ਆਸਿਮ ਰਿਆਜ਼ ਨੇ ''ਖਤਰੋਂ ਕੇ ਖਿਲਾੜੀ'' ਤੋਂ ਬਾਹਰ ਆਉਣ ਤੋਂ ਬਾਅਦ ਸਾਂਝੀ ਕੀਤੀ ਪੋਸਟ, ਫੈਨਜ਼ ਦਾ ਮਿਲਿਆ ਸਮਰਥਨ

Tuesday, Jul 30, 2024 - 03:20 PM (IST)

ਆਸਿਮ ਰਿਆਜ਼ ਨੇ ''ਖਤਰੋਂ ਕੇ ਖਿਲਾੜੀ'' ਤੋਂ ਬਾਹਰ ਆਉਣ ਤੋਂ ਬਾਅਦ ਸਾਂਝੀ ਕੀਤੀ ਪੋਸਟ, ਫੈਨਜ਼ ਦਾ ਮਿਲਿਆ ਸਮਰਥਨ

ਮੁੰਬਈ- ਰੋਹਿਤ ਸ਼ੈੱਟੀ ਨੇ ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 14' ਤੋਂ ਆਸਿਮ ਰਿਆਜ਼ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਉਸਦਾ ਦੁਰਵਿਹਾਰ ਵਧਦਾ ਜਾ ਰਿਹਾ ਸੀ। ਜਿਸ ਤੋਂ ਬਾਅਦ ਰੋਹਿਤ ਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਉਹ ਉਸ ਨਾਲ ਦੁਰਵਿਵਹਾਰ ਨਾ ਕਰੇ। ਰੋਮਾਨੀਆ 'ਚ ਇਸ ਸੀਜ਼ਨ ਦੀ ਸ਼ੂਟਿੰਗ ਤੋਂ ਹਟਾਏ ਜਾਣ ਤੋਂ ਬਾਅਦ, ਆਸਿਮ ਰਿਆਜ਼ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਕੀਤੀ ਹੈ, ਜੋ ਉਸ ਦੀ ਨਵੀਂ ਐਲਬਮ 'ਬਿਲਟ ਇਨ ਪੇਨ' ਵਾਲੀਅਮ 2 ਨਾਲ ਸਬੰਧਤ ਹੈ।ਉਸ ਦੇ ਪ੍ਰਸ਼ੰਸਕਾਂ ਨੇ ਰੋਹਿਤ ਸ਼ੈੱਟੀ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਜੇਕਰ ਆਸਿਮ ਨਹੀਂ ਹੈ ਤਾਂ 'ਖਤਰੋਂ ਕੇ ਖਿਲਾੜੀ' ਨਹੀਂ ਹੈ।

 

 
 
 
 
 
 
 
 
 
 
 
 
 
 
 
 

A post shared by ASIM RIAZ 👑 (@asimriaz77.official)

ਆਸਿਮ ਰਿਆਜ਼ ਨੇ 'ਖਤਰੋਂ ਕੇ ਖਿਲਾੜੀ 14' 'ਚ ਦੋ ਸਟੰਟ ਕੀਤੇ ਅਤੇ ਉਹ ਦੋਵੇਂ ਨਹੀਂ ਕਰ ਸਕਿਆ। ਸਭ ਤੋਂ ਪਹਿਲਾਂ, ਉਹ ਕੁਝ ਹੱਦ ਤੱਕ ਅਜਿਹਾ ਕਰਨ 'ਚ ਸਫਲ ਰਿਹਾ ਪਰ ਗੱਲ ਨਾ ਬਣੀ ਅਤੇ ਉਹ ਪਾਣੀ 'ਚ ਡਿੱਗ ਗਿਆ। ਦੂਜੇ ਸਟੰਟ ਦੌਰਾਨ ਉਹ ਪੂਰੀ ਤਰ੍ਹਾਂ ਫੇਲ ਹੋ ਗਿਆ। ਉਸ ਨੇ ਸਟੰਟ ਨਾ ਕਰਨ 'ਤੇ ਮੇਕਰਸ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਸੰਭਵ ਨਹੀਂ ਹੋ ਸਕਦਾ। ਜੇਕਰ ਕੋਈ ਸਟੰਟ ਕਰਕੇ ਦਿਖਾ ਦਿੰਦਾ ਹੈ ਤਾਂ ਉਹ ਇੱਕ ਰੁਪਿਆ ਵੀ ਨਹੀਂ ਲਵੇਗਾ। ਜਿਸ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਉਨ੍ਹਾਂ ਨੂੰ ਉਹ ਕਲਿੱਪ ਵੀ ਦਿਖਾਈ ਕਿ ਪਹਿਲਾਂ ਟੀਮ ਸਾਰੇ ਸਟੰਟ ਅਜ਼ਮਾਉਂਦੀ ਹੈ ਅਤੇ ਫਿਰ ਮੁਕਾਬਲੇਬਾਜ਼ਾਂ ਨੂੰ ਪ੍ਰਦਰਸ਼ਨ ਕਰਨ ਲਈ ਦਿੱਤਾ ਜਾਂਦਾ ਹੈ। ਇਸ ਦੌਰਾਨ ਹੰਗਾਮਾ ਹੋ ਗਿਆ। ਮਾਮਲਾ ਵਧਦਾ ਗਿਆ ਅਤੇ ਅਖੀਰ ਪੈਸੇ ਦੀ ਸ਼ੇਖੀ ਮਾਰਨ ਵਾਲੇ ਆਸਿਮ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।

 

 
 
 
 
 
 
 
 
 
 
 
 
 
 
 
 

A post shared by ASIM RIAZ 👑 (@asimriaz77.official)

ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਆਸਿਮ ਨੂੰ ਆਪਣੇ ਪ੍ਰਸ਼ੰਸਕਾਂ ਦਾ ਸਮਰਥਨ ਮਿਲ ਰਿਹਾ ਹੈ। ਤਾਜ਼ਾ ਪੋਸਟ 'ਚ, ਉਸ ਨੇ ਨਵੇਂ ਰੈਪ ਗੀਤ 'ਬਿਲਟ ਇਨ ਪੇਨ' ਤੋਂ ਇੱਕ ਥ੍ਰੋਬੈਕ ਤਸਵੀਰ ਅਤੇ ਵੀਡੀਓ ਪੋਸਟ ਕੀਤਾ। ਮੋਨੋਕ੍ਰੋਮ ਵੀਡੀਓ 'ਚ ਉਹ ਗੀਤ ਦੀਆਂ ਲਾਈਨਾਂ ਨੂੰ ਗਾਉਂਦਾ ਨਜ਼ਰ ਆ ਰਿਹਾ ਹੈ। ਹੁਣ ਇਸ ਪੋਸਟ ਦੇ ਕੁਮੈਂਟ ਸੈਕਸ਼ਨ 'ਚ ਪ੍ਰਸ਼ੰਸਕਾਂ ਨੇ ਰੋਹਿਤ ਸ਼ੈੱਟੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ੋਅ ਹੋਸਟ ਦੀ ਆਲੋਚਨਾ ਸ਼ੁਰੂ ਕਰ ਦਿੱਤੀ।


author

Priyanka

Content Editor

Related News