ਮੈਲਬੌਰਨ 'ਚ ਹੋਏ ਦਿਵਾਲੀ ਮੇਲੇ 'ਤੇ ਪ੍ਰਸਿੱਧ ਗਾਇਕ ਨਛੱਤਰ ਗਿੱਲ ਨੇ ਬੰਨਿਆਂ ਰੰਗ

Tuesday, Oct 01, 2024 - 12:36 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ) - ਵੀ.ਜੀ. ਪ੍ਰੋਡਕਸ਼ਨ ਅਤੇ ਵੀ.ਡੀ. ਐਂਟਰਟੇਨਮੈਂਟ ਵੱਲੋਂ ਬੀਤੇ ਦਿਨੀਂ ਮੈਲਬੌਰਨ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਪਿੰਡ ਕਰੇਨਬਰਨ ਵਿਚ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਸਿੱਧ ਗਾਇਕ ਨਛੱਤਰ ਗਿੱਲ ਨੇ ਆਪਣੀ ਬਾਕਮਾਲ ਗਾਇਕੀ ਨਾਲ ਬਹੁਤ ਖ਼ੂਬਸੂਰਤ ਰੰਗ ਬੰਨਦਿਆਂ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਛੱਡਿਆ। ਪੰਜਾਬ ਦੇ ਕਿਸੇ ਮੇਲੇ ਦੀ ਝਲਕ ਪਾਉਂਦੇ ਇਸ ਮੇਲੇ ਵਿਚ ਖਾਣ ਪੀਣ ਦੇ ਸਟਾਲਾਂ ਤੋਂ ਲੈ ਕੇ ਬੱਚਿਆਂ ਦੇ ਮੰਨੋਰੰਜਨ ਤੱਕ ਦੇ ਪ੍ਰਬੰਧ ਕੀਤੇ ਗਏ ਸਨ। ਏਥੇ ਦੇ ਜੰਮਪਲ ਬੱਚਿਆਂ ਨੇ ਗਿੱਧੇ , ਭੰਗੜੇ, ਰਵਾਇਤੀ ਸਾਜ਼ਾਂ ਦੇ ਸੰਗੀਤ ਅਤੇ ਹੋਰ ਵੱਖ-ਵੱਖ ਵੰਨਗੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। 

PunjabKesari

ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਗੀਤਕਾਰ ਤੇ ਗਾਇਕ ਵਿੱਕੀ ਧਾਲੀਵਾਲ ਨੇ ਆਪਣੀ ਗਾਇਕੀ ਨਾਲ ਖੂਬ ਵਾਹ ਵਾਹ ਖੱਟੀ। ਇਸ ਤੋਂ ਇਲਾਵਾ ਨਿਸ਼ ਪਾਹਵਾ, ਗਾਇਕਾ ਕੀਸ਼ਾ ਤੇ ਰੂਪ ਪਰਮਾਰ ਨੇ ਆਪਣੀ ਗਾਇਕੀ ਨਾਲ ਭਰਵੀਂ ਹਾਜ਼ਰੀ ਲਵਾਈ। ਉਪਰੰਤ ਪ੍ਰਸਿੱਧ ਤੇ ਮੰਝੇ ਹੋਏ ਗਾਇਕ ਨਛੱਤਰ ਗਿੱਲ ਨੇ ਅਜਿਹਾ ਰੰਗ ਬੰਨਿਆਂ ਕਿ ਦਰਸ਼ਕ ਕੁਰਸੀਆਂ ਛੱਡਕੇ ਨੱਚਣ ਲਈ ਮਜ਼ਬੂਰ ਹੋ ਗਏ। 'ਅੱਖ ਨਾਲ ਅੱਖ', 'ਝੂਠੀ ਐਂ ਤੂੰ', 'ਜੇ ਸ਼ੀਸ਼ਾ ਬੋਲਦਾ ਹੁੰਦਾ', 'ਤਾਰਿਆਂ ਦੀ ਲੋਏ', 'ਸਾਡੀ ਗੱਲ ਹੋਰ' ਆਦਿ ਹੇਠ 'ਤੇ ਬਿਨਾਂ ਰੁਕੇ ਹਿੱਟ ਗਾਣੇ ਗਾ ਕੇ ਮਾਹੌਲ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਸਟੇਜ ਸੰਚਾਲਨ ਦੀ ਜਿੰਮੇਵਾਰੀ ਦਲਜੀਤ ਸਿੱਧੂ, ਜਗਦੀਪ ਸਿੱਧੂ ਤੇ ਅਮੂ ਤੂਰ ਨੇ ਸਾਂਝੇ ਤੌਰ ਤੇ ਨਿਭਾਈ। 

PunjabKesari

ਮੈਲਬੌਰਨ ਦੀਆਂ ਬਹੁਤ ਸਾਰੀਆਂ ਸਿਰਕੱਢ ਸ਼ਖਸ਼ੀਅਤਾਂ ਤੋਂ ਇਲਾਵਾ ਫੈਡਰਲ ਐੱਮ. ਪੀ. ਸੈਂਡਰਾ ਫਰਨੈਂਡੋ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਤੇ ਮੇਲੇ ਦੇ ਪ੍ਰਬੰਧਕਾਂ ਵਿੱਕੀ ਗਿੱਲ, ਵਿੱਕੀ ਦਹੇਲੇ , ਭੁਪਿੰਦਰ ਭੁੱਲਰ ਤੇ ਅਕਬਾਲ ਸਰਾਂ ਵੱਲੋਂ ਮਹਿਮਾਨ ਮੈਂਬਰ ਪਾਰਲੀਮੈਂਟ ਨੂੰ ਮੋਮੈਂਟੋ ਦੇ ਕੇ ਸਨਮਾਨ ਕੀਤਾ ਤੇ ਆਏ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News