ਆਇਸ਼ਾ ਖ਼ਾਨ ਦੇ ਇਲਜ਼ਾਮਾਂ ’ਤੇ ਮੁਨੱਵਰ ਫਾਰੂਕੀ ਦੀ ਬੋਲਤੀ ਬੰਦ, ਕਿਹਾ– ‘ਮੈਂ ਡੇਟ ਕਰਨ ਦਾ...’

Sunday, Dec 17, 2023 - 02:39 PM (IST)

ਆਇਸ਼ਾ ਖ਼ਾਨ ਦੇ ਇਲਜ਼ਾਮਾਂ ’ਤੇ ਮੁਨੱਵਰ ਫਾਰੂਕੀ ਦੀ ਬੋਲਤੀ ਬੰਦ, ਕਿਹਾ– ‘ਮੈਂ ਡੇਟ ਕਰਨ ਦਾ...’

ਮੁੰਬਈ (ਬਿਊਰੋ)– ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਇਨ੍ਹੀਂ ਦਿਨੀਂ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ’ਚ ਸੁਰਖ਼ੀਆਂ ’ਚ ਹੈ। ਕਾਰਨ ਹੈ ਆਇਸ਼ਾ ਖ਼ਾਨ, ਜਿਸ ਨੇ ਮੁਨੱਵਰ ’ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਸ਼ੋਅ ਦੇ ਤਾਜ਼ਾ ਪ੍ਰੋਮੋ ’ਚ ਮੁਨੱਵਰ ਨੇ ਆਇਸ਼ਾ ਦੇ ਦੋਸ਼ਾਂ ’ਤੇ ਆਪਣੀ ਚੁੱਪੀ ਤੋੜੀ ਹੈ। ਮੁਨੱਵਰ ਨੇ ਮੰਨਿਆ ਹੈ ਕਿ ਉਹ ਆਇਸ਼ਾ ਨੂੰ ਡੇਟ ਕਰ ਰਿਹਾ ਸੀ।

‘ਬਿੱਗ ਬੌਸ’ ’ਚ ਆਉਣ ਤੋਂ ਪਹਿਲਾਂ ਆਇਸ਼ਾ ਖ਼ਾਨ ਨੇ ਮੁਨੱਵਰ ਫਾਰੂਕੀ ’ਤੇ ਧੋਖਾਧੜੀ ਦਾ ਦੋਸ਼ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਇਸ਼ਾ ਨੇ ਸ਼ੋਅ ’ਚ ਵਾਈਲਡ ਕਾਰਡ ਦੇ ਤੌਰ ’ਤੇ ਐਂਟਰੀ ਕੀਤੀ ਹੈ। ਪ੍ਰੋਮੋ ’ਚ ਆਇਸ਼ਾ ਨੇ ਮੁਨੱਵਰ ਦੇ ਰਾਜ਼ ਦਾ ਖ਼ੁਲਾਸਾ ਕੀਤਾ ਹੈ। ਹੁਣ ਮੇਕਰਸ ਨੇ ਇਕ ਨਵਾਂ ਪ੍ਰੋਮੋ ਜਾਰੀ ਕੀਤਾ ਹੈ, ਜਿਸ ’ਚ ਆਇਸ਼ਾ ਖ਼ਾਨ ਦੇ ਇਲਜ਼ਾਮਾਂ ਕਾਰਨ ਮੁਨੱਵਰ ਦਾ ਚਿਹਰਾ ਫਿੱਕਾ ਪੈ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਛੱਡਿਆ ਬਿੱਗ ਬੀ ਦਾ ਘਰ, ਸੱਸ-ਨੂੰਹ ਦੀ ਲੜਾਈ ’ਚ ਫਸੇ ਅਭਿਸ਼ੇਕ, ਸਾਲਾਂ ਤੋਂ ਸੱਸ ਨਾਲ ਰੁਕੀ ਗੱਲ

