ਭਰੇ ਮਨ ਨਾਲ ਮਾਸਟਰ ਤਰਲੋਚਨ ਸਿੰਘ ਨੂੰ ਆਖਰੀ ਸਲਾਮ ਕਰਨ ਪਹੁੰਚੇ ਬੱਬੂ ਮਾਨ (ਵੀਡੀਓ)
Saturday, Aug 12, 2023 - 05:16 PM (IST)

ਐਂਟਰਟੇਨਮੈਂਟ ਡੈਸਕ– ਮਸ਼ਹੂਰ ਸਕ੍ਰਿਪਟ ਰਾਈਟਰ ਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾਸਟਰ ਤਰਲੋਚਨ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਥੇ ਬੱਬੂ ਮਾਨ ਵੀ ਭਾਵੁਕ ਮਨ ਨਾਲ ਮਾਸਟਰ ਤਰਲੋਚਨ ਸਿੰਘ ਨੂੰ ਆਖਰੀ ਸਲਾਮ ਕਰਨ ਪਹੁੰਚੇ।
ਇਸ ਮੌਕੇ ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਦੀ 4 ਦਿਨ ਪਹਿਲਾਂ ਹੀ ਮਾਸਟਰ ਤਰਲੋਚਨ ਸਿੰਘ ਨਾਲ ਗੱਲਬਾਤ ਹੋਈ। ਤਰਲੋਚਨ ਸਿੰਘ ਉਨ੍ਹਾਂ ਲਈ ਇਕ ਫ਼ਿਲਮ ਲਿਖ ਰਹੇ ਸਨ। ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਅਧੂਰਾ ਨਹੀਂ ਰਹੇਗਾ ਤੇ ਫ਼ਿਲਮ ਨੂੰ ਵੀ ਪੂਰਾ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ
ਬੀਤੇ ਦਿਨੀਂ ਮਾਸਟਰ ਤਰਲੋਚਨ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਬੱਬੂ ਮਾਨ ਨੇ ਇਕ ਪੋਸਟ ਵੀ ਸਾਂਝੀ ਕੀਤੀ ਸੀ। ਬੱਬੂ ਮਾਨ ਨੇ ਲਿਖਿਆ ਸੀ, ‘‘ਕੋਈ ਸ਼ਬਦ ਹੀ ਨਹੀਂ। ਛੱਡ ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਰੂਹਾਂ।’’
ਦੱਸ ਦੇਈਏ ਕਿ ਮਾਸਟਰ ਤਰਲੋਚਨ ਸਿੰਘ ਗਾਇਕ ਬੱਬੂ ਮਾਨ ਸਟਾਰਰ ਸੁਪਰਹਿੱਟ ਫ਼ਿਲਮ ‘ਏਕਮ’ ਤੇ ‘ਹਸ਼ਰ’ ਸਮੇਤ ਅਣਗਿਣਤ ਹੋਰ ਵੱਡੇ ਤੇ ਛੋਟੇ ਪਰਦੇ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਰਹੇ ਹਨ। ਬੱਬੂ ਮਾਨ ਮਾਸਟਰ ਤਰਲੋਚਨ ਸਿੰਘ ਨੂੰ ਆਪਣਾ ਉਸਤਾਦ ਮੰਨਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।