''ਬਾਹੂਬਲੀ'' ਡਾਇਰੈਕਟਰ ਐੱਸ. ਐੱਸ. ਰਾਜਮੌਲੀ ਸਣੇ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ

07/30/2020 11:40:54 AM

ਨਵੀਂ ਦਿੱਲੀ (ਬਿਊਰੋ) : 'ਬਾਹੂਬਲੀ' ਡਾਇਰੈਕਟਰ ਐੱਸ. ਐੱਸ. ਰਾਜਮੌਲੀ ਸਣੇ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਡਾਇਰੈਕਟਰ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ 'ਚ ਜਾਣਕਾਰੀ ਦਿੱਤੀ ਹੈ। ਹਾਲਾਂਕਿ ਪ੍ਰਸ਼ੰਸਕਾਂ ਨੂੰ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਡਾਇਰੈਕਟਰ ਸਣੇ ਸਾਰਿਆਂ ਦੀ ਸਿਹਤ ਠੀਕ ਹੈ। ਰਾਜਾਮੌਲੀ ਦੇ ਟਵੀਟ ਮੁਤਾਬਕ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਕੁਝ ਦਿਨਾਂ ਤੋਂ ਹਲਕਾ ਬੁਖ਼ਾਰ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ, ਜਿਸ ਮਗਰੋਂ ਉਹ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਫ਼ਿਲਹਾਲ ਸਾਰਿਆਂ ਦੀ ਸਿਹਤ ਸਥਿਰ ਹੈ।

ਰਾਜਾਮੌਲੀ ਨੇ ਟਵੀਟ ਕਰਦੇ ਹੋਏ ਲਿਖਿਆ 'ਮੈਨੂੰ ਤੇ ਮੇਰੇ ਪਰਿਵਾਰ ਨੂੰ ਕੁਝ ਦਿਨਾਂ ਤੋਂ ਬੁਖ਼ਾਰ ਸੀ। ਹੌਲੀ-ਹੌਲੀ ਬੁਖ਼ਾਰ ਠੀਕ ਹੋਣ ਲੱਗ ਗਿਆ ਪਰ ਫਿਰ ਵੀ ਅਸੀਂ ਟੈਸਟ ਕਰਵਾਇਆ ਹੈ। ਟੈਸਟ ਦੇ ਨਤੀਜਿਆਂ 'ਚ ਪਤਾ ਚੱਲਿਆ ਕਿ ਸਾਡੇ 'ਚ ਹਲਕੇ ਕੋਰੋਨਾ ਵਾਇਰਸ ਦੇ ਲੱਛਣ ਹਨ। ਇਸ ਤੋਂ ਬਾਅਦ ਅਸੀਂ ਡਾਕਟਰ ਦੀ ਸਲਾਹ ਲਈ ਤੇ ਹੋਮ ਕੁਆਰੰਟਾਈਨ ਹੋ ਗਏ।'
ਅਗਲੇ ਟਵੀਟ 'ਚ ਰਾਜਾਮੌਲੀ ਨੇ ਪ੍ਰਸ਼ੰਸਕਾਂ ਨੂੰ ਤਸੱਲੀ ਦਿੰਦੇ ਹੋਏ ਲਿਖਿਆ 'ਸਾਡੇ 'ਚ ਫ਼ਿਲਹਾਲ ਕੋਈ ਲੱਛਣ ਨਹੀਂ ਹੈ ਤੇ ਅਸੀਂ ਲੋਕ ਬਿਹਤਰ ਮਹਿਸੂਸ ਕਰ ਰਹੇ ਹਾਂ ਪਰ ਫਿਰ ਵੀ ਅਸੀਂ ਪੂਰੀ ਸਾਵਧਾਨੀ ਵਰਤ ਰਹੇ ਹਾਂ ਤੇ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਾਂ। ਹੁਣ ਬਸ ਅਸੀਂ ਲੋਕ antibodies ਡੈੱਵਲਪ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ ਤਾਂ ਜੋ ਪਲਾਜ਼ਮਾ ਡੋਨੇਟ ਕਰ ਸਕੀਏ। ਰਾਜਾਮੌਲੀ ਦੇ ਟਵੀਟ 'ਤੇ ਕੁਮੈਂਟ ਕਰ ਕੇ ਲੋਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਦਾ ਪੂਰਾ ਪਰਿਵਾਰ ਵੀ ਕੋਰੋਨਾ ਦੀ ਚਪੇਟ 'ਚ ਆ ਚੁੱਕਾ ਹੈ। ਹਾਲਾਂਕਿ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਤੇ ਪੋਤੀ ਆਰਾਧਿਆ ਬੱਚਨ ਕੋਰੋਨਾ ਮੁਕਤ ਹੋ ਚੁੱਕੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲੀ ਸੀ। ਅਭਿਸ਼ੇਕ ਤੇ ਅਮਿਤਾਭ ਹਾਲੇ ਵੀ ਮੁੰਬਈ ਦੇ ਹਸਪਤਾਲ 'ਚ ਦਾਖ਼ਲ ਹਨ। ਫ਼ਿਲਹਾਲ ਉਨ੍ਹਾਂ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋ ਚੁੱਕਾ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਜਾਮੌਲੀ ਜਲਦ ਹੀ ਦਰਸ਼ਕਾਂ ਲਈ ਫ਼ਿਲਮ 'ਆਰ. ਆਰ. ਆਰ' ਲੈ ਕੇ ਆ ਰਹੇ ਹਨ। ਇਸ ਫ਼ਿਲਮ 'ਚ ਐੱਨਟੀ ਰਾਮਾ ਰਾਵ ਜੂਨੀਅਰ ਲੀਡ ਰੋਲ 'ਚ ਨਜ਼ਰ ਆਉਣਗੇ। ਦੂਜੇ ਪਾਸੇ ਇਨ੍ਹਾਂ ਦੇ ਇਲਾਵਾ ਅਜੇ ਦੇਵਗਨ, ਆਲੀਆ ਭੱਟ ਤੇ ਸ੍ਰੇਰਿਆ ਸਰਨ ਵੀ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ ਅਗਲੇ ਸਾਲ 8 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।

 


sunita

Content Editor

Related News