ਕੀ ਵਿਆਹ ਕਰਵਾਉਣ ਜਾ ਰਹੇ ਨੇ ਆਸਿਮ-ਹਿਮਾਂਸ਼ੀ, ਇਸ ਫੈਸ਼ਨ ਡਿਜ਼ਾਈਨਰ ਦੇ ਸਟੋਰ ਦੇ ਬਾਹਰ ਆਏ ਨਜ਼ਰ

Thursday, Jan 27, 2022 - 03:52 PM (IST)

ਕੀ ਵਿਆਹ ਕਰਵਾਉਣ ਜਾ ਰਹੇ ਨੇ ਆਸਿਮ-ਹਿਮਾਂਸ਼ੀ, ਇਸ ਫੈਸ਼ਨ ਡਿਜ਼ਾਈਨਰ ਦੇ ਸਟੋਰ ਦੇ ਬਾਹਰ ਆਏ ਨਜ਼ਰ

ਮੁੰਬਈ (ਬਿਊਰੋ)– ‘ਬਿੱਗ ਬੌਸ’ ਫੇਮ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਟੀ. ਵੀ. ਦੇ ਮੋਸਟ ਲਵਿੰਗ ਤੇ ਫੇਵਰੇਟ ਕੱਪਲ ਹਨ। ਆਸਿਮ ਤੇ ਹਿਮਾਂਸ਼ੀ ਦੀ ਜੋੜੀ ਨੂੰ ਹਮੇਸ਼ਾ ਪ੍ਰਸ਼ੰਸਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ ਹੈ। ਇਨ੍ਹੀਂ ਦਿਨੀਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਲਹਿੰਗੇ ’ਚ ਸੋਨਮ ਬਾਜਵਾ ਨੇ ਕਰਵਾਇਆ ਫੋਟੋਸ਼ੂਟ, ਅਦਾਵਾਂ ’ਤੇ ਤੁਸੀਂ ਵੀ ਹਾਰ ਜਾਓਗੇ ਦਿਲ

ਅਸਲ ’ਚ ਆਸਿਮ ਤੇ ਹਿਮਾਂਸ਼ੀ ਦੋਵੇਂ ਇਕੱਠੇ ਇਕ-ਦੂਜੇ ਦਾ ਹੱਥ ਫੜੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਸਟੋਰ ’ਚ ਐਂਟਰੀ ਕਰਦੇ ਦੇਖੇ ਗਏ। ਉਦੋਂ ਤੋਂ ਅਜਿਹੀਆਂ ਖ਼ਬਰਾਂ ਹਨ ਕਿ ਦੋਵਾਂ ਦਾ ਵਿਆਹ ਹੋਣ ਵਾਲਾ ਹੈ। ਸੋਸ਼ਲ ਮੀਡੀਆ ’ਤੇ ਆਸਿਮ ਤੇ ਹਿਮਾਂਸ਼ੀ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ।

ਖ਼ਬਰਾਂ ਹਨ ਕਿ ਦੋਵੇਂ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਆਸਿਮ ਤੇ ਹਿਮਾਂਸ਼ੀ ਦੇ ਵਿਆਹ ਦੀ ਖ਼ਬਰ ਸੁਣ ਕੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ।

ਇਸ ਬਾਰੇ ਕੱਪਲ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹੁਣ ਇਹ ਤਾਂ ਆਸਿਮ ਤੇ ਹਿਮਾਂਸ਼ੀ ਹੀ ਦੱਸ ਸਕਦੇ ਹਨ ਕਿ ਕੀ ਉਹ ਸੱਚ ’ਚ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ ਜਾਂ ਫਿਰ ਗੱਲ ਕੁਝ ਹੋਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News