B'Day Spl: 49 ਦੀ ਉਮਰ 'ਚ ਵੀ ਹੌਟ ਅਦਾਵਾਂ ਦੀ ਜਾਦੂਗਰ ਹੈ ਕਸ਼ਮੀਰਾ ਸ਼ਾਹ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

Wednesday, Dec 02, 2020 - 12:55 PM (IST)

B'Day Spl: 49 ਦੀ ਉਮਰ 'ਚ ਵੀ ਹੌਟ ਅਦਾਵਾਂ ਦੀ ਜਾਦੂਗਰ ਹੈ ਕਸ਼ਮੀਰਾ ਸ਼ਾਹ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

ਮੁੰਬਈ: ਬਾਲੀਵੁੱਡ ਅਦਾਕਾਰਾ ਅਤੇ ਮਾਡਲ ਕਸ਼ਮੀਰੀ ਸ਼ਾਹ ਦਾ ਅੱਜ ਜਨਮਦਿਨ ਹੈ। ਕਸ਼ਮੀਰਾ ਸ਼ਾਹ ਨੂੰ ਫ਼ਿਲਮਾਂ 'ਚ ਜ਼ਿਆਦਾ ਮੌਕੇ ਨਹੀਂ ਮਿਲ ਸਕੇ ਪਰ ਉਸ ਨੇ ਟੀ. ਵੀ. ਇੰਡਸਟਰੀ 'ਚ ਵੱਡਾ ਨਾਮ ਕਮਾ ਲਿਆ ਹੈ।

PunjabKesari
ਆਪਣੇ ਹੌਟ ਅਤੇ ਬੋਲਡ ਅੰਦਾਜ਼ ਕਾਰਨ ਕਸ਼ਮੀਰਾ ਅਕਸਰ ਚਰਚਾ 'ਚ ਰਹਿੰਦੀ ਹੈ। ਕਸ਼ਮੀਰਾ ਦੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਨਾਲ-ਨਾਲ ਉਸ ਦੀ ਅਦਾਕਾਰੀ ਅਤੇ ਡਾਂਸ ਦੇ ਹੁਨਰ ਦੇ ਵੀ ਦੀਵਾਨੇ ਹਨ। 

PunjabKesari
ਕਸ਼ਮੀਰਾ ਦੀ ਜੋੜੀ ਅਤੇ ਉਸ ਦਾ ਪਤੀ ਕ੍ਰਿਸ਼ਨ ਅਭਿਸ਼ੇਕ ਟੀ.ਵੀ. ਜਗਤ ਦੇ ਮਸ਼ਹੂਰ ਜੋੜਿਆਂ 'ਚ ਸ਼ਾਮਲ ਹਨ।

PunjabKesari
ਕੁਝ ਦਿਨ ਪਹਿਲਾਂ ਕਸ਼ਮੀਰਾ ਨੇ ਆਪਣੇ ਇਕ ਫੋਟੋਸ਼ੂਟ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਉਹ ਬਹੁਤ ਹੀ ਗਲੈਮਰਸ ਲੁੱਕ 'ਚ ਦਿਖਾਈ ਦੇ ਰਹੀ ਸੀ। ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ, ਉਸ ਦੇ ਪਤੀ ਕ੍ਰਿਸ਼ਨ ਨੇ ਲਿਖਿਆ- “ਜਦੋਂ ਤੁਸੀਂ ਘਰਤੇ ਬਿਰਾਨੀ ਖਾਣਾ ਲੈਣ ਜਾਂਦੇ ਹੋ ਤਾਂ ਤੁਸੀਂ ਬਾਹਰ ਜਾ ਕੇ ਦਾਲ ਮੱਖਣੀ ਕਿਉਂ ਖਾਓਗੇ? ਮੈਨੂੰ ਤੁਹਾਡੇ 'ਤੇ ਮਾਣ ਹੈ ਕੈਸ਼ ਕਿਉਂਕਿ ਤੁਸੀਂ ਫਿਰ ਆਪਣੇ ਹੌਟ ਅੰਦਾਜ਼ 'ਚ ਵਾਪਸੀ ਕੀਤੀ ਹੈ। 

PunjabKesari
ਕ੍ਰਿਸ਼ਨਾ ਅਤੇ ਕਸ਼ਮੀਰਾ ਦੀ ਮੁਲਾਕਾਤ ਫਿਲਮ 'ਪੱਪੂ ਪਾਸ ਹੋ ਗਿਆ' ਦੀ ਸ਼ੂਟਿੰਗ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਲ 2013 'ਚ ਉਨ੍ਹਾਂ ਨੇ ਕ੍ਰਿਸ਼ਨਾ ਨਾਲ ਵਿਆਹ ਕਰਵਾ ਲਿਆ।

PunjabKesari

ਕਸ਼ਮੀਰਾ ਦਾ ਪਹਿਲਾ ਪਤੀ ਫਿਲਮ ਨਿਰਦੇਸ਼ਕ ਬ੍ਰੈਡ ਲਿਸਟਰਮੈਨ ਸੀ। ਸਾਲ 2007 'ਚ ਉਸ ਦਾ ਕਸ਼ਮੀਰਾ ਨਾਲ ਤਲਾਕ ਹੋ ਗਿਆ ਸੀ।  

PunjabKesari

ਕਸ਼ਮੀਰਾ ਸ਼ਾਹ 'ਪਿਆਰ ਤੋ ਹੋਨਾ ਹੀ ਥਾ', 'ਕਹੀਂ ਪਿਆਰ ਨਾ ਹੋ ਜਾਏ', 'ਹੇਰਾ ਫੇਰੀ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ 'ਬਿੱਗ ਬੌਸ' 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari


author

Aarti dhillon

Content Editor

Related News