ਹੈਨਰੀ ਕੈਵਿਲ ਦੇ ਚਾਹੁਣ ਵਾਲਿਆਂ ਲਈ ਬੁਰੀ ਖ਼ਬਰ! ਨਹੀਂ ਨਿਭਾਉਣਗੇ ਸੁਪਰਮੈਨ ਦੀ ਭੂਮਿਕਾ

Thursday, Dec 15, 2022 - 11:22 AM (IST)

ਹੈਨਰੀ ਕੈਵਿਲ ਦੇ ਚਾਹੁਣ ਵਾਲਿਆਂ ਲਈ ਬੁਰੀ ਖ਼ਬਰ! ਨਹੀਂ ਨਿਭਾਉਣਗੇ ਸੁਪਰਮੈਨ ਦੀ ਭੂਮਿਕਾ

ਮੁੰਬਈ (ਬਿਊਰੋ)- ਹੈਨਰੀ ਕੈਵਿਲ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਹੈਨਰੀ ਕੈਵਿਲ ਦੀ ਸੁਪਰਮੈਨ ਦੇ ਰੋਲ ਤੋਂ ਛੁੱਟੀ ਹੋ ਗਈ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਹੈਨਰੀ ਕੈਵਿਲ ਵਲੋਂ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਾਕਿ ਵੈੱਬ ਸੀਰੀਜ਼ 'ਸੇਵਕ' 'ਤੇ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਪੋਸਟ ਪਾ ਕੇ ਸ਼ਰੇਆਮ ਆਖੀਆਂ ਇਹ ਗੱਲਾਂ

ਹੈਨਰੀ ਕੈਵਿਲ ਨੇ ਦੱਸਿਆ ਕਿ ਉਨ੍ਹਾਂ ਦੀ ਜੇਮਸ ਗੰਨ ਤੇ ਪੀਟਰ ਸੈਫਰਨ ਨਾਲ ਮੀਟਿੰਗ ਹੋਈ ਹੈ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਉਹ ਸੁਪਰਮੈਨ ਦੀ ਭੂਮਿਕਾ ਨਹੀਂ ਨਿਭਾਉਣਗੇ।

ਹੈਨਰੀ ਕੈਵਿਲ ਨੂੰ ਅਕਤੂਬਰ ਮਹੀਨੇ ਰਿਲੀਜ਼ ਹੋਈ ਫ਼ਿਲਮ 'ਬਲੈਕ ਐਡਮ' ਦੇ ਪੋਸਟ ਕ੍ਰੈਡਿਕ ਸੀਨ 'ਚ ਦੇਖਿਆ ਗਿਆ ਸੀ। ਉਦੋਂ ਸੁਪਰਮੈਨ ਤੇ ਖ਼ਾਸ ਕਰਕੇ ਹੈਨਰੀ ਕੈਵਿਲ ਦੇ ਪ੍ਰਸ਼ੰਸਕ ਬੇਹੱਦ ਖ਼ੁਸ਼ ਹੋ ਗਏ ਸਨ।

PunjabKesari

ਹਾਲਾਂਕਿ ਜੇਮਸ ਗੰਨ ਤੇ ਪੀਟਰ ਸੈਫਰਨ ਦੀ ਡੀ. ਸੀ. 'ਚ ਐਂਟਰੀ 'ਬਲੈਕ ਐਡਮ' ਫ਼ਿਲਮ ਤੋਂ ਬਾਅਦ ਹੋਈ ਤੇ ਇਨ੍ਹਾਂ ਦੋਵਾਂ ਨੇ ਡੀ. ਸੀ. 'ਚ ਵੱਡੇ ਬਦਲਾਅ ਕਰਨ ਦਾ ਹਿੰਟ ਪਹਿਲਾਂ ਹੀ ਦੇ ਦਿੱਤਾ ਸੀ। ਉਥੇ ਚਰਚਾ ਇਹ ਵੀ ਹੈ ਕਿ ਡੀ. ਸੀ. ਦੀ ਅਗਲੀ ਫ਼ਿਲਮ 'ਫਲੈਸ਼' 'ਚ ਵੀ ਸੁਪਰਮੈਨ ਦਿਖਣ ਵਾਲਾ ਸੀ ਪਰ ਲੱਗਦਾ ਹੈ ਕਿ ਪ੍ਰਸ਼ੰਸਕਾਂ ਨੂੰ ਹੁਣ ਕੋਈ ਨਵਾਂ ਹੀ ਸੁਪਰਮੈਨ ਦੇਖਣ ਨੂੰ ਮਿਲਣ ਵਾਲਾ ਹੈ।

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News