ਬੱਬੂ ਮਾਨ ਅਚਾਨਕ ਪਹੁੰਚਿਆ ਦਿੱਲੀ, ਕਿਸਾਨਾਂ ਦਾ ਸਮਰਥਨ ਕਰਦਿਆਂ ਆਖੀ ਵੱਡੀ ਗੱਲ

Saturday, Nov 28, 2020 - 08:17 PM (IST)

ਬੱਬੂ ਮਾਨ ਅਚਾਨਕ ਪਹੁੰਚਿਆ ਦਿੱਲੀ, ਕਿਸਾਨਾਂ ਦਾ ਸਮਰਥਨ ਕਰਦਿਆਂ ਆਖੀ ਵੱਡੀ ਗੱਲ

ਜਲੰਧਰ (ਬਿਊਰੋ)– ਦਿਨੋਂ-ਦਿਨ ਕਿਸਾਨ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਆਪਣੀਆਂ ਮੰਗਾਂ ਲਈ ਸੜਕਾਂ ’ਤੇ ਉਤਰੇ ਕਿਸਾਨਾਂ ਦਾ ਜੋਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਹਰ ਆਮ ਤੇ ਖਾਸ ਵਿਅਕਤੀ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ, ਉਥੇ ਪੰਜਾਬੀ ਗਾਇਕ ਵੀ ਇਨ੍ਹਾਂ ਧਰਨਿਆਂ ਤੇ ਪ੍ਰਦਰਸ਼ਨਾਂ ’ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਰਹੇ ਹਨ। ਅਜਿਹੇ ’ਚ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨਾਂ ਨੂੰ ਸਮਰਥਨ ਦੇਣ ਦਿੱਲੀ ਪਹੁੰਚੇ ਹਨ।

ਬੱਬੂ ਮਾਨ ਨੇ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਪਹੁੰਚ ਚੁੱਕੀ ਹੈ। ਸਾਡੇ ਨੌਜਵਾਨਾਂ ਨੂੰ ਨਸ਼ੇੜੀ ਤੇ ਵੈਲੀ ਦੱਸਿਆ ਜਾਂਦਾ ਸੀ, ਜਿਨ੍ਹਾਂ ਨੇ ਅੱਜ ਮਿਸਾਲ ਕਾਇਮ ਕਰ ਦਿੱਤੀ ਹੈ।

ਬੱਬੂ ਮਾਨ ਨੇ ਨੌਜਵਾਨਾਂ ਨੂੰ ਆਪਣੇ ਆਪ ’ਚ ਸੁਧਾਰ ਦੀ ਬੇਨਤੀ ਵੀ ਕੀਤੀ। ਉਨ੍ਹਾਂ ਕਿਹਾ ਜਿਹੜਾ ਨੌਜਵਾਨ ਪੂਰਾ ਦਿਨ ਫੇਸਬੁੱਕ ’ਤੇ ਲਾ ਲਾ-ਲਾ ਲਾ ਕਰਦੇ ਹਨ, ਉਨ੍ਹਾਂ ਨੂੰ ਸੰਯਮ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਫੇਸਬੁੱਕ ਦੀ ਵਰਤੋਂ ਕਰਦੀ ਹੈ ਪਰ ਕੀ ਸਾਡੇ ਵਾਂਗ ਕੋਈ ਵਰਤਦਾ ਹੈ?

ਉਨ੍ਹਾਂ ਕਿਹਾ ਕਿ ਆਓ ਸੱਭਿਅਕ ਸਮਾਜ ਸਿਰਜੀਏ, ਇਕ-ਦੂਜੇ ਦੀ ਸੁਵਿਧਾ ਦਾ ਧਿਆਨ ਰੱਖੀਏ। ਬੱਬੂ ਮਾਨ ਨੇ ਕਿਹਾ ਕਿ ਦਿਨ ਵੰਡ ਕੇ ਸਵੇਰੇ ਗੁਰਬਾਣੀ ਸੁਣਿਆ ਕਰੋ, ਸ਼ਾਮ ਨੂੰ ਕੁਆਲੀਆਂ ਤੇ ਕਦੇ-ਕਦੇ ਗੀਤ ਵੀ ਸੁਣ ਲਿਆ ਕਰੋ। ਉਨ੍ਹਾਂ ਕਿਸਾਨਾਂ ਦੇ ਧਰਨੇ ਨੂੰ ਸਫਲ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।


author

Rahul Singh

Content Editor

Related News