ਲੋਕਾਂ ਨੂੰ ਵੱਖਰੇ ਤਰ੍ਹਾਂ ਦਾ ਮਿਊਜ਼ਿਕ ਦੇਣਾ ਚਾਹੁੰਦਾ ਹਾਂ : ਆਯੂਸ਼ਮਾਨ ਖੁਰਾਣਾ

06/22/2022 1:40:47 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਯੰਗਸਟਰ ਆਯੂਸ਼ਮਾਨ ਖੁਰਾਣਾ ਨਾ ਸਿਰਫ ਇਕ ਵਧੀਆ ਅਦਾਕਾਰ ਹਨ, ਸਗੋਂ ਇਕ ਸ਼ਾਨਦਾਰ ਗਾਇਕ ਵੀ ਹਨ। ਉਨ੍ਹਾਂ ਦੇ ‘ਪਾਣੀ ਦਾ ਰੰਗ’, ‘ਨਜ਼ਮ ਨਜ਼ਮ’, ‘ਸਾਡੀ ਗਲੀ ਆਜਾ’ ਵਰਗੇ ਗੀਤਾਂ ਨੂੰ ਕੌਣ ਭੁੱਲ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਆਯੂਸ਼ਮਾਨ ਦੇ ਸੰਗੀਤ ਲਈ ਪਿਆਰ ਨੇ ਉਸ ਨੂੰ ਕੁਝ ਸਾਲ ਪਹਿਲਾਂ ‘ਆਯੂਸ਼ਮਾਨ ਭਵ’ ਨਾਮ ਦਾ ਬੈਂਡ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਜਦੋਂ ਵੀ ਉਹ ਸ਼ੂਟਿੰਗ ਦੇ ਰੁੱਝੇ ਸ਼ੈਡਿਊਲ ’ਚੋਂ ਕੁਝ ਸਮਾਂ ਕੱਢਦੇ ਹਨ ਤਾਂ ਆਯੂਸ਼ਮਾਨ ਆਪਣੇ ਕੰਸਰਟ ਰਾਹੀਂ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ।

ਵਿਸ਼ਵ ਸੰਗੀਤ ਦਿਵਸ ’ਤੇ ਆਯੂਸ਼ਮਾਨ ਨੇ ਖ਼ੁਲਾਸਾ ਕੀਤਾ ਕਿ ਉਹ ਜਲਦ ਹੀ ਲੋਕਾਂ ਲਈ ਕੁਝ ਬਹੁਤ ਹੀ ਸੁੰਦਰ ਸਿੰਗਲਸ ਪੇਸ਼ ਕਰਨਗੇ। ਨਾਲ ਹੀ ਦੱਸਦੇ ਹਨ ਕਿ ਸੰਗੀਤ ਦਾ ਉਨ੍ਹਾਂ ਦੇ ਜੀਵਨ ਤੇ ਰੂਹ ਲਈ ਕੀ ਅਰਥ ਹੈ।

ਆਯੂਸ਼ਮਾਨ ਕਹਿੰਦੇ ਹਨ, ‘‘ਜਦੋਂ ਤੋਂ ਮੈਂ ਸੰਗੀਤ ਬਣਾਉਣਾ ਸ਼ੁਰੂ ਕੀਤਾ ਹੈ, ਮੈਂ ਹਮੇਸ਼ਾ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦਾ ਸੰਗੀਤ ਦੇਣਾ ਚਾਹੁੰਦਾ ਹਾਂ। ਜਦੋਂ ਵੀ ਮੈਂ ਗਾਇਆ ਹੈ, ਮੈਂ ਉਸੇ ਦਿਸ਼ਾ ਵੱਲ ਵਧਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ ਸੰਗੀਤ ’ਚ ਮੇਰੀ ਪਛਾਣ ਸਹਿਜ, ਨਵੇਂ ਦੌਰ ਦੀ, ਥੋੜ੍ਹੀ ਆਫ਼ਬੀਟ ਪਰ ਕੂਲ, ਸੁਰੀਲੀ ਤੇ ਹਮੇਸ਼ਾ ਯੂਥ ਫੇਸਿੰਗ ਵਾਲੀ ਹੋਵੇ। ਅੱਜ ਮੈਨੂੰ ਇਹ ਸਾਂਝਾ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਮੈਂ ਕੁਝ ਬਹੁਤ ਹੀ ਖ਼ੂਬਸੂਰਤ ਟ੍ਰੈਕਸ (ਗੀਤਾਂ) ’ਤੇ ਕੰਮ ਕਰ ਰਿਹਾ ਹਾਂ, ਜਿਨ੍ਹਾਂ ਨੂੰ ਸ਼ੇਅਰ ਕਰਨ ਲਈ ਮੈਂ ਬੇਸਬਰੀ ਨਾਲ ਉਡੀਕ ਕਰ ਰਿਹਾਂ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News