾਘਰਾਂ ''ਚ ਦੇਖਣ ਦਾ ਸੁਨਿਹਰੀ ਮੌਕਾ, ਹੁਣ ਮਿਲੇਗੀ ਇੱਕ ਨਾਲ ਇੱਕ ਟਿਕਟ ਫ੍ਰੀ

Tuesday, Jul 23, 2024 - 05:02 PM (IST)

''ਬੈਡ ਨਿਊਜ਼'' ਨੂੰ ਸਸਤੇ ''ਚ ਸਿਨੇਮਾਘਰਾਂ ''ਚ ਦੇਖਣ ਦਾ ਸੁਨਿਹਰੀ ਮੌਕਾ, ਹੁਣ ਮਿਲੇਗੀ ਇੱਕ ਨਾਲ ਇੱਕ ਟਿਕਟ ਫ੍ਰੀ

ਮੁੰਬਈ (ਬਿਊਰੋ) : ਸੋਮਵਾਰ ਨੂੰ ਬਾਕਸ ਆਫਿਸ 'ਤੇ 'ਬੈਡ ਨਿਊਜ਼' ਦੇ ਕਲੈਕਸ਼ਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਸਟਾਰਰ ਫ਼ਿਲਮ 'ਬੈਡ ਨਿਊਜ਼' ਨੇ ਆਪਣੇ ਪਹਿਲੇ ਵੀਕੈਂਡ 'ਚ 30 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ 'ਬੈਡ ਨਿਊਜ਼' ਆਪਣੇ ਸੋਮਵਾਰ ਦੇ ਟੈਸਟ 'ਚ ਫੇਲ੍ਹ ਸਾਬਤ ਹੋਈ ਹੈ। 19 ਜੁਲਾਈ ਨੂੰ ਰਿਲੀਜ਼ ਹੋਈ 'ਬੈਡ ਨਿਊਜ਼' ਨੇ ਬਾਕਸ ਆਫਿਸ 'ਤੇ ਚਾਰ ਦਿਨ ਪੂਰੇ ਕਰ ਲਏ ਹਨ। 'ਬੈਡ ਨਿਊਜ਼' ਨੇ ਘਰੇਲੂ ਬਾਕਸ ਆਫਿਸ 'ਤੇ 8.62 ਕਰੋੜ ਰੁਪਏ ਨਾਲ ਆਪਣਾ ਖਾਤਾ ਖੋਲ੍ਹਿਆ ਹੈ। ਇਸ ਦੇ ਨਾਲ ਹੀ ਫ਼ਿਲਮ ਨੇ ਦੂਜੇ ਦਿਨ 10.55 ਕਰੋੜ ਰੁਪਏ ਅਤੇ ਐਤਵਾਰ ਨੂੰ 11.45 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫ਼ਿਲਮ ਦਾ ਤਿੰਨ ਦਿਨਾਂ (ਪਹਿਲੇ ਵੀਕੈਂਡ) ਦਾ ਕਲੈਕਸ਼ਨ 30.62 ਕਰੋੜ ਰੁਪਏ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ

ਸੈਕਨਿਲਕ ਦੇ ਅਨੁਸਾਰ, 'ਬੈਡ ਨਿਊਜ਼' ਨੇ ਆਪਣੇ ਚੌਥੇ ਦਿਨ ਯਾਨੀਕਿ ਆਪਣੇ ਪਹਿਲੇ ਸੋਮਵਾਰ 3.5 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ, ਜੋ ਫ਼ਿਲਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਕਲੈਕਸ਼ਨ ਹੈ। ਇਸ ਦੇ ਨਾਲ ਹੀ ਜੇਕਰ ਅਸੀਂ ਸੋਮਵਾਰ ਦੇ ਕਲੈਕਸ਼ਨ ਨਾਲ ਪਿਛਲੇ ਐਤਵਾਰ ਦੇ ਕਲੈਕਸ਼ਨ ਦੀ ਤੁਲਨਾ ਕਰੀਏ ਤਾਂ ਇਹ ਤਿੰਨ ਗੁਣਾ ਤੋਂ ਘੱਟ ਹੈ। ਇਸ ਦੇ ਨਾਲ ਹੀ 4 ਦਿਨਾਂ ਦੀ 'ਬੈਡ ਨਿਊਜ਼' ਦਾ ਕੁੱਲ ਕਲੈਕਸ਼ਨ 33.2 ਕਰੋੜ ਰੁਪਏ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਬਹੁਤ ਦਰਦਨਾਕ ਹੈ ਹਿਨਾ ਖ਼ਾਨ ਦੀ ਬ੍ਰੈਸਟ ਕੈਂਸਰ ਦਾ ਤੀਜਾ ਪੜਾਅ, ਕਿਹਾ- 'ਮੈਂ ਲਗਾਤਾਰ ਦਰਦ 'ਚ ਹਾਂ...

ਇਸ ਦੇ ਨਾਲ ਹੀ 12 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਅਕਸ਼ੈ ਕੁਮਾਰ ਦੀ ਫ਼ਿਲਮ 'ਸਰਫਿਰਾ' ਅਤੇ ਸਾਊਥ ਦੇ ਸੁਪਰਸਟਾਰ ਕਮਲ ਹਾਸਨ ਦੀ ਫ਼ਿਲਮ 'ਇੰਡੀਅਨ 2' ਲਈ ਬਾਕਸ ਆਫਿਸ 'ਤੇ ਕਮਾਨ ਸੰਭਾਲਣੀ ਮੁਸ਼ਕਿਲ ਹੋ ਰਹੀ ਹੈ। 'ਸਰਫਿਰਾ' ਦਾ 11 ਦਿਨਾਂ ਦਾ ਕਲੈਕਸ਼ਨ 'ਬੈਡ ਨਿਊਜ਼' ਦੇ 4 ਦਿਨਾਂ ਦੇ ਕਲੈਕਸ਼ਨ ਤੋਂ ਬਹੁਤ ਘੱਟ ਹੈ। ਇਸ ਦੇ ਨਾਲ ਹੀ ਮੇਕਰਸ ਨੇ ਹੁਣ ਦਰਸ਼ਕਾਂ ਨੂੰ ਫ਼ਿਲਮ ਦੇਖਣ ਦਾ ਸੁਨਹਿਰੀ ਮੌਕਾ ਦਿੱਤਾ ਹੈ। ਹੁਣ ਦਰਸ਼ਕਾਂ ਲਈ 'ਬੈਡ ਨਿਊਜ਼' ਤੋਂ ਚੰਗੀ ਖ਼ਬਰ ਆ ਗਈ ਹੈ। ਹੁਣ ਇੱਕ ਫ਼ਿਲਮ ਟਿਕਟ ਦੇ ਨਾਲ ਤੁਹਾਨੂੰ ਇੱਕ ਮੁਫਤ ਟਿਕਟ ਮਿਲੇਗੀ। 'ਬੈਡ ਨਿਊਜ਼' ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਆਨੰਦ ਤਿਵਾਰੀ ਨੇ ਕੀਤਾ ਹੈ। ਕਰਨ ਜੌਹਰ, ਅੰਮ੍ਰਿਤਪਾਲ ਸਿੰਘ ਬਿੰਦਰਾ ਅਤੇ ਅਪੂਰਵਾ ਮਹਿਤਾ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਫ਼ਿਲਮ 'ਬੈਡ ਨਿਊਜ਼' ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫ਼ਿਲਮ ਹੈ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News