ਵੀਕੈਂਡ ’ਤੇ ਫ਼ਿਲਮ ‘ਬੱਬਰ’ ਨੇ ਕਮਾਏ ਇੰਨੇ ਕਰੋੜ ਰੁਪਏ, ਜਾਣੋ ਕਮਾਈ

Wednesday, Mar 23, 2022 - 10:30 AM (IST)

ਵੀਕੈਂਡ ’ਤੇ ਫ਼ਿਲਮ ‘ਬੱਬਰ’ ਨੇ ਕਮਾਏ ਇੰਨੇ ਕਰੋੜ ਰੁਪਏ, ਜਾਣੋ ਕਮਾਈ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਬੱਬਰ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। 18 ਮਾਰਚ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਵੀਕੈਂਡ ’ਤੇ ਚੰਗੀ ਕਮਾਈ ਵੀ ਕਰ ਲਈ ਹੈ। ਇਸ ਕਮਾਈ ਦਾ ਅੰਕੜਾ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਸਲਮਾਨ ਖ਼ਾਨ ਨੂੰ ਜੋਧਪੁਰ ਹਾਈਕੋਰਟ ਵਲੋਂ ਮਿਲੀ ਵੱਡੀ ਰਾਹਤ

ਫ਼ਿਲਮ ਨੇ ਵੀਕੈਂਡ ’ਤੇ 2 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਅੰਕੜਾ ਵਰਲਡਵਾਈਡ ਵੀਕੈਂਡ ਗ੍ਰਾਸ ਦਾ ਹੈ। ਇਸ ਕਮਾਈ ਦੇ ਅੰਕੜੇ ਨਾਲ ਖ਼ਾਸ ਧੰਨਵਾਦ ਨੌਰਥ ਅਮੇਰੀਕਾ ਦਾ ਕੀਤਾ ਗਿਆ ਹੈ।

ਪੋਸਟ ਨਾਲ ਅੰਮ੍ਰਿਤ ਮਾਨ ਲਿਖਦੇ ਹਨ, ‘ਧੰਨਵਾਦ ਸਾਰਿਆਂ ਦਾ ‘ਬੱਬਰ’ ਨੂੰ ਸਫਲ ਬਣਾਉਣ ਲਈ। ‘ਬੱਬਰ 2’ ਦਾ ਐਲਾਨ ਜਲਦ।’

 
 
 
 
 
 
 
 
 
 
 
 
 
 
 

A post shared by Amrit Maan (@amritmaan106)

ਦੱਸ ਦੇਈਏ ਕਿ ਇਸ ਪੋਸਟ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਫ਼ਿਲਮ ‘ਬੱਬਰ’ ਦੇ ਸੀਕੁਅਲ ‘ਬੱਬਰ 2’ ਦਾ ਐਲਾਨ ਵੀ ਜਲਦ ਹੋਣ ਵਾਲਾ ਹੈ। ਉਥੇ ਅੱਜ 23 ਮਾਰਚ ਨੂੰ ਫ਼ਿਲਮ ਦੀ ਟੀਮ ਸੀ. ਟੀ. ਸ਼ਾਹਪੁਰ ਕੈਂਪਸ ਪਹੁੰਚ ਰਹੀ ਹੈ। ਇਸ ਗੱਲ ਦੀ ਜਾਣਕਾਰੀ ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 

A post shared by Amrit Maan (@amritmaan106)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News