ਆਯੁਸ਼ਮਾਨ ਖੁਰਾਨਾ ਤੇ ਅਨੰਨਿਆ ਪਾਂਡੇ ਸਟਾਰਰ ‘ਡ੍ਰੀਮ ਗਰਲ 2’ ਦਾ ਟਰੇਲਰ ਹੋਇਆ ਰਿਲੀਜ਼

Wednesday, Aug 02, 2023 - 02:03 PM (IST)

ਆਯੁਸ਼ਮਾਨ ਖੁਰਾਨਾ ਤੇ ਅਨੰਨਿਆ ਪਾਂਡੇ ਸਟਾਰਰ ‘ਡ੍ਰੀਮ ਗਰਲ 2’ ਦਾ ਟਰੇਲਰ ਹੋਇਆ ਰਿਲੀਜ਼

ਮੁੰਬਈ (ਬਿਊਰੋ) - ਆਖਿਰਕਾਰ ਲੰਬੀ ਉਡੀਕ ਤੋਂ ਬਾਅਦ ‘ਡ੍ਰੀਮ ਗਰਲ 2’ ਦਾ ਟਰੇਲਰ ਇੰਟਰਨੈੱਟ ’ਤੇ ਰਿਲੀਜ਼ ਹੋ ਗਿਆ ਹੈ। ਟਰੇਲਰ ਨੇ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਆਪਣੀ ਮਜ਼ੇਦਾਰ ਕਾਮੇਡੀ ਤੇ ਸਟਾਰ-ਸਟੱਡਿਡ ਕਾਸਟ ਨਾਲ ਹਸਾ-ਹਸਾ ਕੇ ਲੋਟਪੋਟ ਕਰ ਦਿੱਤਾ ਹੈ। ਇਹ ਫ਼ਿਲਮ ਆਯੁਸ਼ਮਾਨ ਖੁਰਾਨਾ ਤੇ ਅਨੰਨਿਆ ਪਾਂਡੇ ਦੀ ਚਮਕਦਾਰ ਜੋੜੀ ਨੂੰ ਇਕੱਠਾ ਕਰਦੀ ਹੈ, ਜਿਨ੍ਹਾਂ ਦੀ ਆਨ-ਸਕ੍ਰੀਨ ਕੈਮਿਸਟਰੀ ਪਰਦੇ ’ਤੇ ਜਾਦੂ ਪੈਦਾ ਕਰੇਗੀ। 

ਟਰੇਲਰ ’ਚ ਰਿਬ-ਟਿਕਲਿੰਗ ਡਾਇਲਾਗ ਹਨ ਤੇ ਮੁੱਖ ਜੋੜੀ ਵਿਚਾਲੇ ਮਜ਼ੇਦਾਰ ਦੋਸਤੀ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਦੇ ਨਾਲ ਪਰੇਸ਼ ਰਾਵਲ, ਅਸਰਾਨੀ, ਅੰਨੂ ਕਪੂਰ, ਅਭਿਸ਼ੇਕ ਬੈਨਰਜੀ, ਮਨਜੋਤ ਸਿੰਘ, ਰਾਜਪਾਲ ਯਾਦਵ, ਮਨੋਜ ਜੋਸ਼ੀ, ਸੀਮਾ ਪਾਹਵਾ ਅਤੇ ਵਿਜੇ ਰਾਜ ਸਣੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਇਕ ਸਮੂਹਿਕ ਕਾਸਟ ਇਸ ਹਾਸੇ-ਮਜ਼ਾਕ ਦੀ ਯਾਤਰਾ ’ਚ ਸ਼ਾਮਲ ਹੈ ਜੋ 100% ਮਨੋਰੰਜਨ ਦੀ ਗਾਰੰਟੀ ਦਿੰਦਾ ਹੈ।

ਦਰਸ਼ਕ ਫ਼ਿਲਮ ਦੀ 25 ਅਗਸਤ, 2023 ਨੂੰ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ‘ਡ੍ਰੀਮ ਗਰਲ 2’ ਦਾ ਨਿਰਦੇਸ਼ਨ ਰਾਜ ਸ਼ਾਂਡਿਲਿਆ ਦੁਆਰਾ ਕੀਤਾ ਗਿਆ ਹੈ ਤੇ ਏਕਤਾ ਕਪੂਰ ਤੇ ਸ਼ੋਭਾ ਕਪੂਰ ਦੁਆਰਾ ਨਿਰਮਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News