ਆਯੂਸ਼ਮਾਨ ਖੁਰਾਣਾ ਨੇ ਭਰਾ ਨਾਲ ਮਿਲ ਕੇ ਖਰੀਦੇ ਨਵੇਂ ਫਲੈਟ, ਕੀਮਤ ਜਾਣ ਉੱਡਣਗੇ ਹੋਸ਼

Wednesday, Jan 12, 2022 - 10:17 AM (IST)

ਆਯੂਸ਼ਮਾਨ ਖੁਰਾਣਾ ਨੇ ਭਰਾ ਨਾਲ ਮਿਲ ਕੇ ਖਰੀਦੇ ਨਵੇਂ ਫਲੈਟ, ਕੀਮਤ ਜਾਣ ਉੱਡਣਗੇ ਹੋਸ਼

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਨੂੰ ਪਰਦੇ ’ਤੇ ਆਪਣੀ ਅਦਾਕਾਰੀ ਦੇ ਵੱਖ-ਵੱਖ ਸ਼ੇਡ ਦਿਖਾਉਣ ਲਈ ਜਾਣਿਆ ਜਾਂਦਾ ਹੈ। ਉਹ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ, ਜੋ ਛੋਟੇ ਬਜਟ ਦੀਆਂ ਫ਼ਿਲਮਾਂ ਲਈ ਧਮਾਕੇਦਾਰ ਹਨ। ਆਯੂਸ਼ਮਾਨ ਖੁਰਾਣਾ ਦੀਆਂ ਕਈ ਘੱਟ ਬਜਟ ਦੀਆਂ ਫ਼ਿਲਮਾਂ ਆਈਆਂ ਹਨ, ਜਿਨ੍ਹਾਂ ਨੇ ਬਾਕਸ ਆਫਿਸ ’ਤੇ ਧਮਾਕੇਦਾਰ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਛੱਤੀਸਗੜ੍ਹ ਦੀ ਮਹਿਲਾ ਦਾ ਦੋਸ਼, ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਨਾਲ 7 ਸਾਲ ਪਹਿਲਾਂ ਹੋਇਆ ਵਿਆਹ, ਪੜ੍ਹੋ ਪੂਰਾ ਮਾਮਲਾ

ਇਸ ਦੌਰਾਨ ਅਦਾਕਾਰ ਨੂੰ ਲੈ ਕੇ ਇਕ ਖ਼ਾਸ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਸਾਲ ਦੇ ਸ਼ੁਰੂਆਤੀ ਮਹੀਨੇ ’ਚ ਅਦਾਕਾਰ ਨੇ ਮੁੰਬਈ ’ਚ ਨਵਾਂ ਘਰ ਖਰੀਦਿਆ ਹੈ। ਉਸ ਨੇ ਆਪਣੇ ਛੋਟੇ ਭਰਾ ਤੇ ਅਦਾਕਾਰ ਅਪਾਰਸ਼ਕਤੀ ਖੁਰਾਣਾ ਨਾਲ ਹਾਊਸਿੰਗ ਕੰਪਲੈਕਸ ਮੁੰਬਈ ਦੀ ਇਕੋ ਇਮਾਰਤ ’ਚ ਦੋ ਅਪਾਰਟਮੈਂਟ ਲਏ ਹਨ, ਜਿਨ੍ਹਾਂ ਦੀ ਕੀਮਤ 19.30 ਕਰੋੜ ਰੁਪਏ ਹੈ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਯੂਸ਼ਮਾਨ ਤੇ ਅਪਾਰਸ਼ਕਤੀ ਚੰਡੀਗੜ੍ਹ ਦੇ ਪੰਚਕੂਲਾ ਜ਼ਿਲੇ ’ਚ ਬੰਗਲਾ ਖਰੀਦਣ ਨੂੰ ਲੈ ਕੇ ਸੁਰਖ਼ੀਆਂ ’ਚ ਬਣੇ ਸਨ। ਇਹ ਦੂਜੀ ਵਾਰ ਹੈ, ਜਦੋਂ ਅਦਾਕਾਰ ਨੇ ਆਪਣੇ ਭਰਾ ਨਾਲ ਨਵਾਂ ਘਰ ਲਿਆ ਹੈ।

PunjabKesari

ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਆਯੂਸ਼ਮਾਨ-ਅਪਾਰਸ਼ਕਤੀ ਨੇ ਲੋਖੰਡਵਾਲਾ ਕੰਪਲੈਕਸ, ਅੰਧੇਰੀ ਵੈਸਟ, ਮੁੰਬਈ ’ਚ ਹਾਊਸਿੰਗ ਕੰਪਲੈਕਸ ‘ਵਿੰਡੋ ਗ੍ਰੈਂਡ ਰੈਜ਼ੀਡੈਂਸਿਜ਼’ ਬਿਲਡਿੰਗ ’ਚ ਦੋ ਅਪਾਰਟਮੈਂਟ ਲਏ ਹਨ, ਜੋ ਕਿ 20ਵੀਂ ਮੰਜ਼ਿਲ ’ਤੇ ਸਥਿਤ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News