ਆਯੁਸ਼ਮਾਨ ਖੁਰਾਨਾ ਦੀ ‘ਅਨੇਕ’ ਫ਼ਿਲਮ ਨੇ ਕੀਤੀ ਅਡਵਾਂਸ ਬੁਕਿੰਗ, ਪ੍ਰਸ਼ੰਸਕ ਕਰ ਰਹੇ ਰਿਲੀਜ਼ ਹੋਣ ਦੀ ਉਡੀਕ

Saturday, May 21, 2022 - 06:34 PM (IST)

ਆਯੁਸ਼ਮਾਨ ਖੁਰਾਨਾ ਦੀ ‘ਅਨੇਕ’ ਫ਼ਿਲਮ ਨੇ ਕੀਤੀ ਅਡਵਾਂਸ ਬੁਕਿੰਗ, ਪ੍ਰਸ਼ੰਸਕ ਕਰ ਰਹੇ ਰਿਲੀਜ਼ ਹੋਣ ਦੀ ਉਡੀਕ

ਬਾਲੀਵੁੱਡ ਡੈਸਕ: ਅਨੁਭਵ ਸਿਨਹਾ ਦੀ ਫ਼ਿਲਮ ਕਈ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ। ਫ਼ਿਲਮ ਦੀ ਰਿਲੀਜ਼ ਤੋਂ ਸਿਰਫ਼ ਇਕ ਹਫ਼ਤੇ ਪਹਿਲਾਂ ਹੀ ਅਡਵਾਂਸ ’ਚ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਇਹ ਫ਼ਿਲਮ ਨਿਸ਼ਚਿਤ ਤੌਰ ’ਤੇ ਸਿਨੇਮਾਪ੍ਰੇਮੀਆਂ ਅਤੇ ਆਯੁਸ਼ਮਾਨ ਦੇ ਪ੍ਰਸ਼ੰਸਕਾਂ ਲਈ ਉਤਸ਼ਾਹ ਦਾ ਵਿਸ਼ਾ ਬਣੀ ਹੈ।

ਇਹ ਵੀ ਪੜ੍ਹੋ: ਸਲਮਾਨ ਖ਼ਾਨ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ 'ਤੇ ਨਿਕਹਤ ਨੂੰ ਦਿੱਤੀ ਵਧਾਈ

PunjabKesari

ਆਯੁਸ਼ਮਾਨ ਖੁਰਾਨਾ ਅਤੇ ਐਂਡਰੀਆ ਕੇਵਿਚੁਸਾ ਫ਼ਿਲਮ ਦੇ ਨਿਰਮਾਤਾਵਾਂ ਨੇ ਐਡਵਾਂਸ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ‘ਅਨੇਕ’ ਆਪਣੀ ਰਾਜਨੀਤਿਕ ਐਕਸ਼ਨ ਥ੍ਰਿਲਰ ਸ਼ੈਲੀ ਦੇ ਕਾਰਨ ਸਿਨੇਮਾਘਰਾਂ ’ਚ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਦਾਅਵਾ ਕਰਦੀ ਹੈ। ਇਸ ਦੇ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਸ਼ੰਸਕ ਆਪਣਾ ਉਤਸ਼ਾਹ ਦਿਖਾ ਰਹੇ ਹਨ।

ਇਹ ਵੀ ਪੜ੍ਹੋ: ਪਤੀ ਨਿਕ ਜੋਨਸ ਨੇ ਪ੍ਰਿਅੰਕਾ ਨੂੰ ਗਿਫ਼ਟ ਕੀਤੀ ਕਸਟਮਾਈਜ਼ਡ ਕਾਰ ,ਤਸਵੀਰ ਸਾਂਝੀ ਕਰ ਕੇ ਬੋਲੀ ‘ਧੰਨਵਾਦਾ’

ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਨਾ 2022 ਦੀਆਂ ਕਈ ਉਡੀਕੀਆਂ ਫਿਲਮਾਂ ’ਚੋਂ ਇਕ ਹੈ। ਇਸ ਦੇ ਟ੍ਰੇਲਰ ਤੋਂ ਲੈ ਕੇ ਇਸ ਦੇ ਬਹੁਤ ਮਸ਼ਹੂਰ ਕੈਚਫ੍ਰੇਜ਼ ‘ਜੀਤੇਗਾ ਕੌਨ ਹਿੰਦੁਸਤਾਨ’ ਤੱਕ ਬਹੁਤ ਸਾਰੇ ਲੋਕਾਂ ਨੇ ਹਰ ਭਾਰਤੀ ਦੇ ਜਨੂੰਨ ਨੂੰ ਜਗਾਇਆ ਹੈ। ਆਯੁਸ਼ਮਾਨ ਖੁਰਾਨਾ ਅਤੇ ਐਂਡਰੀਆ ਕੇਵਿਚੁਸਾ ‘ਅਨੇਕ’ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਅਤੇ ਬਨਾਰਸ ਮੀਡੀਆ ਵਰਕਸ ਦੁਆਰਾ ਸਾਂਝੇ ਤੌਰ ’ਤੇ ਨਿਰਮਿਤ ਹੈ। ਇਹ ਫ਼ਿਲਮ 27 ਮਈ 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ‘ਅਨੇਕ’ ਦੀ ਉਡੀਕ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


author

Anuradha

Content Editor

Related News