ਕੀ ‘ਅਵਤਾਰ 2’ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਫ਼ਿਲਮ? ਜਾਣੋ ਫ਼ਿਲਮ ਦੇ ਬਜਟ ਤੇ ਪਿਛਲੀ ਫ਼ਿਲਮ ਦੇ ਰਿਕਾਰਡ ਬਾਰੇ
Thursday, Dec 15, 2022 - 01:06 PM (IST)

ਮੁੰਬਈ (ਬਿਊਰੋ)- ‘ਅਵਤਾਰ 2’ ਯਾਨੀ ‘ਅਵਤਾਰ ਦਿ ਵੇਅ ਆਫ ਵਾਟਰ’ ਦੁਨੀਆ ਭਰ ’ਚ ਕੱਲ 16 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਪਹਿਲਾ ਭਾਗ ਸਾਲ 2009 ’ਚ ਰਿਲੀਜ਼ ਹੋਇਆ ਸੀ। ਲਗਭਗ 13 ਸਾਲਾਂ ਬਾਅਦ ਫ਼ਿਲਮ ਦਾ ਦੂਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ’ਚ ਭਰਵਾਂ ਉਤਸ਼ਾਹ ਹੈ।
‘ਅਵਤਾਰ 2’ ਨੂੰ ਲੈ ਕੇ ਲੋਕਾਂ ’ਚ ਇਹ ਅਫਵਾਹ ਫੈਲ ਰਹੀ ਹੈ ਕਿ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਫ਼ਿਲਮ ਹੈ ਪਰ ਅਜੇ ਤਕ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ‘ਅਵਤਾਰ 2’ ਦਾ ਬਜਟ 350 ਤੋਂ 400 ਮਿਲੀਅਨ ਡਾਲਰਸ ਹੈ, ਜੋ ਭਾਰਤੀ ਕਰੰਸੀ ਮੁਤਾਬਕ 2800 ਤੋਂ 3200 ਕਰੋਡ਼ ਰੁਪਏ ਬਣਦਾ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿ ਵੈੱਬ ਸੀਰੀਜ਼ 'ਸੇਵਕ' 'ਤੇ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਪੋਸਟ ਪਾ ਕੇ ਸ਼ਰੇਆਮ ਆਖੀਆਂ ਇਹ ਗੱਲਾਂ
ਉਥੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਹੁਣ ਤਕ ਫ਼ਿਲਮ ‘ਪਾਇਰੇਟਸ ਆਫ ਦਿ ਕੈਰੇਬੀਅਨ : ਆਨ ਸਟ੍ਰੇਂਜਰ ਟਾਈਡਸ’ ਦੇ ਨਾਂ ਹੈ। ਸਾਲ 2011 ’ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਬਜਟ 379 ਮਿਲੀਅਨ ਡਾਲਰਸ ਸੀ। ਉਥੇ ਵੀਕੀਪੀਡੀਆ ਦੀ ਗੱਲ ਕਰੀਏ ਤਾਂ ‘ਅਵਤਾਰ 2’ ਨੂੰ 350 ਮਿਲੀਅਨ ਡਾਲਰਸ ਦੇ ਬਜਟ ਨਾਲ ਚੌਥੇ ਨੰਬਰ ’ਤੇ ਰੱਖਿਆ ਗਿਆ ਹੈ।
‘ਅਵਤਾਰ 1’ ਦੀ ਗੱਲ ਕਰੀਏ ਤਾਂ ਸਾਲ 2009 ’ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਬਜਟ 237 ਮਿਲੀਅਨ ਡਾਲਰਸ ਸੀ, ਜਿਸ ਨੇ ਹੁਣ ਤਕ ਦੁਨੀਆ ਭਰ ’ਚ 2.9 ਬਿਲੀਅਨ ਡਾਲਰਸ ਦੀ ਕਮਾਈ ਕੀਤੀ ਹੈ। ਫ਼ਿਲਮ ਕਮਾਈ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਹੈ।
ਨੋਟ– ‘ਅਵਤਾਰ 2’ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।