ਆਸ਼ਾ ਪਾਰੇਖ ਨੂੰ ਮਿਲਿਆ ‘ਰਾਜ ਕਪੂਰ ਲਾਈਫਟਾਈਮ ਅਚੀਵਮੈਂਟ’ ਐਵਾਰਡ

Friday, Aug 23, 2024 - 02:13 PM (IST)

ਮੁੰਬਈ (ਭਾਸ਼ਾ) - ‘ਕਟੀ ਪਤੰਗ’ ਅਤੇ ‘ਤੀਸਰੀ ਮੰਜ਼ਿਲ’ ਵਰਗੀਆਂ ਸਫਲ ਹਿੰਦੀ ਫਿਲਮਾਂ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਅਦਾਕਾਰਾ ਆਸ਼ਾ ਪਾਰੇਖ ਨੂੰ ਮਹਾਰਾਸ਼ਟਰ ਸਰਕਾਰ ਦੇ ‘ਰਾਜ ਕਪੂਰ ਲਾਈਫਟਾਈਮ ਅਚੀਵਮੈਂਟ’ ਐਵਾਰਡ ਨਾਲ ਬੁੱਧਵਾਰ ਨੂੰ ਸਨਮਾਨਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਅਭਿਸ਼ੇਕ-ਐਸ਼ਵਰਿਆ ਦੇ ਵਿਆਹ 'ਚ ਜਾਨ੍ਹਵੀ ਕਪੂਰ ਨੇ ਪਾਇਆ ਸੀ ਰੌਲਾ, ਕੱਟ ਲਈ ਸੀ ਹੱਥ ਦੀ ਨਸ

ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਨੂੰ ‘ਗਾਨਸਮਰਾਗੀ ਲਤਾ ਮੰਗੇਸ਼ਕਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਹਾਰਾਸ਼ਟਰ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਇਨ੍ਹਾਂ ਐਵਾਰਡਾਂ ਦੀ ਵੰਡ ਕੀਤੀ। ਅਨੁਰਾਧਾ ਪੌਡਵਾਲ ਨੇ ਕਿਹਾ ਕਿ ਮੈਂ ਇਹ ਬਿਆਨ ਨਹੀਂ ਕਰ ਸਕਦੀ ਕਿ ਲਤਾ ਮੰਗੇਸ਼ਕਰ ਦੇ ਨਾਂ ’ਤੇ ਰੱਖਿਆ ਇਹ ਐਵਾਰਡ ਪ੍ਰਾਪਤ ਕਰਨਾ ਮੇਰੇ ਲਈ ਕਿੰਨਾ ਮਹੱਤਵਪੂਰਨ ਹੈ। ਮੈਂ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News