ਅਥੀਆ ਸ਼ੈੱਟੀ ਨੇ ਫਿਲਮੀਂ ਦੁਨੀਆ ਨੂੰ ਕਿਹਾ ''Goodbye'' , ਐਕਟਿੰਗ ਕਰੀਅਰ ਛੱਡ ਚੁਣੀ ਨਵੀਂ ਰਾਹ

Thursday, May 22, 2025 - 12:56 PM (IST)

ਅਥੀਆ ਸ਼ੈੱਟੀ ਨੇ ਫਿਲਮੀਂ ਦੁਨੀਆ ਨੂੰ ਕਿਹਾ ''Goodbye'' , ਐਕਟਿੰਗ ਕਰੀਅਰ ਛੱਡ ਚੁਣੀ ਨਵੀਂ ਰਾਹ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਅਥੀਆ ਸ਼ੈੱਟੀ ਨੇ ਇਸ ਸਾਲ ਮਾਰਚ ਵਿੱਚ ਕ੍ਰਿਕਟਰ ਪਤੀ ਕੇਐਲ ਰਾਹੁਲ ਨਾਲ ਆਪਣੀ ਧੀ ਦਾ ਸਵਾਗਤ ਕੀਤਾ, ਜਿਸਦਾ ਨਾਮ ਉਨ੍ਹਾਂ ਨੇ ਇਵਾਰਾ ਰੱਖਿਆ। ਇਨ੍ਹੀਂ ਦਿਨੀਂ ਅਥੀਆ ਆਪਣੀ ਧੀ ਦੀ ਪਰਵਰਿਸ਼ 'ਤੇ ਧਿਆਨ ਦੇ ਰਹੀ ਹੈ। ਇਸ ਦੌਰਾਨ ਉਸ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਥੀਆ ਸ਼ੈੱਟੀ ਨੇ ਫਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰਾ ਬਾਰੇ ਇਹ ਖੁਲਾਸਾ ਉਨ੍ਹਾਂ ਦੇ ਪਿਤਾ ਅਤੇ ਦਿੱਗਜ ਅਦਾਕਾਰ ਸੁਨੀਲ ਸ਼ੈੱਟੀ ਨੇ ਕੀਤਾ ਹੈ। ਇੱਕ ਇੰਟਰਵਿਊ ਵਿੱਚ ਸੁਨੀਲ ਸ਼ੈੱਟੀ ਨੇ ਦੱਸਿਆ ਕਿ ਅਥੀਆ ਹੁਣ ਫਿਲਮਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਲਈ ਇੱਕ ਨਵਾਂ ਰਸਤਾ ਚੁਣਿਆ ਹੈ।

PunjabKesari
ਸੁਨੀਲ ਸ਼ੈੱਟੀ ਨੇ ਇੱਕ ਇੰਟਰਵਿਊ ਵਿੱਚ ਕਿਹਾ, 'ਇੱਕ ਦਿਨ ਅਥੀਆ ਨੇ ਮੈਨੂੰ ਕਿਹਾ, 'ਬਾਬਾ, ਮੈਂ ਹੁਣ ਫਿਲਮਾਂ ਨਹੀਂ ਕਰਨਾ ਚਾਹੁੰਦੀ' ਅਤੇ ਬੱਸ, ਉਨ੍ਹਾਂ ਨੇ ਤੈਅ ਕਰ ਲਿਆ।' ਮੈਂ ਉਨ੍ਹਾਂ ਨੂੰ ਕਦੇ ਨਹੀਂ ਰੋਕਿਆ। ਮੈਂ ਉਨ੍ਹਾਂ ਦੀ ਇਸ ਸੋਚ ਦੀ ਕਦਰ ਕਰਦਾ ਹਾਂ ਕਿ ਉਨ੍ਹਾਂ ਨੇ ਸਮਾਜ ਦੀਆਂ ਉਮੀਦਾਂ ਦੀ ਨਹੀਂ ਸਗੋਂ ਆਪਣੇ ਦਿਲ ਦੀ ਗੱਲ ਸੁਣੀ। ਸੁਨੀਲ ਸ਼ੈੱਟੀ ਨੇ ਦੱਸਿਆ ਕਿ ਆਥੀਆ ਕੋਲ ਕਈ ਫਿਲਮਾਂ ਦੇ ਆਫਰ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ।

PunjabKesari
ਤੁਹਾਨੂੰ ਦੱਸ ਦੇਈਏ ਕਿ ਅਥੀਆ ਸ਼ੈੱਟੀ ਨੇ ਸਾਲ 2015 ਵਿੱਚ ਫਿਲਮ 'ਹੀਰੋ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਮੁਬਾਰਕਾਂ' ਅਤੇ 'ਮੋਤੀਚੂਰ ਚਕਨਾਚੂਰ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ ਪਰ ਕੁਝ ਫਿਲਮਾਂ ਦੇਣ ਤੋਂ ਬਾਅਦ ਉਹ ਅਚਾਨਕ ਇੰਡਸਟਰੀ ਤੋਂ ਗਾਇਬ ਜਿਹੀ ਹੋ ਗਈ। ਹਾਲਾਂਕਿ ਹੁਣ ਉਨ੍ਹਾਂ ਨੇ ਆਖਰਕਾਰ ਫਿਲਮ ਇੰਡਸਟਰੀ ਤੋਂ ਦੂਰ ਜਾਣ ਦਾ ਫੈਸਲਾ ਕਰ ਲਿਆ ਹੈ।


author

Aarti dhillon

Content Editor

Related News