ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ

Saturday, Sep 07, 2024 - 03:55 PM (IST)

ਵੈੱਬ ਡੈਸਕ- ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਹਾਲ ਹੀ 'ਚ ਕਰਨ ਦਾ ਸ਼ੋਅ ਲੰਡਨ 'ਚ ਸੀ, ਜਿੱਥੇ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਉੱਥੇ ਮੌਜੂਦ ਇਕ ਪ੍ਰਸ਼ੰਸਕ ਨੇ ਉਨ੍ਹਾਂ 'ਤੇ ਬੂਟ ਸੁੱਟ ਦਿੱਤਾ।ਬੂਟ ਸਿੱਧੀ ਗਾਇਕ ਦੇ ਚਿਹਰੇ 'ਤੇ ਲੱਗੀ, ਇਸੇ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਅਤੇ ਬੂਟ ਸੁੱਟਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ 'ਤੇ ਬੂਟ ਸੁੱਟ ਕੇ ਮਾਰੋ।

 


ਦੱਸ ਦਈਏ ਕਿ ਹੁਣ ਇਸ ਘਟਨਾ 'ਤੇ ਗਾਇਕ ਬੱਬੂ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ ਅਤੇ ਕਿਹਾ ਕਿ ਕਰਨ ਬਹੁਤ ਹੀ ਪਿਆਰਾ ਬੱਚਾ ਹੈ, ਉਹ ਆਪਣਾ ਹੀ ਭਰਾ ਹੈ, ਉਹ ਨਵਾਂ ਕਲਾਕਾਰ ਹੈ, ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਸ ਨਾਲ ਜੋ ਹੋਇਆ ਬਹੁਤ ਹੀ ਗਲਤ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਕਿਓਰਿਟੀ ਦੇ ਸਖ਼ਤ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।

ਇਹ ਖ਼ਬਰ ਵੀ ਪੜ੍ਹੋ -ਚੱਲਦੇ ਸ਼ੋਅ 'ਚ ਗਾਇਕ ਕਰਨ ਔਜਲਾ 'ਤੇ ਹੋਇਆ ਹਮਲਾ

ਦੱਸਣਯੋਗ ਹੈ ਕਿ ਕਰਨ ਔਜਲਾ ਇਨ੍ਹੀਂ ਦਿਨੀਂ ਵਰਲਡ ਟੂਰ 'ਤੇ ਹਨ। ਉਹ ਕੁਝ ਦਿਨਾਂ ਤੋਂ ਯੂਕੇ 'ਚ ਹੈ ਅਤੇ ਲਾਈਵ ਕੰਸਰਟ ਕਰ ਰਹੇ ਹਨ। ਲੰਡਨ ਅਤੇ ਬਰਮਿੰਘਮ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ 'ਚ ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਵੀ ਸ਼ੋਅ ਕਰਨ ਵਾਲੇ ਹਨ। ਉਹ ਇਸ ਸਾਲ ਦੇ ਅੰਤ 'ਚ ਦਿੱਲੀ ਵਿੱਚ ਦੋ ਸ਼ੋਅ ਵੀ ਕਰਨ ਵਾਲੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News