ਸ਼ਹਿਨਾਜ਼ ਗਿੱਲ ਦੇ ਮਾਮਲੇ ’ਤੇ ਆਸਿਮ ਰਿਆਜ਼ ਨੇ ਦਿੱਤੀ ਸਫਾਈ, ਲੋਕਾਂ ਨੇ ਮੁੜ ਕਰ ਦਿੱਤਾ ਟਰੋਲ
Wednesday, Dec 29, 2021 - 11:00 AM (IST)
ਮੁੰਬਈ (ਬਿਊਰੋ)– ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਜਨਤਕ ਤੌਰ ’ਤੇ ਇਕ ਤਰ੍ਹਾਂ ਨਾਲ ਦੂਰੀ ਬਣਾ ਲਈ ਹੈ। ਹਾਲ ਹੀ ’ਚ ਉਹ ਆਪਣੇ ਮੈਨੇਜਰ ਕੌਸ਼ਲ ਜੋਸ਼ੀ ਦੀ ਮੰਗਣੀ ਸੈਰਾਮਨੀ ’ਚ ਸ਼ਾਮਲ ਹੋਈ, ਜਿਥੇ ਉਸ ਨੂੰ ਡਾਂਸ ਕਰਦੇ ਦੇਖਿਆ ਗਿਆ। ਇਹ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਖ਼ੁਸ਼ ਹੋ ਗਏ ਕਿ ਉਹ ਮੁੜ ਤੋਂ ਸਾਧਾਰਨ ਹੋਣ ਵੱਲ ਪਰਤ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਭਾਰਤੀ ਸਿੰਘ ਨੇ ਪਹਿਲੀ ਵਾਰ ਦਿਖਾਇਆ ਆਪਣਾ ਬੇਬੀ ਬੰਪ, ਤਸਵੀਰ ਸਾਂਝੀ ਕਰ ਦੇਖੋ ਕੀ ਲਿਖਿਆ
ਇਸ ਵਿਚਾਲੇ ਆਸਿਮ ਰਿਆਜ਼ ਨੇ ਇਕ ਟਵੀਟ ਕਰ ਦਿੱਤਾ, ਜਿਸ ਤੋਂ ਬਾਅਦ ਸ਼ਹਿਨਾਜ਼ ਦੇ ਪ੍ਰਸ਼ੰਸਕ ਭੜਕ ਗਏ ਤੇ ਉਸ ਨੂੰ ਟਰੋਲ ਕਰਨ ਲੱਗੇ। ਹੁਣ ਇਸ ਪੂਰੇ ਮਾਮਲੇ ’ਤੇ ਆਸਿਮ ਨੇ ਇਕ ਹੋਰ ਟਵੀਟ ਕੀਤਾ ਤੇ ਆਪਣੀ ਸਫਾਈ ਦਿੱਤੀ। ਉਸ ਦਾ ਕਹਿਣਾ ਹੈ ਕਿ ਉਸ ਨੇ ਸ਼ਹਿਨਾਜ਼ ਨੂੰ ਲੈ ਕੇ ਕੁਝ ਵੀ ਨਹੀਂ ਕਿਹਾ ਸੀ, ਸਗੋਂ ਉਸ ਦੇ ਟਵੀਟ ਨੂੰ ਗਲਤ ਤਰੀਕੇ ਨਾਲ ਲੈ ਲਿਆ ਗਿਆ।
ਆਸਿਮ ਨੇ ਲਿਖਿਆ ਸੀ, ‘ਕੁਝ ਡਾਂਸਿੰਗ ਵੀਡੀਓਜ਼ ਦੇਖੀਆਂ, ਕੁਝ ਲੋਕ ਇੰਨੀ ਜਲਦੀ ਆਪਣਿਆਂ ਨੂੰ ਭੁੱਲ ਕੇ ਅੱਗੇ ਵੱਧ ਜਾਂਦੇ ਹਨ। ਕਿਆ ਬਾਤ, ਕਿਆ ਬਾਤ।’ ਯੂਜ਼ਰਸ ਨੇ ਜਦੋਂ ਟਰੋਲ ਕੀਤਾ ਤਾਂ ਹੁਣ ਆਸਿਮ ਨੇ ਇਕ ਪੋਸਟ ਲਿਖ ਕੇ ਸਫਾਈ ਦਿੱਤੀ।
Just saw few dancing clips … seriously people get over loved ones so soon 👏
