ਸੈਲੀਬ੍ਰਿਟੀਜ਼ ਦੀ ਸੁੰਦਰਤਾ ਨੂੰ ਲੈ ਕੇ ਅਥਈਆ ਨੇ ਕਿਹਾ ਕੁਝ ਅਜਿਹਾ
Wednesday, Mar 16, 2016 - 06:55 PM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਥਈਆ ਸ਼ੈੱਟੀ ਦਾ ਕਹਿਣੈ ਕਿ ਸੈਲੀਬ੍ਰਿਟੀਜ਼ ''ਤੇ ਹਮੇਸ਼ਾ ਸੁੰਦਰ ਦਿਸਣ ਦਾ ਦਬਾਅ ਹੁੰਦਾ ਹੈ ਪਰ ਜੇਕਰ ਉਹ ਕਦੇ-ਕਦੇ ਸਾਧਾਰਨ ਦਿਸਣਾ ਚਾਹੁਣ ਤਾਂ ਉਸ ''ਚ ਕੋਈ ਪਰੇਸ਼ਾਨੀ ਨਹੀਂ। ਪਿਛਲੇ ਸਾਲ ਫਿਲਮ ''ਹੀਰੋ'' ਨਾਲ ਬਾਲੀਵੁੱਡ ''ਚ ਕਦਮ ਰੱਖਣ ਵਾਲੀ ਸੁਨੀਲ ਸ਼ੈੱਟੀ ਦੀ ਲਾਡਲੀ ਅਥਈਆ ਦਾ ਕਹਿਣੈ ਕਿ ਪ੍ਰਸ਼ੰਸਕਾਂ ਨੂੰ ਵੀ ਸਮਝਣਾ ਚਾਹੀਦੈ ਕਿ ਸੈਲੀਬ੍ਰਿਟੀਜ਼ ਵੀ ਸਾਧਾਰਨ ਇਨਸਾਨ ਹਨ।
ਉਨ੍ਹਾਂ ਨੇ ਕਿਹਾ, ''''ਸਾਡੇ ''ਤੇ ਹਮੇਸ਼ਾ ਸੁੰਦਰ ਅਤੇ ਸਭ ਤੋਂ ਚੰਗੇ ਦਿਸਣ ਦਾ ਦਬਾਅ ਰਹਿੰਦਾ ਹੈ ਪਰ ਮੈਨੂੰ ਲੱਗਦੈ ਕਿ ਕਦੇ-ਕਦੇ ਸਾਧਾਰਨ ਦਿਸਣਾ ਵੀ ਮਹੱਤਵਪੂਰਨ ਹੈ ਕਿਉਂਕਿ ਲੋਕ ਸਾਨੂੰ ਆਦਰਸ਼ ਮੰਨਦੇ ਹਨ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦੈ ਕਿ ਅਸੀਂ ਸਾਧਾਰਨ ਹਾਂ। ਅਜਿਹੇ ''ਚ ਜੇਕਰ ਅਸੀਂ ਇਕ ਦਿਨ ਦੀ ਬ੍ਰੇਕ ਚਾਹੁੰਦੇ ਹਾਂ ਤਾਂ ਇਹ ਸਹੀ ਹੈ। ਸੈਲੀਬ੍ਰਿਟੀ ਲਈ ਹਮੇਸ਼ਾ ਸੁੰਦਰ ਨਾ ਦਿਸਣਾ ਹੀ ਸਹੀ ਹੈ।''''