ਹਿਮਾਂਸ਼ੀ ਨਾਲ ਵਿਆਹ ਦੇ ਸਵਾਲ ’ਤੇ ਖੁੱਲ੍ਹ ਕੇ ਬੋਲਿਆ ਆਸਿਮ ਰਿਆਜ਼, ਕਿਹਾ– ‘ਅਸੀਂ ਵਿਆਹ ਕਰਾਵਾਂਗੇ ਪਰ...’

Thursday, Apr 29, 2021 - 06:43 PM (IST)

ਹਿਮਾਂਸ਼ੀ ਨਾਲ ਵਿਆਹ ਦੇ ਸਵਾਲ ’ਤੇ ਖੁੱਲ੍ਹ ਕੇ ਬੋਲਿਆ ਆਸਿਮ ਰਿਆਜ਼, ਕਿਹਾ– ‘ਅਸੀਂ ਵਿਆਹ ਕਰਾਵਾਂਗੇ ਪਰ...’

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਦੇ ਦੋ ਚਰਚਿਤ ਚਿਹਰੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਲੋਕਾਂ ਦੇ ਫੇਵਰੇਟ ਕੱਪਲਜ਼ ’ਚੋਂ ਇਕ ਹਨ। ਸਮੇਂ-ਸਮੇਂ ’ਤੇ ਦੋਵਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਂ ਹਨ ਪਰ ਹਰ ਵਾਰ ਉਹ ਖ਼ਬਰ ਸਿਰਫ਼ ਅਫਵਾਹ ਸਾਬਿਤ ਹੁੰਦੀ ਹੈ। ਪ੍ਰਸ਼ੰਸਕ ਜਲਦ ਹੀ ਆਸਿਮ ਤੇ ਹਿਮਾਂਸ਼ੀ ਨੂੰ ਵਿਆਹ ਦੇ ਬੰਧਨ ’ਚ ਬੱਝੇ ਦੇਖਣਾ ਚਾਹੁੰਦੇ ਹਨ। ਪਰ ਆਸਿਮ ਦਾ ਕਹਿਣਾ ਹੈ ਕਿ ਉਹ ਅਜੇ ਵਿਆਹ ਨਹੀਂ ਕਰਵਾਉਣਗੇ।

PunjabKesari

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੀ ਸਰਕਾਰ ਨੂੰ ਅਪੀਲ, ਕਿਹਾ– ‘ਉਨ੍ਹਾਂ ਬੱਚਿਆਂ ਦੀ ਪੜ੍ਹਾਈ ਮੁਫ਼ਤ ਹੋਵੇ ਜੋ ਕੋਰੋਨਾ ’ਚ...’

ਫਿਲਹਾਲ ਦੋਵੇਂ ਆਪਣੇ ਰਿਸ਼ਤੇ ਦਾ ਆਨੰਦ ਮਾਣ ਰਹੇ ਹਨ ਤੇ ਉਨ੍ਹਾਂ ਦਾ ਵਿਆਹ ਦਾ ਅਜੇ ਕੋਈ ਇਰਾਦਾ ਨਹੀਂ ਹੈ। ਹਾਲ ਹੀ ’ਚ ਇਕ ਇੰਟਰਵਿਊ ’ਚ ਜਦੋਂ ਆਸਿਮ ਤੋਂ ਹਿਮਾਂਸ਼ੀ ਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਇਹ ਬਹੁਤ ਜਲਦੀ ਹੈ ਤੇ । ਹਾਂ ਅਸੀਂ ਰਿਲੇਸ਼ਨਸ਼ਿਪ ’ਚ ਜ਼ਰੂਰ ਹਾਂ ਪਰ ਅਜੇ ਅਸੀਂ ਕੰਮ ਕਰ ਰਹੇ ਹਾਂ। ਯਕੀਨੀ ਰੂਪ ਨਾਲ ਅਸੀਂ ਵਿਆਹ ਕਰਾਵਾਂਗੇ ਪਰ ਅਸੀਂ ਅਜੇ ਸਿਰਫ਼ ਆਪਣੇ ਕੰਮ ’ਤੇ ਧਿਆਨ ਦੇਣਾ ਚਾਹੁੰਦੇ ਹਾਂ।’

PunjabKesari

ਆਸਿਮ ਨੇ ਅੱਗੇ ਕਿਹਾ, ‘ਸਾਡੇ ਪ੍ਰਸ਼ੰਸਕ ਸਾਨੂੰ ਜਿੰਨਾ ਪਿਆਰ ਤੇ ਦੁਆਵਾਂ ਦਿੰਦੇ ਹਨ, ਅਸੀਂ ਚਾਹੁੰਦੇ ਹਾਂ ਕਿ ਆਪਣੇ ਚੰਗੇ ਕੰਮ ਰਾਹੀਂ ਅਸੀਂ ਵੀ ਉਨ੍ਹਾਂ ਨੂੰ ਪਿਆਰ ਵਾਪਸ ਕਰੀਏ। ਸੱਚ ਕਹਾਂ ਤਾਂ ਅਸੀਂ ਇਸ ਇੰਡਸਟਰੀ ਨਾਲ ਸਬੰਧ ਨਹੀਂ ਰੱਖਦੇ। ਅਸੀਂ ਆਊਟਸਾਈਡਰਜ਼ ਹਾਂ ਪਰ ਮੈਂ ਆਪਣੇ ਪ੍ਰਸ਼ੰਸਕਾਂ ਕਾਰਨ ਇਥੇ ਟਿਕਿਆ ਹੋਇਆ ਹਾਂ।’

PunjabKesari

ਦੱਸਣਯੋਗ ਹੈ ਕਿ ਆਸਿਮ ਤੇ ਹਿਮਾਂਸ਼ੀ ‘ਬਿੱਗ ਬੌਸ 13’ ਦੇ ਸਮੇਂ ਤੋਂ ਹੀ ਰਿਲੇਸ਼ਨਸ਼ਿਪ ’ਚ ਹਨ। ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਲਵ ਸਟੋਰੀ ਦੀ ਗੱਲ ਕਰੀਏ ਤਾਂ ਆਸਿਮ ਨੇ ਹਿਮਾਂਸ਼ੀ ਨੂੰ ‘ਬਿੱਗ ਬੌਸ 13’ ਦੇ ਘਰ ’ਚ ਪ੍ਰਪੋਜ਼ ਕੀਤਾ ਸੀ।

ਨੋਟ– ਆਸਿਮ ਤੇ ਹਿਮਾਂਸ਼ੀ ਦੀ ਜੋੜੀ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News