ਸੰਗੀਤ ਜਗਤ ਤੋਂ ਬੁਰੀ ਖ਼ਬਰ, ਲਾਈਵ ਸ਼ੋਅ ਦੌਰਾਨ ਪ੍ਰਸਿੱਧ ਗਾਇਕ ਦੀ ਦਰਦਨਾਕ ਮੌਤ

Monday, Jul 22, 2024 - 02:11 PM (IST)

ਸੰਗੀਤ ਜਗਤ ਤੋਂ ਬੁਰੀ ਖ਼ਬਰ, ਲਾਈਵ ਸ਼ੋਅ ਦੌਰਾਨ ਪ੍ਰਸਿੱਧ ਗਾਇਕ ਦੀ ਦਰਦਨਾਕ ਮੌਤ

ਮੁੰਬਈ (ਬਿਊਰੋ) : ਸੰਗੀਤ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਗਾਇਕ ਨੇ ਛੋਟੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦਰਅਸਲ, ਮਸ਼ਹੂਰ ਬ੍ਰਾਜ਼ੀਲੀਅਨ ਗਾਇਕ ਆਇਰੇਸ ਸਾਸਾਕੀ ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਹਨ। ਹਾਲ ਹੀ 'ਚ ਇੱਕ ਲਾਈਵ ਕੰਸਰਟ ਦੌਰਾਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। 'ਦਿ ਮਿਰਰ' ਦੀ ਰਿਪੋਰਟ ਮੁਤਾਬਕ ਇਹ ਹਾਦਸਾ 13 ਜੁਲਾਈ ਨੂੰ ਹੋਇਆ ਸੀ। ਆਇਰੇਸ ਸਾਸਾਕੀ ਨੇ ਅਕਸਰ ਲਾਈਵ ਕੰਸਰਟ ਨੂੰ ਲੈ ਸੁਰਖੀਆਂ 'ਚ ਰਹੇ। ਉਹ ਬ੍ਰਾਜ਼ੀਲ 'ਚ ਇੱਕ ਮਸ਼ਹੂਰ ਨਾਮ ਸੀ ਪਰ ਉਹ 35 ਸਾਲ ਦੀ ਛੋਟੀ ਉਮਰ 'ਚ ਮਰ ਗਏ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਦਿਲਜੀਤ ਦੋਸਾਂਝ ਦਾ ਫੈਨਜ਼ ਨੂੰ ਵੱਡਾ ਸਰਪ੍ਰਾਈਜ਼, ਦਿਖਾਈ ਪਹਿਲੀ ਝਲਕ

ਲਾਈਵ ਕੰਸਰਟ ਦੌਰਾਨ ਹੀ ਆਇਰੇਸ ਸਾਸਾਕੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਸਲ 'ਚ ਉਹ ਆਪਣੇ ਇੱਕ ਪ੍ਰਸ਼ੰਸਕ ਨੂੰ ਗਲੇ ਲਗਾਉਣ ਜਾ ਰਹੇ ਸੀ ਕਿ ਕੁਝ ਅਜਿਹਾ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਇਰੇਸ ਸਾਸਾਕੀ ਦੀ ਉਮਰ ਸਿਰਫ਼ 35 ਸਾਲ ਸੀ। ਉਨ੍ਹਾਂ ਦੇ ਵਿਆਹ ਨੂੰ ਇੱਕ ਸਾਲ ਵੀ ਨਹੀਂ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਨਾਲ ਉਨ੍ਹਾਂ ਦੀ ਪਤਨੀ ਨੂੰ ਗਹਿਰਾ ਸਦਮਾ ਲੱਗਾ ਹੈ। ਉਹ ਬੁਰੀ ਹਾਲਤ 'ਚ ਹੈ। 

ਇਹ ਖ਼ਬਰ ਵੀ ਪੜ੍ਹੋ - ਰੋਹਨਪ੍ਰੀਤ ਨੇ ਪਤਨੀ ਨੇਹਾ ਕੱਕੜ ਨਾਲ ਮਿਲ ਸੱਸ ਦੀ ਬਰਥਡੇ ਪਾਰਟੀ ਨੂੰ ਬਣਾਇਆ ਖ਼ਾਸ, ਸਾਹਮਣੇ ਆਈਆਂ ਤਸਵੀਰਾਂ

ਦੱਸ ਦੇਈਏ ਕਿ ਬ੍ਰਾਜ਼ੀਲ ਦੀ ਗਾਇਕ ਆਇਰੇਸ ਸੈਲੀਨੋਪੋਲਿਸ ਦੇ ਸੋਲਰ ਹੋਟਲ 'ਚ ਲਾਈਵ ਕੰਸਰਟ 'ਚ ਰੁੱਝੀ ਹੋਈ ਸੀ। ਉਸ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ। ਉਦੋਂ ਹੀ ਪਾਣੀ 'ਚ ਭਿੱਜਿਆ ਇੱਕ ਫੈਨ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ। ਆਪਣੇ ਪ੍ਰਸ਼ੰਸਕ ਨੂੰ ਨਿਰਾਸ਼ ਕਰਨ ਦੀ ਇੱਛਾ ਨਾ ਰੱਖਦੇ ਹੋਏ, ਆਇਰੇਸ ਉਸ ਨੂੰ ਮਿਲਣ ਲਈ ਜਾਣ ਲੱਗਾ ਪਰ ਉਦੋਂ ਉਹ ਬਿਜਲੀ ਦੀ ਕੇਬਲ ਨਾਲ ਕਰੰਟ ਲੱਗ ਗਿਆ। ਜਿਸ ਕਾਰਨ ਸਟੇਜ 'ਤੇ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਫੈਨ ਪੂਰੀ ਤਰ੍ਹਾਂ ਪਾਣੀ 'ਚ ਭਿੱਜ ਕੇ ਸਮਾਰੋਹ 'ਚ ਕਿਉਂ ਪਹੁੰਚਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News