— Asim Riaz (@imrealasim) December 27, 2021
Kya baat
kya baat..…. #Newworld
ਉਨ੍ਹਾਂ ਲਿਖਿਆ, ‘ਦੋਸਤੋ, ਮੇਰਾ ਧਿਆਨ ਇਸ ਪਾਸੇ ਗਿਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਇਸ ਨੂੰ ਸਾਫ ਕਰਨ ਦੀ ਜ਼ਰੂਰਤ ਹੈ। ਮੈਂ ਪਿਛਲੇ ਮਹੀਨੇ ਜੰਮੂ ’ਚ ਆਪਣੇ ਇਕ ਕਰੀਬੀ ਦੋਸਤ ਨੂੰ ਗੁਆਇਆ ਤੇ ਉਸੇ ਗਰੁੱਪ ਦੇ ਮੇਰੇ ਕੁਝ ਦੋਸਤ ਗੋਆ ’ਚ ਹੁਣ ਪਾਰਟੀ ਕਰ ਰਹੇ ਹਨ।’
ਆਸਿਮ ਨੇ ਅੱਗੇ ਲਿਖਿਆ, ‘ਮੈਂ ਅਸਲ ’ਚ ਉਨ੍ਹਾਂ ਬਾਰੇ ਬੋਲ ਰਿਹਾ ਸੀ, ਨਾ ਕਿ ਤੁਹਾਡੇ ਬਾਰੇ, ਜਿਸ ਨੂੰ ਤੁਸੀਂ ਸਾਰੇ ਸੋਚ ਰਹੇ ਹੋ ਤੇ ਇਕ ਗੱਲ ਯਾਦ ਰੱਖੋ ਜੇਕਰ ਮੈਨੂੰ ਕੁਝ ਕਹਿਣਾ ਹੋਵੇਗਾ ਤਾਂ ਮੈਂ ਸਿੱਧਾ ਆ ਕੇ ਮੂੰਹ ’ਤੇ ਕਹਾਂਗਾ। ਮੇਰੇ ਕਰੀਬੀ ਵੀ ਹਨ। ਮੇਰੇ ਘਰਵਾਲੇ ਵੀ ਇਹੀ ਹਨ। ਇਸ ਲਈ ਇਸ ਤਰ੍ਹਾਂ ਟਾਰਗੇਟ ਕਰਨਾ ਬੰਦ ਕਰੋ ਤੇ ਹਮਦਰਦੀ ਲੈਣਾ ਬੰਦ ਕਰੋ।’
— Asim Riaz (@imrealasim) December 28, 2021
ਆਸਿਮ ਦੇ ਇਸ ਟਵੀਟ ’ਤੇ ਵੀ ਯੂਜ਼ਰਸ ਦੇ ਕੁਮੈਂਟਸ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਉਹ ਪਾਰਟੀ ਕਿਉਂ ਨਹੀਂ ਕਰ ਸਕਦੇ? ਮਤਲਬ ਤੁਸੀਂ ਵੀ ਤਾਂ ਆਪਣੀ ਗਰਲਫਰੈਂਡ ਨਾਲ ਛੁੱਟੀਆਂ ’ਤੇ ਗਏ ਸੀ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਤੂੰ ਤਾਂ ਉਸ ਤੋਂ ਬਾਅਦ ਗਾਣਾ ਰਿਲੀਜ਼ ਕਰ ਰਿਹਾ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇੰਨਾ ਘਟੀਆ ਕਵਰ ਅੱਪ।’ ਇਕ ਨੇ ਲਿਖਿਆ, ‘ਇੰਨੀ ਫੁਟੇਜ ਲੈਣ ਤੋਂ ਬਾਅਦ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਹਮਦਰਦੀ ਲੈ ਰਹੀ ਹੈ। ਵਾਓ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।