ਪਾਕਿ ਅਦਾਕਾਰਾ ਦੇ ਘਰ ’ਚ ਦਾਖ਼ਲ ਹੋਏ ਬੰਦੂਕਧਾਰੀ, ਕਿਹਾ– ‘ਮੈਨੂੰ ਜਾਨ ਦਾ ਖ਼ਤਰਾ, ਸਰਕਾਰ ਦੇਵੇ ਸੁਰੱਖਿਆ’

Thursday, Jun 17, 2021 - 04:18 PM (IST)

ਪਾਕਿ ਅਦਾਕਾਰਾ ਦੇ ਘਰ ’ਚ ਦਾਖ਼ਲ ਹੋਏ ਬੰਦੂਕਧਾਰੀ, ਕਿਹਾ– ‘ਮੈਨੂੰ ਜਾਨ ਦਾ ਖ਼ਤਰਾ, ਸਰਕਾਰ ਦੇਵੇ ਸੁਰੱਖਿਆ’

ਮੁੰਬਈ (ਬਿਊਰੋ)– ਪਾਕਿਸਤਾਨੀ ਅਦਾਕਾਰਾ ਤੇ ਟੀ. ਵੀ. ਹੋਸਟ ਮੀਰਾ ਨੂੰ ਭਾਰਤ ’ਚ ਵੀ ਜਾਣਿਆ ਜਾਂਦਾ ਹੈ। ਬਾਲੀਵੁੱਡ ਦੀਆਂ ਕਈ ਫ਼ਿਲਮਾਂ ’ਚ ਕੰਮ ਕਰਨ ਤੋਂ ਇਲਾਵਾ ਮੀਰਾ ਦੀ ਹਾਸੋਹੀਣੀ ਅੰਗਰੇਜ਼ੀ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 44 ਸਾਲਾ ਮੀਰਾ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਲਾਹੌਰ ’ਚ ਮੰਗਲਵਾਰ ਨੂੰ ਉਸ ਦੇ ਘਰ ’ਤੇ ਹਮਲਾ ਕੀਤਾ ਗਿਆ। ਮੀਰਾ ਮੁਤਾਬਕ ਉਸ ਦੀ ਪ੍ਰਾਪਰਟੀ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।

ਡੇਲੀ ਜੰਗ ਦੀ ਰਿਪੋਰਟ ਮੁਤਾਬਕ ਮੀਰਾ ਨੇ ਪਾਕਿਸਤਾਨ ਸਰਕਾਰ ਕੋਲੋਂ ਖ਼ੁਦ ਲਈ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਲਈ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਮੀਰਾ ਨੇ ਕੈਪੀਟਲ ਸਿਟੀ ਪੁਲਸ ਦਫ਼ਤਰ ’ਚ ਇਸ ਘਟਨਾ ਨੂੰ ਲੈ ਕੇ ਅਰਜ਼ੀ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਮੀਰਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਸ਼ਿਕਾਇਤ ਕਰ ਰਹੀ ਹੈ ਕਿ ਗੁੰਡਿਆਂ ਨੇ ਉਸ ਦੇ ਘਰ ’ਤੇ ਹਮਲਾ ਕੀਤਾ ਤੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਖ਼ਮੀ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਕੌਰ ਬੀ, ਗੁਰੂ ਘਰ ਦਾ ਲਿਆ ਆਸ਼ੀਰਵਾਦ

ਵੀਡੀਓ ’ਚ ਮੀਰਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਅਸੀਂ ਪਾਕਿਸਤਾਨ ਨੂੰ ਸਾਫ ਬਣਾਉਣਾ ਚਾਹੁੰਦੇ ਹਾਂ। ਅਸੀਂ ਅਮਰੀਕਾ ਤੇ ਦੁਬਈ ਵਰਗੀਆਂ ਥਾਵਾਂ ਚਾਹੁੰਦੇ ਹਾਂ। ਮੈਨੂੰ ਦੱਸੋ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਥੇ ਹੁੰਦੀਆਂ ਹਨ।’

ਮੀਰਾ ਅੱਗੇ ਕਹਿੰਦੀ ਹੈ, ‘ਦਿਨ-ਦਿਹਾੜੇ ਬੇਖੌਫ ਬੰਦੂਕਧਾਰੀ ਸਾਡੇ ਘਰ ’ਚ ਦਾਖ਼ਲ ਹੁੰਦੇ ਹਨ। ਮੇਰੇ ਭਰਾ ਨੂੰ ਮਾਰਦੇ ਹਨ, ਮੇਰੀ ਮਾਂ ਨੂੰ ਮਾਰਦੇ ਹਨ। ਮੈਨੂੰ ਦੱਸੋ ਅਜਿਹਾ ਕਿਥੇ ਹੁੰਦਾ ਹੈ?’

ਮੀਰਾ ਨੇ ਇਹ ਵੀ ਕਿਹਾ ਕਿ ਉਹ ਖ਼ੁਦ ਤੇ ਉਸ ਦੇ ਪਰਿਵਾਰ ਦੇ ਬਾਕੀ ਮੈਂਬਰ ਫਾਹਾ ਲਗਾ ਲੈਣਗੇ ਜੇਕਰ ਕੋਈ ਇਹ ਸਾਬਿਤ ਕਰ ਦੇਵੇ ਕਿ ਉਸ ਨੇ ਪ੍ਰਾਪਰਟੀ ਦੇ ਦਸਤਾਵੇਜ਼ ’ਚ ਕਈ ਹੇਰਾ–ਫੇਰੀ ਕੀਤੀ ਹੈ। ਉਹ ਧੋਖੇਬਾਜ਼ ਲੋਕ ਝੂਠ ਬੋਲ ਰਹੇ ਹਨ। ਮੀਰਾ ਦਾ ਦੋਸ਼ ਹੈ ਕਿ ਕੁਝ ਲੋਕ ਉਸ ਦੀ ਪਰਿਵਾਰਕ ਪ੍ਰਾਪਰਟੀ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਮੀਰਾ ਨੇ ਖ਼ਾਸ ਤੌਰ ’ਤੇ ਲਾਹੌਰ ਦੇ ਡੀ. ਐੱਚ. ਏ. ਫੇਜ਼ 8 ਦੀ ਪ੍ਰਾਪਰਟੀ ਦਾ ਨਾਂ ਲਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News