ਬੀ ਪਰਾਕ ਦੀ ਪੋਸਟ ਦਾ ਪਰਮੀਸ਼ ਵਰਮਾ ਨੇ ਦਿੱਤਾ ਜਵਾਬ, ਦੇਖੋ ਗਾਇਕਾਂ ਨੇ ਕੀ ਲਿਖਿਆ

Tuesday, Nov 30, 2021 - 01:39 PM (IST)

ਬੀ ਪਰਾਕ ਦੀ ਪੋਸਟ ਦਾ ਪਰਮੀਸ਼ ਵਰਮਾ ਨੇ ਦਿੱਤਾ ਜਵਾਬ, ਦੇਖੋ ਗਾਇਕਾਂ ਨੇ ਕੀ ਲਿਖਿਆ

ਚੰਡੀਗੜ੍ਹ (ਬਿਊਰੋ)– ਸੋਸ਼ਲ ਮੀਡੀਆ ’ਤੇ ਅਸੀਂ ਗਾਇਕਾਂ ਦੀਆਂ ਅਕਸਰ ਅਜਿਹੀਆਂ ਪੋਸਟਾਂ ਦੇਖਦੇ ਹਾਂ, ਜੋ ਕਿਤੇ ਨਾ ਕਿਤੇ ਦੂਜੇ ਗਾਇਕ ਨਾਲ ਜੁੜ ਜਾਂਦੀਆਂ ਹਨ। ਹਾਲ ਹੀ ’ਚ ਇਕ ਅਜਿਹੀ ਹੀ ਪੋਸਟ ਸਾਨੂੰ ਪਰਮੀਸ਼ ਵਰਮਾ ਤੇ ਬੀ ਪਰਾਕ ਦੀ ਦੇਖਣ ਨੂੰ ਮਿਲੀ ਹੈ।

ਦਰਅਸਲ ਬੀ ਪਰਾਕ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਸੀ. ਡੀ. ਤੇ ਪੈੱਨ ਡਰਾਈਵ ਲਗਾ ਕੇ ਸ਼ੋਅ ਕਰਨ ਵਾਲੇ ਗਾਇਕਾਂ ਨੂੰ ਝਾੜ ਪਾਈ ਸੀ।

ਇਹ ਖ਼ਬਰ ਵੀ ਪੜ੍ਹੋ : ਬਠਿੰਡਾ ਦੇ ਵਿਅਕਤੀ ਨੇ ਕੰਗਨਾ ਰਣੌਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਪੋਸਟ ਪਾ ਕੇ ਦੇਖੋ ਕੀ ਲਿਖਿਆ

ਬੀ ਪਰਾਕ ਨੇ ਲਿਖਿਆ ਸੀ, ‘ਮੈਨੂੰ ਸਮਝ ਨਹੀਂ ਆਉਂਦੀ ਕਿ ਸੀ. ਡੀ. ਤੇ ਪੈੱਨ ਡਰਾਈਵ ਵਾਲੇ ਸਿੰਗਰ ਸਾਊਂਡ ਚੈੱਕ ਕਿਉਂ ਕਰਦੇ ਹਨ। ਉਹ ਕੀ ਚੈੱਕ ਕਰਦੇ ਹਨ ਕਿ ਸੀ. ਡੀ. ਤੇ ਪੈੱਨ ਡਰਾਈਵ ਸਹੀ ਤਰ੍ਹਾਂ ਚੱਲ ਰਹੀ ਹੈ? ਆਪਣੇ ਆਰਗੇਨਾਈਜ਼ਰਾਂ ਤੇ ਪ੍ਰਸ਼ੰਸਕਾਂ ਨੂੰ ਮੂਰਖ ਨਾ ਬਣਾਓ।’

PunjabKesari

ਉਥੇ ਹੁਣ ਇਸੇ ਨਾਲ ਜੁੜੀ ਪਰਮੀਸ਼ ਵਰਮਾ ਦੀ ਪੋਸਟ ਸਾਹਮਣੇ ਆਈ ਹੈ। ਪਰਮੀਸ਼ ਵਰਮਾ ਨੇ ਪੋਸਟ ’ਚ ਲਿਖਿਆ ਹੈ, ‘ਸੀ. ਡੀ. ਵਾਲੇ ਸ਼ੋਅਜ਼ ਲਈ ਸੰਪਰਕ ਕਰੋ।’

PunjabKesari

ਪਰਮੀਸ਼ ਵਰਮਾ ਦੀ ਇਸ ਪੋਸਟ ਨੂੰ ਲੋਕ ਬੀ ਪਰਾਕ ਦੀ ਪੋਸਟ ਨਾਲ ਜੋੜ ਕੇ ਦੇਖ ਰਹੇ ਹਨ।

ਨੋਟ– ਇਨ੍ਹਾਂ ਪੋਸਟਾਂ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News