'ਬਚਪਨ ਕਾ ਪਿਆਰ' ਗਾਣਾ ਗਾ ਮਸ਼ਹੂਰ ਹੋਏ ਇਸ ਬੱਚੇ ਦੇ ਦੀਵਾਨੇ ਹੋਏ ਬਾਦਸ਼ਾਹ, ਬੁਲਾਇਆ ਚੰਡੀਗੜ੍ਹ

2021-07-25T14:12:11.16

ਚੰਡੀਗੜ੍ਹ :' ਜਾਨੇ ਮੇਰੀ ਜਾਨੇਮਨ ਬਚਪਨ ਕਾ ਪਿਆਰ', ਗਾਣਾ ਅੱਜ ਹਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਟ੍ਰੈਂਡ ਹੋ ਰਿਹਾ ਹੈ। ਵੱਡੇ ਤੋਂ ਵੱਡਾ ਸੈਲੀਬ੍ਰਿਟੀ ਉਸ ਗਾਣੇ ’ਤੇ ਵੀਡੀਓ ਬਣਾ ਰਿਹਾ ਹੈ ਅਤੇ ਉਹ ਗਾਣਾ ਗਾਉਣ ਵਾਲੇ ਲੜਕਾ ਸੁਕਮਾ ਜ਼ਿਲ੍ਹੇ ਦੇ ਉਰਮਾਪਾਲ ਦਾ ਰਹਿਣ ਵਾਲਾ ਹੈ। ਗਾਣੇ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਬਾਲੀਵੁੱਡ ਗਾਇਕ ਬਾਦਸ਼ਾਹ ਨੇ ਉਸ ਲੜਕੇ ਨੂੰ ਚੰਡੀਗੜ੍ਹ ਬੁਲਾਇਆ ਹੈ। ਛਿੰਦਗੜ੍ਹ ਬਲਾਕ ਦੇ ਛੋਟੇ ਜਿਹੇ ਪਿੰਡ ਉਰਮਾਪਾਲ ਬਲਾਕ ਹੈੱਡਕੁਆਰਟਰ ਤੋਂ 7 ਕਿਮੀ. ਦੂਰ ਹੈ।

ਉਥੇ ਰਹਿਣ ਵਾਲੇ ਵਿਦਿਆਰਥੀ ਸਹਦੇਵ ਦਿਰਦੇ ਪੇਂਦਲਨਾਰ 'ਚ ਪੜ੍ਹਦਾ ਹੈ। ਪਿਛਲੇ ਸਾਲ ਉਸ ਨੇ ਸਕੂਲ ਵਿਚ ਇਕ ਗਾਣਾ ਗਾਇਆ ਸੀ 'ਜਾਨੇ ਮੇਰੀ ਜਾਨੇਮਨ ਬਚਪਨ ਦਾ ਪਿਆਰ'। ਉਸ ਗਾਣੇ ਨੂੰ ਕਿਸੇ ਨੇ ਸੋਸ਼ਲ ਮੀਡੀਆ ’ਤੇ ਪਾ ਦਿੱਤਾ। ਜਿਸ ਤੋਂ ਬਾਅਦ ਗਾਣਾ ਹੌਲੀ-ਹੌਲੀ ਹਿੱਟ ਹੋ ਗਿਆ।

Go Watch Badshah Live in Noida | So Delhi

ਦੋ ਦਿਨ ਪਹਿਲਾਂ ਗਾਇਕ ਬਾਦਸ਼ਾਹ ਨੇ ਵੀਡੀਓ ਕਾਲ ਜ਼ਰੀਏ ਸਹਿਦੇਵ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਚੰਡੀਗਡ਼੍ਹ ਆਉਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਪਿਤਾ ਅਤੇ ਕੁਝ ਲੋਕਾਂ ਨਾਲ ਸ਼ੁੱਕਰਵਾਰ ਨੂੰ ਚੰਡੀਗਡ਼੍ਹ ਲਈ ਰਵਾਨਾ ਹੋ ਗਿਆ।


Aarti dhillon

Content Editor Aarti dhillon