'ਬੱਚਨ ਪਾਂਡੇ' ਦੇ ਸੈੱਟ 'ਤੇ ਲੱਗੀ ਅੱਗ, ਕ੍ਰਿਤੀ ਸੈਨਨ ਨਾਲ ਸ਼ੂਟਿੰਗ ਕਰ ਰਹੇ ਸਨ ਅਕਸ਼ੈ ਕੁਮਾਰ

Saturday, Jan 15, 2022 - 10:58 PM (IST)

'ਬੱਚਨ ਪਾਂਡੇ' ਦੇ ਸੈੱਟ 'ਤੇ ਲੱਗੀ ਅੱਗ, ਕ੍ਰਿਤੀ ਸੈਨਨ ਨਾਲ ਸ਼ੂਟਿੰਗ ਕਰ ਰਹੇ ਸਨ ਅਕਸ਼ੈ ਕੁਮਾਰ

ਮੁੰਬਈ (ਬਿਊਰੋ) : ਇਨ੍ਹੀਂ ਦਿਨੀਂ ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ 'ਬੱਚਨ ਪਾਂਡੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫ਼ਿਲਮ 'ਚ ਅਕਸ਼ੈ ਕੁਮਾਰ ਨਾਲ ਕ੍ਰਿਤੀ ਸੈਨਨ ਅਤੇ ਜੈਕਲੀਨ ਫਰਨਾਂਡੀਜ਼ ਮੁੱਖ ਭੂਮਿਕਾ 'ਚ ਹਨ। ਸ਼ੂਟਿੰਗ ਦੌਰਾਨ ਫ਼ਿਲਮ ਦੇ ਸੈੱਟ 'ਤੇ ਅੱਗ ਲੱਗ ਗਈ। ਹਾਲਾਂਕਿ ਇਸ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਅਕਸ਼ੈ ਅਤੇ ਕ੍ਰਿਤੀ ਫ਼ਿਲਮ ਦੇ ਸੈੱਟ 'ਤੇ ਮੌਜੂਦ ਸਨ। ਫ਼ਿਲਮ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਇਸ ਸਾਲ ਦੇ ਅੱਧ ਤੋਂ ਪਹਿਲਾਂ ਰਿਲੀਜ਼ ਹੋਣੀ ਹੈ। ਹਾਲਾਂਕਿ ਕੁਝ ਪੈਚਵਰਕ ਬਾਕੀ ਹੈ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਇਸ ਪੈਚਵਰਕ ਨੂੰ ਪੂਰਾ ਕਰ ਰਹੇ ਹਨ। ਫ਼ਿਲਮ ਦੇ ਸੈੱਟ 'ਤੇ ਉਸ ਸਮੇਂ ਅੱਗ ਲੱਗ ਗਈ ਜਦੋਂ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਬਾਕੀ ਪੈਚਵਰਕ ਨੂੰ ਪੂਰਾ ਕਰ ਰਹੇ ਸਨ। ਚੰਗੀ ਗੱਲ ਇਹ ਹੈ ਕਿ ਇਸ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਿਰਫ਼ ਸੈੱਟ ਨੂੰ ਨੁਕਸਾਨ ਹੋਇਆ ਹੈ। ਸੈੱਟ 'ਤੇ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਦੱਸ ਦੇਈਏ ਕਿ ਅਕਸ਼ੈ ਕੁਮਾਰ, ਕ੍ਰਿਤੀ ਸੈਨਨ ਅਤੇ ਜੈਕਲੀਨ ਫਰਨਾਂਡੀਜ਼ ਸਟਾਰਰ ਫ਼ਿਲਮ 'ਬੱਚਨ ਪਾਂਡੇ' ਇਸ ਸਾਲ ਮਾਰਚ 'ਚ ਰਿਲੀਜ਼ ਹੋਣ ਵਾਲੀ ਹੈ। ਅਕਸ਼ੈ ਕੁਮਾਰ ਦੇ ਪ੍ਰਸ਼ੰਸਕ ਇਸ ਫ਼ਿਲਮ ਦੀ ਰਿਲੀਜ਼ਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਘਰ ਦੀ ਆਰਥਿਕ ਹਾਲਤ ਡਾਵਾਂਡੋਲ ਹੋਣ 'ਤੇ ਜਦੋਂ ਦਿਲਜੀਤ ਦੋਸਾਂਝ ਨੇ ਚੁੱਕਿਆ ਸੀ ਇਹ ਕਦਮ, ਪੜ੍ਹੋ ਪੂਰੀ ਖ਼ਬਰ

ਦੱਸਣਯੋਗ ਹੈ ਕਿ ਪਿਛਲੇ ਸਾਲ ਯਾਨੀ 2021'ਚ ਅਕਸ਼ੈ ਕੁਮਾਰ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਸਨ। 'ਸੂਰਿਆਵੰਸ਼ੀ', 'ਬੈਲਬੋਟਮ' ਅਤੇ 'ਅਤਰੰਗੀ ਰੇ' ਨੂੰ ਦਰਸ਼ਕਾਂ ਨੇ ਸਰਾਹਿਆ ਹੈ। ਅਕਸ਼ੈ ਕੁਮਾਰ 2022 'ਚ ਕਈ ਪ੍ਰਾਜੈਕਟਸ ਦੀ ਸ਼ੂਟਿੰਗ 'ਚ ਰੁੱਝੇ ਰਹਿਣ ਵਾਲੇ ਹਨ, ਜਿਸ ਤਰ੍ਹਾਂ ਨਾਲ ਅਕਸ਼ੈ ਕੋਲ ਫ਼ਿਲਮਾਂ ਦੀ ਭਰਮਾਰ ਹੈ, ਉਸ ਨੂੰ ਦੇਖ ਕੇ ਕਈ ਨਵੇਂ ਕਲਾਕਾਰਾਂ ਨੂੰ ਉਨ੍ਹਾਂ ਦੀ ਕਿਸਮਤ 'ਤੇ ਈਰਖਾ ਹੋਣੀ ਚਾਹੀਦੀ ਹੈ। ਅਕਸ਼ੈ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਰਕਸ਼ਾ ਬੰਧਨ', 'ਮਿਸ਼ਨ ਸਿੰਡਰੈਲਾ', 'ਬੱਚਨ ਪਾਂਡੇ', 'ਪ੍ਰਿਥਵੀਰਾਜ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਜਦੋਂਕਿ 'ਰਾਮ ਸੇਤੂ' ਦੀ ਸ਼ੂਟਿੰਗ ਅਜੇ ਬਾਕੀ ਹੈ।

ਇਹ ਖ਼ਬਰ ਵੀ ਪੜ੍ਹੋ : ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਇਸ ਟੈਸਟ 'ਚ ਹੋਈ ਫੇਲ, ਵੀਡੀਓ ਸਾਂਝੀ ਕਰ ਪਤੀ ਤੋਂ ਮੰਗੀ ਮੁਆਫੀ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

Rahul Singh

Content Editor

Related News