ਆਇਸ਼ਾ ਖ਼ਾਨ ਦੇ ਦੋਸ਼ਾਂ ’ਤੇ ਮੁਨੱਵਰ ਨੇ ਤੋੜੀ ਚੁੱਪੀ
ਪ੍ਰੋਮੋ ’ਚ ਆਇਸ਼ਾ ਨੇ ਮੁਨੱਵਰ ਨੂੰ ਪੁੱਛਿਆ, ‘‘ਤੁਸੀਂ ਮੈਨੂੰ ਇਹ ਦੱਸਣ ਆਏ ਸੀ ਕਿ ਤੁਹਾਡਾ ਬ੍ਰੇਕਅੱਪ ਹੋ ਗਿਆ ਹੈ।’’ ਇਸ ’ਤੇ ਮੁਨੱਵਰ ਨੇ ਜਵਾਬ ਦਿੱਤਾ, ‘‘ਮੈਂ ਦਿਖਾਵਾ ਕਰ ਰਿਹਾ ਸੀ ਕਿ ਮੈਂ ਉਸ ਨੂੰ ਡੇਟ ਕਰ ਰਿਹਾ ਸੀ।’’ ਇਸ ’ਤੇ ਆਇਸ਼ਾ ਨੇ ਪੁੱਛਿਆ, ‘‘ਕੀ ਤੁਸੀਂ ਮੈਨੂੰ ਝੂਠ ਕਿਹਾ ਸੀ?’’ ਕਾਮੇਡੀਅਨ ਨੇ ਇਸ ਤੋਂ ਇਨਕਾਰ ਕਰ ਦਿੱਤਾ।

ਆਇਸ਼ਾ ਨੇ ਪੁੱਛਿਆ ਕਿ ਕੀ ਉਸ ਨੇ ਉਸ ਨੂੰ ਆਈ ਲਵ ਯੂ ਨਹੀਂ ਕਿਹਾ ਸੀ। ਇਸ ’ਤੇ ਮੁਨੱਵਰ ਨੇ ਹਾਂ ’ਚ ਜਵਾਬ ਦਿੱਤਾ। ਆਇਸ਼ਾ ਨੇ ਪੁੱਛਿਆ, ‘‘ਕੀ ਤੁਸੀਂ ਦੋ ਟਾਈਮਿੰਗ ਨਹੀਂ ਕੀਤੀ ਸੀ?’’ ਆਇਸ਼ਾ ਨੇ ਇਹ ਵੀ ਕਿਹਾ, ‘‘ਜੇਕਰ ਇਹ ਮੇਰੇ ਤੇ ਉਸ ਦੇ ਬਾਰੇ ’ਚ ਹੁੰਦਾ ਤਾਂ ਮੈਂ ਸੁਣਦੀ ਪਰ ਇਸ ’ਚ ਇਕ ਹੋਰ ਔਰਤ ਵੀ ਸ਼ਾਮਲ ਹੈ।’’ ਇਹ ਜਾਣ ਕੇ ਮੁਨੱਵਰ ਹੈਰਾਨ ਹੈ। ਇਸ ਦੌਰਾਨ ਮੁਨੱਵਰ ਦੇ ਕੋਲ ਖੜ੍ਹੀ ਮੰਨਾਰਾ ਚੋਪੜਾ ਮੁਸਕਰਾਉਂਦੀ ਨਜ਼ਰ ਆਈ।

ਕਿਸ ਨੂੰ ਡੇਟ ਕਰ ਰਿਹਾ ਹੈ ਮੁਨੱਵਰ ਫਾਰੂਕੀ?
ਇਨ੍ਹੀਂ ਦਿਨੀਂ ਮੁਨੱਵਰ ਫਾਰੂਕੀ ਸੋਸ਼ਲ ਮੀਡੀਆ ਪ੍ਰਭਾਵਕ ਨਾਜ਼ੀਲਾ ਸਿਤਾਸ਼ੀ ਨੂੰ ਡੇਟ ਕਰ ਰਿਹਾ ਹੈ। ਉਹ ਸੋਸ਼ਲ ਮੀਡੀਆ ’ਤੇ ਨਜ਼ੀਲਾ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ। ‘ਬਿੱਗ ਬੌਸ’ ’ਚ ਵੀ ਉਹ ਕਈ ਵਾਰ ਨਾਜ਼ੀਲਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਗੱਲ ਕਰ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News