ਮਸ਼ਹੂਰ ਡਾਇਰੈਕਟਰ ‘ਬੱਬੂ ਰੋਗਲਾ’ ਜਲਦੀ ਕਰਨ ਜਾ ਰਹੇ ਨੇ ਵੈੱਬ ਸੀਰੀਜ਼ ‘ਹੈੱਡਲਾਈਨ’ ਦੀ ਸ਼ੁਰੂਆਤ

2021-09-10T16:23:59.797

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਬੱਬੂ ਰੋਗਲਾ ਬਹੁਤ ਜਲਦ ਵੱਡੇ ਪੱਧਰ ’ਤੇ ਵੈੱਬ ਸੀਰੀਜ਼ ‘ਹੈੱਡਲਾਈਨ’ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦੀ ਸ਼ੂਟਿੰਗ ਮੋਹਾਲੀ ’ਚ ਸ਼ੁਰੂ ਹੋ ਚੁੱਕੀ ਹੈ। ਇਸ ਵੈੱਬ ਸੀਰੀਜ਼ ’ਚ ਪੰਜਾਬੀ ਇੰਡਸਟਰੀ ਦੇ ਸਾਰੇ ਮਸ਼ਹੂਰ ਕਲਾਕਾਰ ਕੰਮ ਕਰ ਰਹੇ ਹਨ। ਇਨ੍ਹਾਂ ’ਚ ਅਮਨ ਸੁਤਧਰ, ਯੋਗੇਸ਼ ਗੁਰਨਾ, ਸੋਨਾ ਰਾਜਪੂਤ, ਪਰਮਵੀਰ ਸਿੰਘ, ਪ੍ਰਕਾਸ਼ ਗਾਧੂ, ਰਵਿੰਦਰ ਮੰਡ, ਗੁਰਿੰਦਰ ਮਕਨਾ, ਨਗਿੰਦਰ ਗਾਖਰ, ਰਾਜਵਿੰਦਰ ਸਮਰਾਲਾ, ਰਾਜ ਧਾਲੀਵਾਲ, ਗੁਰਸੇਵਕ ਸਿੰਘ ਆਦਿ ਨਾਂ ਸ਼ਾਮਲ ਹਨ।

ਇਹ ਕ੍ਰਾਈਮ, ਸਸਪੈਂਸ, ਥ੍ਰਿਲਰ ਨਾਲ ਸਬੰਧਤ ਵੈੱਬ ਸੀਰੀਜ਼ ਹੈ, ਜਿਸ ’ਚ ਦਰਸ਼ਕਾਂ ਨੂੰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੇਗਾ। ਇਹ ਵੈੱਬ ਸੀਰੀਜ਼ ਯੂ. ਵੀ. ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ, ਜਿਸ ਦੇ ਨਿਰਮਾਤਾ ਪੰਜਾਬੀ ਗਾਇਕ ਹੈਰੀ ਸਿੰਘ ਹਨ।

ਬੱਬੂ ਰੋਗਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਸਾਰੇ ਪ੍ਰਸਿੱਧ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹਨ ਤੇ ਹਮੇਸ਼ਾ ਹੀ ਇਨ੍ਹਾਂ ਦੇ ਕੰਮ ਦੀ ਤਾਰੀਫ਼ ਹੁੰਦੀ ਰਹੀ ਹੈ। ਜਿਨ੍ਹਾਂ ’ਚ ਤਰਸੇਮ ਜੱਸੜ, ਹਰਭਜਨ ਮਾਨ, ਵੱਡਾ ਗਰੇਵਾਲ, ਆਰ. ਨੇਤ, ਮਾਸ਼ਾ ਅਲੀ ਤੇ ਹੋਰ ਕਈ ਮਸ਼ਹੂਰ ਗਾਇਕਾਂ ਦੇ ਨਾਲ ਕੰਮ ਕਰ ਚੁੱਕੇ ਹਨ, ਜੋ ਇਨ੍ਹਾਂ ਦੇ ਕੰਮ ਦੀ ਖੂਬ ਤਾਰੀਫ਼ ਕਰ ਚੁੱਕੇ ਹਨ, ਜਿਸ ਦਾ ਵਾਇਰਲ ਵੀਡੀਓ ਅਸੀਂ ਸਭ ਨੇ ਵੇਖਿਆ ਵੀ ਹੈ। ਇਸ ਵੈੱਬ ਸੀਰੀਜ਼ ਦੀ ਗੱਲ ਕਰੀਏ ਤਾਂ ਇਸ ’ਚ 7 ਭਾਗ ਹੋਣਗੇ । ਹਰ ਭਾਗ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਬੇਸਬਰੀ ਨਾਲ ਦੂਜੇ ਭਾਗ ਦਾ ਇੰਤਜ਼ਾਰ ਰਹੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh