ਅਥੀਆ ਨੂੰ ਪਸੰਦ ਨਹੀਂ ਆਇਆ ਸੀ ਧੀ ਦਾ ਨਾਂ, ਫਿਰ ਪਤੀ KL ਰਾਹੁਲ ਨੇ ਇੰਝ ਮਨਾਇਆ
Thursday, May 08, 2025 - 02:03 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅਤੇ ਉਨ੍ਹਾਂ ਦੇ ਕ੍ਰਿਕਟਰ ਪਤੀ ਕੇਐਲ ਰਾਹੁਲ ਨੇ ਵਿਆਹ ਦੇ ਦੋ ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। 24 ਮਾਰਚ 2025 ਨੂੰ ਨੰਨ੍ਹੀ ਪਰੀ ਦੀ ਕਿਲਕਾਰੀ ਗੂੰਜੀਸ ਜਿਸ ਦੇ ਜਨਮ ਨਾਲ ਦੋਵਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਆਥੀਆ-ਕੇਐਲ ਨੇ ਆਪਣੀ ਲਾਡਲੀ ਦਾ ਨਾਂ 'ਇਵਾਰਾ' ਰੱਖਿਆ ਹੈ। ਹੁਣ ਹਾਲ ਹੀ ਵਿੱਚ ਕੇਐਲ ਰਾਹੁਲ ਨੇ ਆਪਣੀ ਧੀ ਦਾ ਨਾਮ ਰੱਖਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਇਸ ਨਾਮ 'ਤੇ ਕਿਵੇਂ ਸਹਿਮਤ ਹੋਏ ਸਨ।
ਦਰਅਸਲ ਕੇਐਲ ਰਾਹੁਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਕ੍ਰਿਕਟਰ ਨੂੰ ਇਹ ਗੱਲ ਕਰਦੇ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਨਾਮ ਇਵਾਰਾ ਕਿਵੇਂ ਪਿਆ, ਜੋ ਕਿ ਕਾਫ਼ੀ ਅਸਾਧਾਰਨ ਹੈ। ਫਿਰ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਗੂਗਲ 'ਤੇ ਨਾਮ ਦਾ ਅਰਥ ਖੋਜਿਆ ਅਤੇ ਉਨ੍ਹਾਂ ਨੂੰ ਇਸ ਦਾ ਮਤਲਬ ਬਹੁਤ ਹੀ ਪਿਆਰਾ ਮਿਲਿਆ। ਹਾਲਾਂਕਿ, ਆਥੀਆ ਸ਼ੈੱਟੀ ਨੂੰ ਸ਼ੁਰੂ ਵਿੱਚ ਇਹ ਨਾਮ ਪਸੰਦ ਨਹੀਂ ਆਇਆ ਸੀ ਪਰ ਰਾਹੁਲ ਦੇ ਮਨਾਉਣ ਤੋਂ ਬਾਅਦ ਉਹ ਇਸ ਲਈ ਸਹਿਮਤ ਹੋ ਗਈ।
Reason behind KL Rahul's daughter [Evarrah] name pic.twitter.com/f1EqesoslR
— INCUBUS (@Klassyisback_) May 4, 2025
ਕੇਐਲ ਰਾਹੁਲ ਨੇ ਕਿਹਾ, "ਇਹ ਇੱਕ ਅਜਿਹੀ ਚੀਜ਼ ਸੀ ਜਿਸ 'ਤੇ ਮੈਂ ਅਚਾਨਕ ਪਹੁੰਚ ਗਿਆ। ਅਜਿਹਾ ਨਹੀਂ ਹੈ ਕਿ ਅਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਜਾਂ ਕਿਸੇ ਚੀਜ਼ ਦੀ ਭਾਲ ਕਰ ਰਹੇ ਸੀ। ਅਸੀਂ ਕੁਝ ਨਾਮ ਵਾਲੀਆਂ ਕਿਤਾਬਾਂ ਪੜ੍ਹੀਆਂ ਜੋ ਸਾਡੇ ਕੁਝ ਨਜ਼ਦੀਕੀ ਦੋਸਤਾਂ ਨੇ ਸਾਨੂੰ ਭੇਜੀਆਂ ਸਨ। ਫਿਰ ਮੈਨੂੰ ਇਹ ਨਾਮ 'ਇਵਾਰਾ' ਮਿਲਿਆ ਅਤੇ ਮੈਂ ਇਸਨੂੰ ਸਰਚ ਕੀਤਾ। ਜਿਵੇਂ ਹੀ ਮੈਂ ਇਸਦਾ ਅਰਥ ਦੇਖਿਆ, ਮੈਨੂੰ ਇਸ ਨਾਲ ਪਿਆਰ ਹੋ ਗਿਆ। ਆਥੀਆ ਨੂੰ ਯਕੀਨ ਦਿਵਾਉਣ ਵਿੱਚ ਕੁਝ ਸਮਾਂ ਲੱਗਿਆ। ਹਾਲਾਂਕਿ ਸਾਡੇ ਮਾਤਾ-ਪਿਤਾ ਦੋਵਾਂ ਨੂੰ ਇਹ ਨਾਮ ਪਸੰਦ ਆਇਆ ਅਤੇ ਫਿਰ ਉਸਨੂੰ ਵੀ ਇਹ ਪਸੰਦ ਆਉਣ ਲੱਗਾ। ਇਵਾਰਾ ਦਾ ਅਰਥ ਹੈ ਰੱਬ ਵੱਲੋਂ ਇੱਕ ਤੋਹਫ਼ਾ।"
ਤੁਹਾਨੂੰ ਦੱਸ ਦੇਈਏ ਕਿ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐਲ ਰਾਹੁਲ ਦੀ ਪ੍ਰੇਮ ਕਹਾਣੀ ਸਾਲ 2019 ਵਿੱਚ ਸ਼ੁਰੂ ਹੋਈ ਸੀ, ਜਦੋਂ ਦੋਵੇਂ ਪਹਿਲੀ ਵਾਰ ਇੱਕ ਕੋਮਨ ਫ੍ਰੈਂਡ ਰਾਹੀਂ ਮਿਲੇ ਸਨ। ਕੁਝ ਸਮੇਂ ਲਈ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜੇ ਨੇ 23 ਜਨਵਰੀ 2023 ਨੂੰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਵਾ ਲਿਆ। ਹੁਣ ਇਹ ਜੋੜਾ ਆਪਣੀ ਪਰੀ ਵਰਗੀ ਧੀ ਨਾਲ ਬਹੁਤ ਖੁਸ਼ ਹੈ।