ਆਯੁਸ਼ਮਾਨ ਖੁਰਾਨਾ ਦੇ ਨਾਂ ''ਤੇ ਰੱਖਿਆ ''Baby Shower'', ਵੀਡੀਓ ਵਾਇਰਲ

Wednesday, Sep 29, 2021 - 01:49 PM (IST)

ਆਯੁਸ਼ਮਾਨ ਖੁਰਾਨਾ ਦੇ ਨਾਂ ''ਤੇ ਰੱਖਿਆ ''Baby Shower'', ਵੀਡੀਓ ਵਾਇਰਲ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਜਵਾਨ ਸਟਾਰ ਆਯੁਸ਼ਮਾਨ ਖੁਰਾਨਾ ਨੇ ਹਰ ਵਾਰ ਵੱਖਰੇ ਸਬਜੈਕਟਸ 'ਤੇ ਫ਼ਿਲਮਾਂ ਬਣਾਉਂਦੇ ਹਨ। ਉਹ ਪਿਛਲੇ ਲੰਬੇ ਸਮਾਂ ਤੋਂ ਆਪਣੇ ਅਨੋਖੇ ਕਿਰਦਾਰਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਆ ਰਹੇ ਹਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਹਰ ਉਮਰ ਦੇ ਲੋਕਾਂ ਵਲੋਂ ਰੱਜ ਕੇ ਪਸੰਦ ਕੀਤਾ ਜਾਂਦਾ ਹੈ।

ਉੱਥੇ ਹੀ ਇਕ ਸਫ਼ਲ ਅਦਾਕਾਰ ਦੇ ਨਾਲ-ਨਾਲ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫ਼ੀ ਸ਼ਾਨਦਾਰ ਹੈ। ਇਸ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿੱਥੇ ਅਦਾਕਾਰ ਦੇ ਨਾਂ 'ਤੇ ਬੇਬੀ ਸ਼ਾਵਰ ਰੱਖਿਆ ਗਿਆ।

PunjabKesari
ਦਰਅਸਲ, ਪਲਕ ਨਾਂ ਦੀ ਇਕ ਔਰਤ ਦਾ ਹਾਲ ਹੀ 'ਚ 'ਬੇਬੀ ਸ਼ਾਵਰ' ਰੱਖਿਆ ਗਿਆ, ਜਿੱਥੇ ਉਸ ਦੇ ਦੋਸਤਾਂ ਨੇ ਉਸ ਨੂੰ ਬੇਹੱਦ ਖ਼ਾਸ ਤੋਹਫ਼ਾ ਦਿੱਤਾ ਹੈ। ਪਲਕ ਆਯੁਸ਼ਮਾਨ ਖੁਰਾਨਾ ਦੀ ਡਾਈ ਹਾਰਡ ਫੈਨ ਹੈ।

PunjabKesari

ਇਸ ਵਜ੍ਹਾ ਨਾਲ ਉਸ ਦੇ ਦੋਸਤਾਂ ਨੇ ਉਸ ਦੀ ਗੋਦ ਭਰਾਈ 'ਚ 'ਆਯੁਸ਼ਮਾਨ ਥੀਮ' ਪਾਰਟੀ ਦਾ ਪ੍ਰਬੰਧ ਕੀਤਾ। ਉੱਥੇ ਹੀ ਇਸ ਸਰਪ੍ਰਾਈਜ਼ ਨੂੰ ਦੇਖ ਕੇ ਪਲਕ ਬੇਹੱਦ ਇਮੋਸ਼ਨਲ ਹੋ ਗਈ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari

ਨੋਟ - ਆਯੁਸ਼ਮਾਨ ਖੁਰਾਨਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News