ਬਾਬਾ ਰਾਮਦੇਵ ਨੂੰ ਪਸੰਦ ਆਈ ''ਘਾਇਲ ਵਨਸ ਅਗੇਨ'', ਕੀਤਾ ਆਹ ਕੰਮ !

Tuesday, Feb 16, 2016 - 09:52 AM (IST)

ਬਾਬਾ ਰਾਮਦੇਵ ਨੂੰ ਪਸੰਦ ਆਈ ''ਘਾਇਲ ਵਨਸ ਅਗੇਨ'', ਕੀਤਾ ਆਹ ਕੰਮ !

ਨਵੀਂ ਦਿੱਲੀ : ਯੋਗ ਗੁਰੂ ਬਾਬਾ ਰਾਮਦੇਵ ਯੋਗ ਦੇ ਨਾਲ ਨਾਲ ਫਿਲਮਾਂ ਦੇਖਣ ਦਾ ਵੀ ਸ਼ੌਕ ਰੱਖਦੇ ਹਨ। ਹੁਣੇ ਜਿਹੇ ਰਿਲੀਜ਼ ਹੋਈ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ''ਘਾਇਲ ਵਨਸ ਅਗੇਨ'' ਬਾਬਾ ਰਾਮਦੇਵ ਨੇ ਦੇਖੀ ਅਤੇ ਉਨ੍ਹਾਂ ਨੂੰ ਇਹ ਫਿਲਮ ਇੰਨੀ ਪਸੰਦ ਆਈ ਕਿ ਉਨਾਂ ਨੇ ਆਪਣੇ ਫੇਸਬੁੱਕ ਪੇਜ ''ਤੇ ਇਸ ਫਿਲਮ ਦੇ ਨਾਮ ''ਤੇ ਇਕ ਪੇਜ ਤਕ ਕ੍ਰਿਏਟ ਕਰ ਦਿੱਤਾ ਹੈ, ਜਿਸ ''ਚ ਲਿਖਿਆ ਹੈ ਕਿ ਮੁੱਲ ਆਧਾਰਿਤ ਇਸ ਫਿਲਮ ਨੂੰ ਸਾਰੇ ਚਰਿੱਤਰਵਾਨ ਲੋਕ ਆਪਣੇ ਪਰਿਵਾਰ ਦੇ ਨਾਲ ਦੇਖਣ।
ਜ਼ਿਕਰਯੋਗ ਹੈ ਕਿ ਸੰਨੀ ਦੀ ਫਿਲਮ ''ਘਾਇਲ ਵਨਸ ਅਗੇਨ'' ਸੰਨੀ ਦੀ ਹੀ ਫਿਲਮ ''ਘਾਇਲ'' ਦਾ ਸੀਕਵਲ ਹੈ, ਜਿਸ ''ਚ ਸੰਨੀ ਨੇ ਮੁਖ ਭੂਮਿਕਾ ਨਿਭਾਈ ਹੈ। ਇਸ ਫਿਲਮ ਰਾਹੀ ਹੀ ਸੰਨੀ ਨੇ ਫਿਲਮ ਨਿਰਦੇਸ਼ਨ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਇਸ ਫਿਲਮ ''ਚ ਟੀ.ਵੀ. ਸੀਰੀਅਲ ''ਯੇ ਹੈਂ ਮੁਹੱਬਤੇ'' ਦੀ ਮਸ਼ਹੂਰ ਬਾਲ ਅਦਾਕਾਰ ''ਰੂਹੀ'' ਵੀ ਨੇ ਭੂਮਿਕਾ ਨਿਭਾਈ ਹੈ। ਇਹ ਇਕ ਪਰਿਵਾਰਕ ਫਿਲਮ ਹੋਣ ਦੇ ਨਾਲ-ਨਾਲ ਨਵੀਂ ਪੀੜ੍ਹੀ ਦੇ ਮਨੋਰੰਜਨ ਲਈ ਐਕਸ਼ਨਜ਼ ਨਾਲ ਭਰਪੂਰ ਹੈ।  


Related News