ਬੱਬੂ ਮਾਨ ਨੇ 'ਪੰਜਾਬੀ ਮਾਂ ਬੋਲੀ' 'ਤੇ ਲਿਖੀਆਂ ਸੱਚੀਆਂ ਗੱਲਾਂ

09/08/2020 3:29:56 PM

ਜਲੰਧਰ (ਵੈੱਬ ਡੈਸਕ) — ਜੰਮੂ-ਕਸ਼ਮੀਰ ਦੀ ਅਧਿਕਾਰਿਤ ਭਾਸ਼ਾ ਬਿੱਲ 'ਚੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਗਿਆ ਹੈ, ਜਿਸ ਦੇ ਚਲਦਿਆਂ ਪੰਜਾਬ 'ਚ ਇਸ ਗੱਲ ਦਾ ਬਹੁਤ ਵਿਰੋਧ ਹੋ ਰਿਹਾ ਹੈ। ਇਸ ਗੱਲ ਨੂੰ ਲੈ ਕੇ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਬੱਬੂ ਮਾਨ ਨੇ ਕੈਪਸ਼ਨ 'ਚ ਲਿਖਿਆ ਹੈ, 'ਪੰਜਾਬੀ ਮਾਂ ਬੋਲੀ ਜ਼ਿੰਦਾਬਾਦ…!!!!! ਪੰਜਾਬ ਪੰਜਾਬੀਅਤ ਜ਼ਿੰਦਾਬਾਦ….!!!

 
 
 
 
 
 
 
 
 
 
 
 
 
 

Punjabi Maa Boli Zindabaad...!!!!! Punjab Punjabiyat Zindabaad....!!! Tera Maan gareeb jeha es Lippi da dita khaawe...

A post shared by Babbu Maan (@babbumaaninsta) on Sep 7, 2020 at 5:47am PDT

ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ।' ਉਨ੍ਹਾਂ ਨੇ ਆਪਣੀ ਕਲਮ 'ਚੋਂ ਨਿਕਲੇ ਬੋਲਾਂ ਨੂੰ ਇੱਕ ਪੋਸਟਰ 'ਤੇ ਲਿਖ ਕੇ ਸਾਂਝਾ ਕੀਤਾ ਹੈ। ਪੋਸਟਰ 'ਚ ਬੱਬੂ ਮਾਨ ਨੇ ਲਿਖਿਆ ਹੈ– 'ਜਿੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਇਸ ਵਤਨ ਲਈ ਕੀਤੀਆਂ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਦੁਨੀਆ ਦੀ ਅਜਿੱਤ ਕੌਮ ਅਫਗਾਨੀਆਂ ਦਾ ਲੱਕ ਤੋੜ ਕੇ ਘਰ ਬਿਠਾਉਣ ਵਾਲੇ ਵੀ ਪੰਜਾਬੀ ਸਨ। ਸੰਸਾਰ ਯੁੱਧ 'ਚ ਆਪਣੀਆਂ ਜਾਨਾਂ ਦੇ ਕੇ ਲੱਖਾਂ ਜਾਨਾਂ ਬਚਾਉਣ ਵਾਲੇ ਸਿੱਖ ਫੌਜੀਆਂ ਦੀ ਦੇਣ ਪੂਰੀ ਦੁਨੀਆ ਨਹੀਂ ਦੇ ਸਕਦੀ। ਉਸ ਲਿਹਾਜ਼ ਨਾਲ ਪੰਜਾਬੀ ਮਾਂ ਬੋਲੀ ਇਕੱਲੇ ਜੰਮੂ ਕਸ਼ਮੀਰ 'ਚ ਨਹੀਂ ਸਗੋਂ ਵਤਨ ਦੇ ਹਰ ਸਕੂਲ 'ਚ ਪੰਜਾਬੀ ਪੜਾਉਣੀ ਚਾਹੀਦੀ ਹੈ। ਪੰਜਾਬ ਦੇ ਹਰ ਕਾਨਵੈਂਟ ਸਕੂਲ 'ਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹਨ, ਉਨ੍ਹਾਂ ਨੂੰ ਵਿਦੇਸ਼ਾਂ 'ਚ ਜਾ ਕੇ, ਜਿਥੇ ਸਿੱਖ ਫੌਜੀਆਂ ਨੇ ਦਲੇਰੀ ਦਿਖਾਈ ਹੈ, ਪੰਜਾਬੀ ਦੀਆਂ ਕਿਤਾਬਾਂ ਲਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕੌਣ ਹਨ ਪੰਜਾਬੀ, ਕੌਣ ਹਨ ਸਿੱਖ...ਬੇਇਮਾਨ।'
PunjabKesari
ਦੱਸ ਦਈਏ ਕਿ ਬੱਬੂ ਮਾਨ ਵਲੋਂ ਲਿਖੀਆਂ ਇਹ ਗੱਲਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਹੀਆਂ ਹਨ, ਜਿਸ ਕਰਕੇ ਵੱਡੀ ਗਿਣਤੀ 'ਚ ਕੁਮੈਂਟਸ ਅਤੇ ਲਾਈਕਸ ਇਸ ਪੋਸਟ 'ਤੇ ਆ ਚੁੱਕੇ ਹਨ।
ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਅੜਬ ਪੰਜਾਬੀ' ਗੀਤ ਨਾਲ ਦਰਸ਼ਕਾਂ ਸਨਮੁਖ ਹੋਏ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ 'ਸੁੱਚਾ ਸੂਰਮਾ' 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।


sunita

Content Editor

Related News